best platform for news and views

ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦਾ ਦਿਹਾਤੀ ‘ਚ ਸਵਾਗਤ 

Please Click here for Share This News
ਫਿਰੋਜ਼ਪੁਰ, 22 ਅਪ੍ਰੈਲ (ਰਵੀ ਸ਼ਰਮਾ, ਸਤਬੀਰ ਬਰਾੜ)- ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਪੂਰੀ ਤਰ•ਾਂ ਖੁਸ਼ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਲੋਕ ਇਕ-ਇਕ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਾ ਕੇ ਵੱਡੀ ਲੀਡ ‘ਤੇ ਜਿਤਾਉਣਗੇ ਅਤੇ ਕਾਂਗਰਸ ਪਾਰਟੀ ਨੂੰ ਲੋਕ ਹੋਰ ਮਜ਼ਬੂਤ ਕਰਨਗੇ। ਇਹ ਪ੍ਰਗਟਾਵਾ ਅੱਜ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਹਲਕਾ ਦਿਹਾਤੀ ਫਿਰੋਜ਼ਪੁਰ ‘ਚ ਚੋਣ ਪ੍ਰਚਾਰ ਦੌਰਾਨ ਕੀਤਾ। ਇਸ ਦੌਰਾਨ ਹਲਕਾ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ ਵੱਲੋਂ ਸਮੱਰਥਕਾਂ ਸਮੇਤ ਸ਼ੇਰ ਸਿੰਘ ਘੁਬਾਇਆ ਦਾ ਜੋਰਦਾਰ ਸਵਾਗਤ ਕੀਤਾ ਗਿਆ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨਾਲ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ•ਾਂ ਵਚਨਬੱਧ ਹੈ। ਕਾਂਗਰਸ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਤੋਂ ਵੀ ਲੋਕ ਖੁਸ਼ ਹਨ। ਜਿਸ ਲਈ ਉਹ ਕੇਂਦਰ ਵਿਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੂੰ ਬਣਾਉਣ ਲਈ ਤਿਆਰ ਹਨ ਅਤੇ ਚੋਣਾਂ ਦੀ ਉਡੀਕ ਕਰ ਰਹੇ ਹਨ। ਇਸ ਦੌਰੇ ਦੌਰਾਨ ਘੁਬਾਇਆ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਕਾਲੀ ਭਾਜਪਾ ਦੇ ਝੂਠ ਪਰਚਾਰ ਨੂੰ ਸੱਚ ਨਾ ਮੰਨਣ। ਇਸ ਮੌਕੇ ਹਰਜੀਤ ਸਿੰਘ ਸਰਪੰਚ ਵਰਿਆਮ ਵਾਲਾ, ਕੱਕਣ ਸ਼ਰਮਾ ਸਰਪੰਚ ਬਾਜੀਦਪੁਰ, ਜਤਿੰਦਰ ਸਿੰਘ ਗੋਪੀ ਔਲਖ, ਟੀਟੂ ਔਲਖ, ਦੀਪਕ ਸ਼ਰਮਾ, ਮੰਨੂੰ ਸ਼ਰਮਾ, ਹਰਜੀਤ ਸਿੰਘ ਸਰਪੰਚ ਸਤੀਏ ਵਾਲਾ, ਰਵੀ ਸ਼ਰਮਾ, ਸ਼ੇਰ ਸਿੰਘ ਗਹਿਰੀ, ਲਾਡਾ ਪਿਆਰੇਆਣਾ, ਗੁਰਸੇਵਕ ਭੰਬਾ ਲੰਡਾ, ਗੁਰਤੇਜ ਮੁੱਦਕੀ, ਲਾਡੀ ਪਿਆਰੇਆਣੀਆ, ਗੁਰਦੀਪ ਦੀਪਾ, ਚਮਕੌਰ ਸਾਂਦੇ ਹਾਸ਼ਮ, ਰੇਸ਼ਮ ਹਜਾਰਾ, ਮੁਖਤਿਆਰ ਸਿੰਘ ਹਜ਼ਾਰਾ, ਹਰਬੰਸ ਸਿੰਘ, ਸ਼ੀਤਲ ਸਰਪੰਚ ਢੋਲੇ ਵਾਲਾ, ਪਰਮਿੰਦਰ ਲੱਖਾ ਭੇਡੀਆਂ, ਬਲਜੀਤ ਕੌਰ ਸਰਪੰਚ ਗੱਜਣ ਸਿੰਘ ਕਲੌਨੀ, ਡਾ. ਪਵਨ ਪੀ.ਏ. ਆਦਿ ਹਾਜ਼ਰ ਸਨ।
ਕੈਪਸ਼ਨ; ਪ੍ਰਚਾਰ ਦੌਰਾਨ ਸ਼ੇਰ ਸਿੰਘ ਘੁਬਾਇਆ ਦਾ ਸਵਾਗਤ ਕਰਦੇ ਲਾਡੀ ਗਹਿਰੀ ਤੇ ਸਮੱਰਥਕ।
Please Click here for Share This News

Leave a Reply

Your email address will not be published. Required fields are marked *