ਚੰਡੀਗੜ੍ਹ : ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਸੀਨੀਅਰ ਏ.ਆਈ.ਸੀ.ਸੀ ਬੁਲਾਰੇ ਸ਼ਕੀਲ ਅਹਿਮਦ ਨੇ ਮੰਗਲਵਾਰ ਨੂੰ ਐਨ.ਆਰ.ਆਈ ਐਕਸਪ੍ਰੈਸ ਬੱਸ ਨੂੰ ਝੰਡੀ ਵਿਖਾਈ। ਇਸ ਪ੍ਰੀਕ੍ਰਿਆ ‘ਚ ਇੰਗਲੈਂਡ ਤੇ ਕਨੇਡਾ ਤੋਂ ਵੱਡੀ ਗਿਣਤੀ ‘ਚ ਐਨ.ਆਰ.ਆਈ ਪੰਜਾਬ ‘ਚ ਕਾਂਗਰਸ ਦੇ ਪ੍ਰਚਾਰ ਦਾ ਹਿੱਸਾ ਬਣਨਗੇ।
ਇਸ ਲੜੀ ਹੇਠ, ਸੂਬੇ ਦੇ ਵੋਟਰਾਂ ਲਈ ਕਾਂਗਰਸ ਦੇ ਸੰਦੇਸ਼ ਨਾਲ ਐਨ.ਆਰ.ਆਈ ਅੱਜ ਚੁਰਾਹੇ ‘ਤੇ ਖੜ੍ਹੇ ਪੰਜਾਬ ਦੇ ਵਿਕਾਸ ਤੇ ਤਰੱਕੀ ਵਾਸਤੇ ਪਾਰਟੀ ਦੇ ਏਜੰਡੇ ਨੂੰ ਲੋਕਾਂ ਸਾਹਮਣੇ ਰੱਖਣਗੇ ਕਿ ਸਿਰਫ ਕਾਂਗਰਸ ਹੀ ਸੂਬੇ ਅੰਦਰ ਅਤਿ ਜ਼ਰੂਰੀ ਬਦਲਾਅ ਲਿਆ ਸਕਦੀ ਹੈ।
ਕਾਂਗਰਸ ਦੇ ਰੰਗਾਂ ‘ਚ ਰੰਗੀ ਬੱਸ ਨੂੰ ਝੰਡੀ ਦਿਖਾਉਂਦਿਆਂ, ਸ਼ਕੀਲ ਅਹਿਮਦ ਨੇ ਕਿਹਾ ਕਿ ਕਾਂਗਰਸ ਉਮੀਦਵਾਰਾਂ ਦੀ ਹਿਮਾਇਤ ‘ਚ ਖੁੱਲ੍ਹ ਕੇ ਪ੍ਰਚਾਰ ਕਰਨ ਵਾਸਤੇ ਐਨ.ਆਰ.ਆਈ ਵਿਸ਼ੇਸ਼ ਤੌਰ ‘ਤੇ ਪੰਜਾਬ ਚੋਣਾਂ ‘ਚ ਹਿੱਸਾ ਲੈਣ ਆਏ ਹਨ।
ਇੰਡੀਅਨ ਓਵਰਸੀਜ਼ ਕਾਂਗਰਸ (ਇੰਗਲੈਂਡ) ਦੇ ਪ੍ਰਧਾਨ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਵੇਂ ਉਹ ਵਿਦੇਸ਼ ‘ਚ ਰਹਿ ਰਹੇ ਹੋਣ, ਲੇਕਿਨ ਐਨ.ਆਰ.ਆਈਜ਼ ਦੇ ਦਿਲ ਹਾਲੇ ਵੀ ਪੰਜਾਬ ਲਈ ਧੜਕਦੇ ਹਨ ਤੇ ਉਹ ਚਾਹੁੰਦੇ ਹਨ ਕਿ ਸੂਬਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਤਰੱਕੀ ਕਰੇ।
ਕਨੇਡੀਅਨ ਦਵਿੰਦਰ ਗਰਚਾ ਨੇ ਕਾਂਗਰਸ ਦੇ ਭਾਰੀ ਬਹੁਮਤ ਨਾਲ ਸੱਤਾ ‘ਚ ਆਉਣ ਦਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਐਨ.ਆਰ.ਆਈ ਇਸ ਜਿੱਤ ਦਾ ਹਿੱਸਾ ਬਣਨ ਲਈ ਤਿਆਰ ਹਨ। ਇਸ ਲੜੀ ਹੇਠ ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਚ ਕੀਤੇ ਗਏ ਵਾਅਦਿਆਂ ਪ੍ਰਤੀ ਜਾਗਰੂਕਤਾ ਫੈਲ੍ਹਾਉਣ ‘ਚ ਯੋਗਦਾਨ ਦੇਣਗੇ।
ਜਰਮਨੀ ਤੋਂ ਹਰਜਿੰਦਰ ਸਿੰਘ ਤੇ ਇੰਗਲੈਂਡ ਤੋਂ ਗੁਰਪਾਲ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਵਾਸਤੇ ਪ੍ਰਚਾਰ ਲਈ ਆਪਣੇ ਵਿਧਾਨ ਸਭਾ ਹਲਕਿਆਂ ਨੂੰ ਅਪਣਾਉਣਾ ਚਾਹੁੰਦੇ ਹਨ, ਕਿਉਂਕਿ ਇਹੋ ਸਿਰਫ ਇਕ ਪਾਰਟੀ ਹੈ, ਜਿਹੜੀ ਸੂਬੇ ਨੂੰ ਹੋਰ ਅੱਗੇ ਬਰਬਾਦ ਹੋਣ ਤੋਂ ਬਚਾ ਸਕਦੀ ਹੈ।
ਸ਼ਕੀਲ ਅਹਿਮਦ ਨੇ ਕਿਹਾ ਕਿ ਐਨ.ਆਰ.ਆਈਜ਼ ਪੰਜਾਬ ਦੇ ਲੋਕਾਂ ਦੀ ਦੁਰਦਸ਼ਾ ਨੂੰ ਲੈ ਕੇ ਚਿੰਤਤ ਹਨ ਤੇ ਉਨ੍ਹਾਂ ਨੇ ਪਾਰਟੀ ਦੇ ਪ੍ਰਚਾਰ ‘ਚ ਸ਼ਾਮਿਲ ਹੋ ਕੇ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਕਾਂਗਰਸ ਦੀਆ ਕੋਸ਼ਿਸ਼ਾਂ ‘ਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ।