best platform for news and views

ਕਾਂਗਰਸੀਆਂ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਬਠਿੰਡਾ ਤੋਂ ਉਮੀਦਵਾਰ ਐਲਾਨਿਆ ਜਾਵੇਗਾ- ਢੀਂਡਸਾ

Please Click here for Share This News

ਧੂਰੀ, 14 ਅਪ੍ਰੈਲ (ਮਹੇਸ਼ ਜਿੰਦਲ) – ਲੋਕ ਸਭਾ ਚੋਣਾਂ ਦੇ ਮੱਦੇਨਜਰ ਭਾਰਤੀਯ ਜਨਤਾ ਪਾਰਟੀ ਵੱਲੋਂ ਭਾਜਪਾ ਦੇ ਜ਼ਿਲ•ਾ ਪ੍ਰਧਾਨ ਵਿਕਰਮ ਸੈਣੀ ਅਤੇ ਧੂਰੀ ਮੰਡਲ ਪ੍ਰਧਾਨ ਭੂਪੇਸ਼ ਜਿੰਦਲ ਦੀ ਅਗਵਾਈ ਹੇਠ ਇਕ ਜ਼ਿਲ•ਾ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਿਰਕਤ ਕਰਦਿਆਂ ਸਭ ਤੋਂ ਪਹਿਲਾਂ ਭਾਰਤ ਰਤਨ ਡਾ.ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਰੰਤ ਸ੍ਰ.ਢੀਂਡਸਾ ਵੱਲੋਂ ਜਿੱਥੇ ਭਾਜਪਾ ਵਰਕਰਾਂ ਨਾਲ ਜਾਣ-ਪਹਿਚਾਣ ਕੀਤੀ ਗਈ ਉਥੇ ਹੀ ਭਾਜਪਾ ਵਰਕਰਾਂ ਨੂੰ ਇਹ ਸੀਟ ਜਿੱਤ ਕੇ ਨਰਿੰਦਰ ਮੋਦੀ ਦੀ ਝੋਲੀ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰ.ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਜਪਾ ਵਰਕਰਾਂ ਨਾਲ ਮੀਟਿੰਗ ਦੌਰਾਨ ਸੁਝਾਅ ਲਏ ਗਏ ਹਨ ਤਾਂ ਜੋ ਇਸ ਚੋਣ ਨੂੰ ਜਿੱਤਿਆ ਜਾ ਸਕੇ। ਸ੍ਰ.ਢੀਂਡਸਾ ਦਾ ਮੁਕਾਬਲਾ ਕਿਸ ਦੇ ਨਾਲ ਹੈ ਬਾਰੇ ਪੁੱਛਣ ‘ਤੇ ਉਨ•ਾਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ, ਪ੍ਰੰਤੂ ਉਹ ਹਮੇਸ਼ਾ ਆਪਣੇ ਆਪ ਨੂੰ ਕਮਜ਼ੋਰ ਸਮਝ ਕੇ ਹੀ ਚੋਣ ਲੜਦੇ ਹਨ ਅਤੇ ਲੋਕਾਂ ਵੱਲੋਂ ਹੀ ਫਤਵਾ ਦੇ ਕੇ ਇਕ ਉਮੀਦਵਾਰ ਨੂੰ ਤਗੜਾ ਕੀਤਾ ਜਾਂਦਾ ਹੈ। ਭਗਵੰਤ ਮਾਨ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦੇ ਕੇ ਢੀਂਡਸਾ ਪਰਿਵਾਰ ‘ਚ ਲੜਾਈ ਕਰਵਾਉਣ ਦੇ ਪੁੱਛੇ ਸਵਾਲ ‘ਚ ਉਨ•ਾਂ ਕਿਹਾ ਕਿ ਉਨ•ਾਂ ਦੇ ਪਿਤਾ ਨੇ ਉਨ•ਾਂ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਪੂਰਾ ਪਰਿਵਾਰ ਉਨ•ਾਂ ਦੇ ਨਾਲ ਹੈ। ਹਰਿਆਣਾ ‘ਚ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਕਰਨ ਸੰਬੰਧੀ ਪੁੱਛਣ ‘ਤੇ ਉਨ•ਾਂ ਕਿਹਾ ਕਿ ਇਹ ਫੈਸਲਾ ਪਾਰਟੀ ਪ੍ਰਧਾਨ ਵੱਲੋਂ ਲਿਆ ਜਾਵੇਗਾ। ਇਸ ਮੌਕੇ ਬਠਿੰਡਾ ਸੀਟ ਤੋਂ ਉਮੀਦਵਾਰ ਐਲਾਨੇ ਜਾਣ ਸੰਬੰਧੀ ਪੁੱਛਣ ‘ਤੇ ਉਨ•ਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ। ਢਿੱਲੋਂ ਨੂੰ ਉਮੀਦਵਾਰ ਐਲਾਨੇ ਜਾਣ ਉਪਰੰਤ ਕਾਂਗਰਸ ‘ਚ ਪੈਦਾ ਹੋਈ ਧੜੇਬੰਦੀ ਬਾਰੇ ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ‘ਚ ਦੋ ਧੜੇ ਹਨ, ਪ੍ਰੰਤੂ ਸੰਗਰੂਰ ਅੰਦਰ ਕਾਂਗਰਸ ਦੇ ਚਾਰ-ਪੰਜ ਧੜੇ ਹਨ ਅਤੇ ਇਸ ਸੀਟ ਦੇ ਜਿਨ•ੇ ਵੀ ਦਾਅਵੇਦਾਰ ਸਨ, ਉਹ ਆਪਣੇ ਉਮੀਦਵਾਰ ਨੂੰ ਹਰਾਉਣ ਲਈ ਕਾਹਲੇ ਹਨ, ਜਿਸ ਦਾ ਫਾਇਦਾ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਨੂੰ ਮਿਲਣਾ ਤੈਅ ਹੈ। ਇਸ ਮੌਕੇ ਭਾਜਪਾ ਦੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਅਨਿਲ ਸਰੀਨ ਅਤੇ ਜ਼ਿਲ•ਾ ਪ੍ਰਧਾਨ ਵਿਕਰਮ ਸੈਣੀ ਨੇ ਕਿਹਾ ਕਿ ਭਾਜਪਾ ਵੱਲੋਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪੰਹੁਚਾ ਕੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਨੂੰ ਜਿਤਾਇਆ ਜਾਵੇਗਾ। ਇਸ ਮੌਕੇ ਮੰਡਲ ਪ੍ਰਧਾਨ ਭੂਪੇਸ਼ ਜਿੰਦਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਅਕਾਲੀ-ਭਾਜਪਾ ਗੱਠਜੋੜ ਸੰਬੰਧੀ ਕੀਤੇ ਜਾ ਰਿਹਾ ਕੂੜ ਪ੍ਰਚਾਰ ਵਿਰੋਧੀਆਂ ਦੀ ਬੁਖਲਾਹਟ ਹੈ, ਪ੍ਰੰਤੂ ਅਕਾਲੀ-ਭਾਜਪਾ ਗੱਠਜੋੜ ਵੱਲੋਂ ਸੂਬੇ ਅਤੇ ਕੇਂਦਰ ‘ਚ ਕਰਵਾਏ ਗਏ ਵਿਕਾਸ ਕਾਰਜਾਂ, ਲੋਕ ਭਲਾਈ ਸਕੀਮਾਂ ਅਤੇ ਹੋਰਨਾਂ ਸਹੂਲਤਾਂ ਤੋਂ ਭਲੀ-ਭਾਂਤੀ ਜਾਣੂ ਹਨ ਅਤੇ ਲੋਕ ਮੁੜ• ਕੇਂਦਰ ‘ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਕਾਹਲੇ ਹਨ। ਇਸ ਮੌਕੇ ਸੂਬਾਈ ਆਗੂ ਜਤਿੰਦਰ ਕਾਲੜਾ, ਕੇ.ਕੇ.ਮੋਦਗਿੱਲ, ਜਗਤ ਕਥੂਰੀਆ, ਜ਼ਿਲ•ਾ ਆਗੂ ਮਨਿੰਦਰ ਗਿੱਲ, ਬੁੱਧ ਰਾਮ, ਅਰਵਿੰਦ ਮੋਦਗਿੱਲ, ਪਵਨ ਗਰਗ, ਅਲਕਾ ਬਾਂਸਲ, ਰਜਨੀਸ਼ ਜੈਨ, ਸੁਰੇਸ਼ ਜੈਨ, ਕਮਲਜੀਤ ਤੋਂ ਇਲਾਵਾ ਰਜਿੰਦਰ ਗੋਇਲ ਸੰਗਰੂਰ, ਫਤਿਹ ਸਿੰਘ, ਪ੍ਰਕਾਸ਼ ਸੋਹੀ, ਅੰਕੁਰ ਜਖਮੀ, ਸੰਦੀਪ ਸੂਦ, ਅਵਤਾਰ ਵੜਿੰਗ, ਹਰਸ਼ ਸਿੰਗਲਾ, ਗੁਰਮੀਤ ਲਸੋਈ ਅਤੇ ਧੂਰੀ ਮੰਡਲ ਤੋਂ ਵਿਕਾਸ ਜੈਨ, ਸੁਮਿਤਰਾ ਦੇਵੀ, ਨਵਤੇਜ ਮਿੰਟੂ, ਯਸ਼ਪਾਲ ਗਰਗ, ਅਸ਼ੋਕ ਭੰਡਾਰੀ, ਸੰਦੀਪ ਸਿੰਘ ਤੇ ਕ੍ਰਿਸ਼ਨ ਗੋਪਾਲ ਨੀਲੂ, ਨਿਸ਼ੂ ਜਿੰਦਲ, ਸ਼ੰਕਰ ਕੁਮਾਰ ਅਤੇ ਸੁਰਜੀਤ ਕੁਮਾਰ ਵੀ ਹਾਜ਼ਰ ਸਨ।

ਕੈਪਸ਼ਨ – ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ

Please Click here for Share This News

Leave a Reply

Your email address will not be published. Required fields are marked *