best platform for news and views

ਕਾਂਗਰਸ ਦੇ 7 ਬਾਗੀਆਂ ਦੀ ਛਾਂਟੀ

Please Click here for Share This News

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਚੇਤਾਵਨੀ ਤੋਂ ਬਾਅਦ ਵੀ ਚੋਣਾਂ ਦੀ ਦੌੜ ਤੋਂ ਪਿੱਛੇ ਹੱਟਣ ਤੋਂ ਇਨਕਾਰ ਕਰਨ ਵਾਲੇ 7 ਬਾਗੀ ਉਮੀਦਵਾਰਾਂ ਨੂੰ ਬੁੱਧਵਾਰ ਨੂੰ ਹਮੇਸ਼ਾ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕ ਦਫਤਰੀ ਆਦੇਸ਼ ਮੁਤਾਬਿਕ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਤੁਰੰਤ ਪ੍ਰਭਾਵ ਤੋਂ ਹਮੇਸ਼ਾ ਲਈ ਕਾਂਗਰਸ ਦੀ ਪ੍ਰਾਥਮਿਕ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ ਹੈ।
ਕੈਪਟਨ ਅਮਰਿੰਦਰ ਨੇ ਬਾਗੀ ਉਮੀਦਵਾਰਾਂ ਨੂੰ ਐਤਵਾਰ ਨੂੰ ਅੰਤਿਮ ਅਲਟੀਮੇਟਮ ਦਿੱਤਾ ਸੀ, ਪਰ ਇਹ ਚੋਣਾਂ ਦੀ ਦੌੜ ਤੋਂ ਹੱਟਣ ਜਾਂ ਰਿਟਾਇਰ ਹੋਣ ਸਬੰਧੀ ਪਾਰਟੀ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੇ। ਇਨ੍ਹਾਂ ਬਾਗੀਆਂ ਨੂੰ ਸਬੰਧਤ ਵਿਧਾਨ ਸਭਾ ਹਲਕਿਆਂ ‘ਚ ਕਾਂਗਰਸ ਉਮੀਦਵਾਰਾਂ ਦੇ ਪੱਖ ‘ਚ ਮੁਕਾਬਲੇ ਤੋਂ ਹੱਟਣ ਲਈ ਮੰਗਲਵਾਰ ਸ਼ਾਮ 5 ਵਜੇ ਤੱਕ ਦਾ ਵਕਤ ਦਿੱਤਾ ਗਿਆ ਸੀ।ਇਸ ਲੜੀ ਹੇਠ ਕੱਢੇ ਜਾਣ ਵਾਲਿਆਂ ‘ਚ ਅਸ਼ੋਕ ਸ਼ਰਮਾ, ਗੁਰਬਿੰਦਰ ਸਿੰਘ ਅਟਵਾਲ, ਜਗਮੀਤ ਸਿੰਘ ਸਹੋਤਾ, ਹੇਮਰਾਜ ਅਗਰਵਾਲ, ਮਨਜੀਤ ਸਿੰਘ ਮਾਨ, ਅਮਰਜੀਤ ਸਿੰਘ ਘਾਰੂ ਤੇ ਰਜਿੰਦਰ ਦੀਪਾ ਸ਼ਾਮਿਲ ਹਨ।
ਹਾਲਾਂਕਿ, ਪਾਰਟੀ ਅਗਵਾਈ ਵੱਲੋਂ ਕਈ ਬਾਗੀ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਆਖਿਰੀ ਤਰੀਖ ਤੋਂ ਪਹਿਲਾਂ ਆਪਣੀਆਂ ਨਾਮਜ਼ਦਗੀਆਂ ਵਾਪਿਸ ਲੈਣ ਲਈ ਰਾਜ਼ੀ ਕਰ ਲਿਆ ਗਿਆ ਸੀ, ਲੇਕਿਨ ਉਨ੍ਹਾਂ ‘ਚੋ ਕੁਝ ਨੇ ਨਿਰਦੇਸ਼ਾਂ ਨੂੰ ਨਹੀਂ ਮੰਨਿਆ ਤੇ ਆਪਣੇ ਕਾਗਜਾਤ ਵਾਪਿਸ ਨਹੀਂ ਲਏ। ਉਨ੍ਹਾਂ ਨੂੰ ਐਤਵਾਰ ਨੂੰ ਕਾਂਗਰਸ ਦੇ ਅਧਿਕਾਰਿਕ ਉਮੀਦਵਾਰਾਂ ਦੀ ਹਿਮਾਇਤ ‘ਚ ਮੁਕਾਬਲੇ ਤੋਂ ਹੱਟਣ ਜਾਣ ਲਈ 48 ਘੰਟੇ ਦਾ ਹੋਰ ਵਕਤ ਦਿੱਤਾ ਗਿਆ ਸੀ। ਲੇਕਿਨ, ਪਾਰਟੀ ਦੇ ਇਹ ਸੱਤੋਂ ਮੈਂਬਰ ਤੈਅ ਸੀਮਾ ਦਾ ਪਾਲਣ ਕਰਨ ‘ਚ ਨਾਕਾਮ ਰਹੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਖ਼ਤ ਸੰਦੇਸ਼ ਦੇਣਾ ਜ਼ਰੂਰੀ ਸੀ ਕਿ ਪਾਰਟੀ ਅਜਿਹਾ ਵਿਦ੍ਰੋਹ ਸਹਿਣ ਨਹੀਂ ਕਰੇਗੀ ਅਤੇ ਹਾਈ ਕਮਾਂਡ ਦੇ ਫੈਸਲੇ ਖਿਲਾਫ ਜਾਣ ਵਾਲਿਆਂ ਨੂੰ ਇਸਦਾ ਮੁੱਲ ਚੁਕਾਉਣਾ ਪਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਸੱਤਾਂ ਮੈਂਬਰਾਂ ਨੂੰ ਹਮੇਸ਼ਾ ਲਹੀ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ ਤੇ ਕਿਸੇ ਵੀ ਹਾਲਤ ‘ਚ ਕਾਂਗਰਸ ਇਨ੍ਹਾਂ ਨੂੰ ਵਾਪਿਸ ਨਹੀਂ ਲਵੇਗੀ।
ਉਨ੍ਹਾਂ ਨੇ ਦੁਹਰਾਇਆ ਕਿ ਪਾਰਟੀ ਅਗਵਾਈ ਵੱਲੋਂ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਜਿੱਤਣ ਦੀ ਕਾਬਲਿਅਤ ਦੇ ਅਧਾਰ ‘ਤੇ ਕੀਤੀ ਗਈ ਹੈ ਤੇ ਅਧਿਕਾਰਿਕ ਤੌਰ ‘ਤੇ ਨਾਮਜ਼ਦ ਉਮੀਦਵਾਰਾਂ ਦੀ ਹਿਮਾਇਤ ‘ਚ ਪਿੱਛੇ ਹੱਟਣ ਵਾਲਿਆਂ ਨੂੰ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਅਹੁਦਿਆਂ ਲਈ ਨਾਮਜ਼ਦ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *