best platform for news and views

ਕਾਂਗਰਸੀ ਸਮਰਥਕ ਕੌਂਸਲਰ ਬਾਂਗਰੂ ਵੱਲੋਂ ਢੀਂਡਸਾ ਦੇ ਹੱਕ ‘ਚ ਡਟਣ ਦਾ ਐਲਾਨ

Please Click here for Share This News

ਧੂਰੀ, 13 ਮਈ (ਮਹੇਸ਼ ਜਿੰਦਲ) – ਲੰਘੀ ਰਾਤ ਕਾਂਗਰਸ ਨੂੰ ਸਮਰਥਨ ਦਿੰਦੇ ਆ ਰਹੇ ਕੌਂਸਲਰ ਸੁਰਿੰਦਰ ਗੋਇਲ ਬਾਂਗਰੂ ਦੀ ਅਗਵਾਈ ਹੇਠ ਸਥਾਨਕ ਧਰਮਪੁਰਾ ਮੁਹੱਲਾ ਵਿਖੇ ਰੱਖੀ ਗਈ ਇੱਕ ਚੋਣ ਮੀਟਿੰਗ ਦੌਰਾਨ ਕੌਂਸਲਰ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ‘ਚ ਡਟਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕੌਂਸਲਰ ਬਾਂਗਰੂ ਵੱਲੋਂ ਦੋਸ਼ ਲਾਇਆ ਗਿਆ ਕਿ ਲੰਘੇ ਦਿਨ ਕਾਂਗਰਸੀ ਉਮੀਦਵਾਰ ਦੇ ਰੋਡ ਸ਼ੋਅ ਦੌਰਾਨ ਕੁੱਝ ਕਾਂਗਰਸੀ ਸਮਰਥਕਾਂ ਵੱਲੋਂ ਜਬਰੀ ਉਨ•ਾਂ ਨੂੰ ਰੋਡ ਸ਼ੋਅ ‘ਚ ਲਿਜਾਇਆ ਗਿਆ। ਇਸ ਮੌਕੇ ਸ੍ਰ.ਢੀਂਡਸਾ ਨੇ ਸਖ਼ਤ ਸ਼ਬਦਾਂ ‘ਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ•ਾਂ ਦੇ ਕਿਸੇ ਵੀ ਆਗੂ ਜਾਂ ਵਰਕਰ ਨਾਲ ਕੋਈ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਉਸ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਨ•ਾਂ ਕਿਹਾ ਕਿ ਕਾਂਗਰਸੀਆਂ ਦੀ ਸ਼ਹਿ ‘ਤੇ ਉਨ•ਾਂ ਦੇ ਸਮਰਥਕਾਂ ਉੱਪਰ ਦਰਜ਼ ਕੀਤੇ ਜਾ ਰਹੇ ਮੁਕੱਦਮੇ ਰੱਦ ਕਰਾਏ ਜਾਣਗੇ ਅਤੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਭਾਵੇਂ ਕਾਂਗਰਸੀ ਹਲਕੇ ਦਾ ਵਿਕਾਸ ਕਰਵਾਉਣ ਦਾ ਦਾਅਵਾ ਕਰਦੇ ਹਨ, ਪ੍ਰੰਤੂ ਕਾਂਗਰਸ ਦੇ 2 ਸਾਲ ਦੇ ਕਾਰਜਕਾਲ ਦੌਰਾਨ ਕੋਈ ਵੀ ਟੈਂਡਰ ਨਹੀਂ ਹੋਇਆ, ਸਗੋਂ ਅਕਾਲੀ-ਭਾਜਪਾ ਸਰਕਾਰ ਸਮੇਂ ਦਿੱਤੇ ਗਏ ਪੈਸਿਆਂ ਨਾਲ  ਹਲਕੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ•ਾਂ ਆਮ ਆਦਮੀ ਪਾਰਟੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਆਪ ਦੇ 20 ਵਿਧਾਇਕ ਜਿੱਤੇ ਸਨ, ਜਿਨ•ਾਂ ‘ਚੋਂ 5 ਵਿਧਾਇਕ ਅਸਤੀਫ਼ਾ ਦੇ ਚੁੱਕੇ ਹਨ ਅਤੇ 4 ਹੋਰਨਾਂ ਪਾਰਟੀਆਂ ‘ਚ ਸ਼ਾਮਿਲ ਹੋ ਗਏ ਅਤੇ ਜਿਸ ਪਾਰਟੀ ਦੇ ਵਿਧਾਇਕਾਂ ਨੂੰ ਪਾਰਟੀ ਦੀਆਂ ਨੀਤੀਆਂ ‘ਤੇ ਭਰੋਸਾ ਨਹੀਂ, ਉਸ ਪਾਰਟੀ ‘ਤੇ ਲੋਕ ਕਿਵੇਂ ਵਿਸ਼ਵਾਸ ਕਰ ਸਕਦੇ ਹਨ। ਉਨ•ਾਂ ਲੋਕਾਂ ਨੂੰ ਆਪਣੇ ਹੱਕ ‘ਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ•ਾਂ ਨੂੰ ਵੋਟ ਪਾ ਕੇ ਕੇਂਦਰ ‘ਚ ਮੋਦੀ ਸਰਕਾਰ ਦੇ ਹੱਥ ਮਜ਼ਬੂਤ ਕਰੋ ਤਾਂ ਜੋ ਉਹ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਸਕਣ। ਇਸ ਮੌਕੇ ਹਰੀ ਸਿੰਘ ਨਾਭਾ, ਅਮਨਵੀਰ ਸਿੰਘ ਚੈਰੀ, ਭੁਪਿੰਦਰ ਸਿੰਘ ਭਲਵਾਨ, ਜਤਿੰਦਰ ਸਿੰਘ ਸੋਨੀ ਮੰਡੇਰ , ਅਨਿਲ ਸ਼ਰਮਾ, ਡਾ.ਅਨਿਲ ਸ਼ਾਰਦਾ, ਸਤਪਾਲ, ਰਾਜੂ ਬਾਂਗਰੂ, ਖੇਮ ਚੰਦ ਕੌਸ਼ਲ, ਗੁਰਦੇਵ ਸਿੰਘ, ਗੁਰਕੰਵਲ ਸਿੰਘ ਕੋਹਲੀ ਤੇ ਬਿੱਕਰ ਸਿੰਘ ਭੋਜੋਵਾਲੀ ਵੀ ਹਾਜ਼ਰ ਸਨ।


ਕੈਪਸ਼ਨ – ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਪਰਮਿੰਦਰ ਸਿੰਘ ਢੀਂਡਸਾ

Please Click here for Share This News

Leave a Reply

Your email address will not be published.