ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ ,
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਆਬਾਦੀ ਬਾਬਾ ਸੋਢੀ ਦੇ ਪੰਚ ਮਨਦੀਪ ਸਿੰਘ ਸੰਧੂ ਦੇ ਘਰ ਉੱਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਅੰਧਾ ਧੁੰਦ ਫਾਇਰਿੰਗ ਕੀਤੀ ਤੇ ਫਰਾਰ ਹੋ ਗਏ ! ਦੱਸਣਯੋਗ ਹੈ ਕਿ ਮਨਦੀਪ ਸਿੰਘ ਸੰਧੂ ਆਪਣੇ ਘਰੇਲੂ ਕੰਮ ਲਈ ਬਾਹਰ ਗਏ ਹੋਣ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਬਚ ਗਿਆ ! ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤੇ ਘਰ ਤੇ ਲੱਗੇ ਗੋਲੀ ਦੇ ਨਿਸ਼ਾਨ ਦਿਖਾਉਂਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਦੀਪ ਸਿੰਘ ਸੰਧੂ ,ਪੰਚ ਰਜਿੰਦਰ ਸ਼ਰਮਾ , ਪੰਚ ਸਤਨਾਮ ਸਿੰਘ ,ਸਰਪੰਚ ਸਤਨਾਮ ਸਿੰਘ ,ਪੰਚ ਜਗੀਰ ਸਿੰਘ ਪੰਚ ਗੁਰਪ੍ਰੀਤ ਸਿੰਘ , ਪੰਚ ਦਰਬਾਰਾ ਸਿੰਘ , ਪੰਚ ਗੁਰਪ੍ਰੀਤ ਸਿੰਘ ਫੌਜੀ ,ਦਿਲਬਾਗ ਸਿੰਘ ਭਿੱਖੀਵਿੰਡ ਆਦਿ ਨੇ ਪੁਲਿਸ ਪ੍ਰਸ਼ਾਸਨ ਦਾ ਵਿਸ਼ੇਸ਼ ਧਿਆਨ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਅੰਧਾਧੁੰਦ ਫਾਇਰਿੰਗ ਵੱਲ ਦੁਆਉਂਦਿਆਂ ਦਹਿਸ਼ਤ ਫੈਲਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ! ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਮੈਂ ਬੀਤੀ ਰਾਤ ਆਪਣੇ ਘਰ ਦੇ ਕਿਸੇ ਘਰੇਲੂ ਕੰਮ ਲਈ ਬਾਹਰ ਗਿਆ ਹੋਇਆ ਸੀ ,ਤਾਂ ਕੁਝ ਅਣਪਛਾਤੇ ਵਿਅਕਤੀ ਇੱਕ ਵੈਨ ਗੱਡੀ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਸਾਡੇ ਘਰ ਨੂੰ ਆਉਂਦੀ ਸੜਕ ਤੇ ਖੜ੍ਹੇ ਹੋ ਕੇ 315 ਬੋਰ ਦੀ ਰਾਈਫਲ ਨਾਲ ਫਾਇਰਿੰਗ ਕਰਕੇ ਮੈਨੂੰ ਡਰਾਉਣ ਚਾਹਿਆ , ਉੱਥੇ ਦਹਿਸ਼ਤ ਫੈਲਾਉਣ ਯਤਨ ਕੀਤਾ ਹੈ ! ਮਨਦੀਪ ਸੰਧੂ ਨੇ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਐੱਸ ਐੱਸ ਪੀ ਧਰੁਵ ਦਹੀਅਾ , ਡੀ ਐੱਸ ਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਐਸੇ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਨਾਗਰਿਕ ਸੁੱਖ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਸਰ ਕਰ ਸਕੇ !
ਇਸ ਕੇਸ ਦੀ ਜਾਂਚ ਪੜਤਾਲ ਕਰ ਰਹੇ ਐੱਸ ਆਈ ਨਰਿੰਦਰ ਸਿੰਘ ਢੋਟੀ ਨੇ ਕਿਹਾ ਕਿ ਇਸ ਕੇਸ ਦੀ ਗਹਿਰਾਈ ਨਾਲ ਜਾਂਚ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਹੋਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ !
ਫੋਟੋ ਕੈਪਸ਼ਨ :-ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ ਦੇ ਲੱਗੇ ਹੋਏ ਨਿਸ਼ਾਨ ਵਿਖਾਉਂਦੇ ਹੋਏ ਪੰਚ ਮਨਦੀਪ ਸਿੰਘ ਸੰਧੂ ,ਸਰਪੰਚ ਸਤਨਾਮ ਸਿੰਘ ਪੰਚ ਰਜਿੰਦਰ ਸ਼ਰਮਾ ਆਦਿ !