best platform for news and views

ਕਾਂਗਰਸੀ ਆਗੂਆਂ ਵੱਲੋਂ ਖਹਿਰਾ ਨੂੰ ਸਲਾਹ, ‘ਦੂਸਰੇ ਨੂੰ ਨਸੀਹਤਾਂ ਦੇਣ ਤੋਂ ਪਹਿਲਾਂ ਆਪਣਾ ਘਰ ਸਾਂਭੋ’

Please Click here for Share This News

ਚੰਡੀਗੜ•, 9 ਮਾਰਚ – ਹਰ ਸਾਹ ਨਾਲ ਨਵਾਂ ਬਿਆਨ ਦਾਗਣ ਲਈ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ‘ਤੇ ਤੰਜ ਕਸਦਿਆਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਅੱਜ ਉਨ•ਾਂ ਨੂੰ ਸਲਾਹ ਦਿੱਤੀ ਕਿ ਉਹ ਸਰਕਾਰ ਦੇ ਕੰਮ-ਕਾਜ ‘ਤੇ ਟਿੱਪਣੀਆਂ ਦੇਣ ਤੋਂ ਪਹਿਲਾਂ ਆਪਣਾ ਘਰ ਭਾਵ ਆਪਣੀ ਪਾਰਟੀ ਨੂੰ ਸਾਂਭਣ।
ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਕਾਂਗਰਸੀ ਨੇਤਾਵਾਂ ਨੇ ਕਿਹਾ, ” ਹੁਣ ਜਦੋਂ ਕਿ ਖਹਿਰਾ ਨੂੰ ਆਪਣੀ ਪਾਰਟੀ ਦੇ ਪਤਨ ਬਾਰੇ ਆਤਮ-ਨਿਰੀਖਣ ਕਰਨਾ ਚਾਹੀਦਾ ਹੈ ਉਹ ਇੱਧਰ-ਉÎੱਧਰ ਹੱਥ ਮਾਰਦੇ ਫਿਰ ਰਹੇ ਹਨ ਅਤੇ ਇਸ ਤੱਥ ਦੀ ਉਨ•ਾਂ ਦੇ ਪਾਰਟੀ ਦੀ ਆਗੂ ਮਨੀਸ਼ ਸਿਸੋਦੀਆ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ”।
ਕਾਂਗਰਸ ਦੇ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਰਮਨਜੀਤ ਸਿੰਘ ਸਿੱਕੀ ਅਤੇ ਬਾਵਾ ਹੈਨਰੀ ਨੇ ਕਿਹਾ ਕਿ ਹਾਲ ਹੀ ਵਿੱਚ ਮਨੀਸ਼ ਸਿਸੋਦੀਆ ਨੇ ਆਪਣੀ ਸੂਬੇ ਦੀ ਲੀਡਰਸ਼ਿਪ ਨੂੰ ਬੇਸਿਰ-ਪੈਰ ਦੀਆਂ ਦਲੀਲਾਂ ਅਤੇ ਬਿਆਨ ਦੇਣ ਦੀ ਥਾਂ ਜ਼ਮੀਨੀ ਪੱਧਰ ‘ਤੇ ਕੰਮ ਕਰਨ ਲਈ ਕਿਹਾ ਸੀ ਅਤੇ ਉਨ•ਾਂ ਦਾ ਇਹ ਇਸ਼ਾਰਾ ਸਿੱਧੇ ਤੌਰ ‘ਤੇ ਖਹਿਰਾ ਵੱਲ ਸੀ। ਉਨ•ਾਂ ਕਿਹਾ ਕਿ ਖਹਿਰਾ ਅਸਲ ਵਿੱਚ ਹੁਣ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ>
ਉਨ•ਾਂ ਖਹਿਰਾ ਵੱਲੋਂ ਸਰਕਾਰ ਦੇ ਹਰ ਕੰਮ ਵਿੱਚ ਨੁਕਸ ਕੱਢਣ ਵਿੱਚ ਰੁੱਝੇ ਰਹਿਣ ਦੀ ਨਿੰਦਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੈਰਕਾਨੂੰਨੀ ਰੇਤ ਦੀ ਖੁਦਾਈ ਨੂੰ ਰੋਕਣ ਲਈ ਚੁੱਕੇ ਗਏ ਦਲੇਰ ਕਦਮਾਂ ਦੀ ਸ਼ਲਾਘਾ ਕਰਨ ਦੀ ਬਜਾਏ ਖਹਿਰਾ ਆਪਣੀ ਆਦਤ ਤੋਂ ਮਜ਼ਬੂਰ ਨੁਕਤਾਚੀਨੀ ਤੱਕ ਹੀ ਸਿਮਟ ਕੇ ਰਹਿ ਗਏ।
ਕਾਂਗਰਸੀ ਨੇਤਾਵਾਂ ਨੇ ਖਹਿਰਾ ਨੂੰ ਯਾਦ ਕਰਵਾਇਆ ਕਿ ਨਾ ਸਿਰਫ ਸਰਕਾਰ ਨੇ ਰੇਤਾ ਦੀ ਨਜਾਇਜ਼ ਖੁਦਾਈ ਦੇ ਵਿਰੁੱਧ ਸਖ਼ਤੀ ਨਾਲ ਕੰਮ ਕੀਤਾ ਹੈ ਸਗੋਂ ਸਰਕਾਰ ਨੇ ਰੇਤਾ ਦੀ ਖੁਦਾਈ ਤੋਂ ਇਕੱਠੇ ਕੀਤੇ ਜਾਣ ਵਾਲੇ ਮਾਲੀਏ ਨੂੰ 40 ਕਰੋੜ ਰੁਪਏ ਤੋਂ ਵਧਾ ਕੇ 1000 ਕਰੋੜ ਰੁਪਏ ਤੱਕ ਕਰ ਦਿੱਤਾ ਹੈ। ਉਨ•ਾਂ ਕਿਹਾ, ”ਪਰ ਖਹਿਰਾ ਆਪਣੇ ਖੁਦ ਦੇ ਏਜੰਡੇ ਅਤੇ ਹਿਤਾਂ ਕਾਰਨ ਅਸਲੀਅਤ ਨੂੰ ਦੇਖ ਨਹੀਂ ਪਾ ਰਹੇ ਹਨ”।
ਵਿਧਾਇਕਾਂ ਨੇ ਖਹਿਰਾਂ ਦੇ ਇੰਨ•ਾਂ ਦੋਸ਼ਾਂ ਕਿ ਕਾਂਗਰਸ ਸਰਕਾਰ ਦੀ ਅਕਾਲੀਆਂ ਨਾਲ ਸਹਿਮਤੀ ਹੈ, ਨੂੰ ਹਾਸੋਹੀਣਾ ਕਰਾਰ ਦਿੰਦਿਆਂ ਖਹਿਰਾ ਨੂੰ ਯਾਦ ਕਰਵਾਇਆ ਕਿ ਉਹ ਖੁਦ ਇਹ ਕਿਹਾ ਕਰਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮਾਮਲੇ ਸਿਆਸੀ ਬਦਲਾਖੋਰੀ ਸਦਕਾ ਦਰਜ਼ ਕੀਤੇ ਗਏ ਹਨ ਜੋ ਅਦਾਲਤ ਵਿੱਚ ਟਿਕ ਨਹੀਂ ਪਾਉਣਗੇ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਲੱਗਦਾ ਹੈ ਕਿ ਪਾਰਟੀ ਅਤੇ ਵਫਾਦਾਰੀ ਬਦਲਣ ਤੋਂ ਬਾਅਦ ਖਹਿਰਾ ਦੇ ਤੱਥ ਅਤੇ ਰਾਏ ਵੀ ਬਦਲ ਗਈ ਹੈ।

Please Click here for Share This News

Leave a Reply

Your email address will not be published. Required fields are marked *