best platform for news and views

ਕਾਂਗਰਸੀ ਆਗੂਆਂ ਨੇ ਜਾਖੜ ਦੀ ਜਿੱਤ ਨੂੰ ਯਕੀਨੀ ਦੱਸਿਆ

Please Click here for Share This News

ਭਿੱਖੀਵਿੰਡ 25 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਗੁਰਦਾਸਪੁਰ ਦੀ
ਜਿਮਨੀ ਚੋਣ ਵਿਚ ਕਾਂਗਰਸ ਪਾਰਟੀ ਰਿਕਾਰਡਤੋੜ ਜਿੱਤ ਪ੍ਰਾਪਤ ਕਰੇਗੀ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂਆਂ ਰਣਜੀਤ ਸਿੰਘ ਢਿਲੋਂ, ਸਰਪੰਚ ਮਿਲਖਾ ਸਿੰਘ
ਅਲਗੋਂ, ਸਤਨਾਮ ਸਿੰਘ ਭਿੱਖੀਵਿੰਡ, ਸਰਪੰਚ ਹਰਜੀਤ ਸਿੰਘ ਸ਼ਾਹ, ਬਿਕਰਮਜੀਤ ਸਿੰਘ
ਡਲੀਰੀ, ਗੁਰਸੇਵਕ ਸਿੰਘ ਬੂੜਚੰਦ ਨੇ ਕੀਤਾ ਤੇ ਆਖਿਆ ਕਿ ਕਾਂਗਰਸ ਹਾਈ ਕਮਾਂਡ ਵੱਲੋਂ
ਖੜ੍ਹੇ ਕੀਤੇ ਗਏ ਬੇਦਾਗ ਉਮੀਦਵਾਰ ਸੁਨੀਲ ਜਾਖੜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ
ਚੁੱਕੇ ਹਨ, ਸਿਰਫ ਐਲਾਨ ਹੋਣਾ ਹੀ ਬਾਕੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਸੁਨੀਲ
ਜਾਖੜ ਅਜਿਹੇ ਇਮਾਨਦਾਰ ਲੀਡਰ ਹਨ, ਜਿਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ
ਕਮਾਂਡ ਬੜੇ ਸੁਚੱਜੇ ਢੰਗ ਨਾਲ ਸਾਂਭ ਕੇ ਪਾਰਟੀ ਨੂੰ ਚਾਰ-ਚੰਨ ਲਾ ਰਹੇ ਹਨ ਤੇ ਐਸੇ
ਲੀਡਰਾਂ ਨੂੰ ਲੋਕ ਹਮੇਸ਼ਾ ਪਸੰਦ ਕਰਦੇ ਹਨ। ਇਸ ਮੌਕੇ ਕਾਂਗਰਸੀ ਆਗੂਆਂ ਦੀਪ ਖਹਿਰਾ,
ਨਿਸਾਨ ਸਿੰਘ ਦਿਆਲਪੁਰਾ, ਗੁਰਜੀਤ ਸਿੰਘ ਘੁਰਕਵਿੰਡ, ਜਗਜੀਤ ਸਿੰਘ ਘੁਰਕਵਿੰਡ, ਨਰਿੰਦਰ
ਧਵਨ, ਬਾਜ ਸਿੰਘ ਵੀਰਮ ਆਦਿ ਨੇ ਵੀ ਸੁਨੀਲ ਜਾਖੜ ਦੀ ਜਿੱਤ ਨੂੰ ਯਕੀਨੀ ਦੱਸਿਆ।


ਕੈਪਸ਼ਨ :- ਕਾਂਗਰਸੀ ਆਗੂ ਰਣਜੀਤ ਸਿੰਘ ਢਿਲੋਂ, ਸਰਪੰਚ ਮਿਲਖਾ ਸਿੰਘ, ਸਤਨਾਮ ਸਿੰਘ
ਆਦਿ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *