best platform for news and views

ਕਾਂਗਰਸ ਦੇ ਸਟਾਰ ਅਕਾਲੀਆਂ ਦੇ ਘਰਾਂ ‘ਚ ਜਾ ਕੇ ਲਲਕਾਰਨਗੇ

Please Click here for Share This News

ਚੰਡੀਗੜ੍ਹ : ਕਾਂਗਰਸ ਸ਼ੁੱਕਰਵਾਰ ਤੋਂ ਬਾਦਲਾਂ ਤੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਮਜੀਠੀਆ ਖਿਲਾਫ ਵੱਡਾ ਹਮਲਾ ਕਰੇਗੀ। ਇਸ ਪ੍ਰੀਕ੍ਰਿਆ ਹੇਠ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨਾਲ ਅਕਾਲੀ ਆਗੂਆਂ ਨੂੰ ਉਨ੍ਹਾਂ ਦੇ ਘਰਾਂ ‘ਚ ਲਲਕਾਰਨਗੇ।
ਰਾਹੁਲ ਗਾਂਧੀ ਪੰਜਾਬ ਦੇ ਤਿੰਨ ਰੋਜਾਂ ਚੋਣਾਂ ਦੇ ਦੌਰੇ ‘ਤੇ ਆਉਣਗੇ ਤੇ ਇਸ ਦੌਰਾਨ ਕੈਪਟਨ ਅਮਰਿੰਦਰ ਤੇ ਸਿੱਧੂ ਨਾਲ ਮਜੀਠਾ, ਜਲਾਲਾਬਾਦ ਤੇ ਲੰਬੀ ‘ਚ ਸਾਂਝੀਆਂ ਰੈਲੀਆਂ ਕਰਨਗੇ। ਰਾਹੁਲ ਦਾ ਦੌਰਾ ਪੰਜਾਬ ਅੰਦਰ ਕਾਂਗਰਸ ਦੇ ਪ੍ਰਚਾਰ ਦੀ ਜ਼ਮੀਨ ਨੂੰ ਹੋਰ ਵਧਾਏਗਾ, ਜਿਥੇ ਲੋਕਾਂ ਦਾ ਰੁੱਖ ਪਾਰਟੀ ਦੀਆਂ ਰੈਲੀਆਂ ‘ਚ ਸਾਫ ਤੌਰ ‘ਤੇ ਨਜ਼ਰ ਆ ਰਿਹਾ ਹੈ।
ਜਿਥੇ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਚੋਣਾਂ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਲੰਬੀ ‘ਚ ਸਿੱਧੇ ਤੌਰ ‘ਤੇ ਟੱਕਰ ਲਈ ਹੈ, ਉਥੇ ਹੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਹਲਕੇ ਤੋਂ ਇਕ ਵਾਰ ਫਿਰ ਤੋਂ ਆਪਣੀ ਕਿਸਮਤ ਆਜਮਾ ਰਹੇ ਹਨ। ਇਸੇ ਤਰ੍ਹਾਂ, ਮਜੀਠਾ ਬਾਦਲਾਂ ਦੇ ਰਿਸ਼ਤੇਦਾਰ ਤੇ ਨਜ਼ਦੀਕੀ ਸਾਥੀ ਬਿਕ੍ਰਮ ਸਿੰਘ ਮਜੀਠੀਆ ਦਾ ਲੜਾਈ ਦਾ ਮੈਦਾਨ ਹੈ, ਜਿਸ ਦਬੰਗ ਅਕਾਲੀ ‘ਤੇ ਨਸ਼ੇ ਦੇ ਵਪਾਰ ਅਤੇ ਸੂਬੇ ਅੰਦਰ ਚੱਲ ਰਹੇ ਹੋਰ ਮਾਫੀਆਵਾਂ ਨਾਲ ਮਿਲੀਭੁਗਤ ਰੱਖਣ ਦੇ ਗੰਭੀਰ ਦੋਸ਼ ਲੱਗ ਰਹੇ ਹਨ।
ਇਸ ਦਿਸ਼ਾ ‘ਚ, ਰਾਹੁਲ ਗਾਂਧੀ ਦਾ ਪ੍ਰਚਾਰ ਇਨ੍ਹਾਂ ਤਿੰਨਾਂ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ ਦੇ ਹਮਲੇ ਨੂੰ ਹੋਰ ਤੇਜ਼ ਕਰ ਦੇਵੇਗਾ ਤੇ ਸੂਬੇ ਅੰਦਰ ਪਾਰਟੀ ਦੇ ਪੱਖ ‘ਚ ਚੱਲ ਰਹੀ ਲਹਿਰ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਨ੍ਹਾਂ ਤਿੰਨਾਂ ਪ੍ਰਮੁੱਖ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ, ਪਹਿਲੇ ਦਿਨ (27 ਜਨਵਰੀ) ਰਾਹੁਲ ਗਾਂਧੀ ਮਜੀਠਾ ਤੋਂ ਇਲਾਵਾ, ਰਾਮਪੁਰਾ ਫੂਲ, ਤਲਵੰਡੀ ਸਾਬੋ ਤੇ ਬਠਿੰਡਾ ਸ਼ਹਿਰੀ ‘ਚ ਵੀ ਪ੍ਰਚਾਰ ਕਰਨਗੇ। ਜਦਕਿ 28 ਜਨਵਰੀ ਨੂੰ ਉਹ ਜਲਾਲਾਬਾਦ, ਬੁਢਲਾਡਾ ਤੇ ਧੂਰੀ ‘ਚ ਪ੍ਰਚਾਰ ਕਰਨ ਤੋਂ ਇਲਾਵਾ, ਲੁਧਿਆਣਾ ‘ਚ ਸਨਅੱਤਕਾਰਾਂ ਨਾਲ ਵੀ ਮਿਲਣਗੇ।
29 ਜਨਵਰੀ ਨੂੰ ਗਿੱਦੜਬਾਹਾ ਤੇ ਲੰਬੀ ‘ਚ ਰਾਹੁਲ ਗਾਂਧੀਆਂ ਪਬਲਿਕ ਮੀਟਿੰਗਾਂ ਹੋਣਗੀਆਂ।
ਏ.ਆਈ.ਸੀ.ਸੀ ਤੇ ਵੱਖ ਵੱਖ ਸੂਬਿਆਂ ‘ਚ ਪਾਰਟੀ ਦੀਆ ਯੂਨਿਟਾਂ ਦੇ ਹੋਰ ਸੀਨੀਅਰ ਕਾਂਗਰਸੀ ਆਗੂ ਪਹਿਲਾਂ ਤੋਂ ਸੂਬੇ ਅੰਦਰ ਪਾਰਟੀ ਦੀ ਹਿਮਾਇਤ ‘ਚ ਪ੍ਰਚਾਰ ਕਰ ਰਹੇ ਹਨ।

Please Click here for Share This News

Leave a Reply

Your email address will not be published. Required fields are marked *