ਮਾਛੀਵਾੜਾ ਸਾਹਿਬ, 17 ਅਗਸਤ (ਹਰਪ੍ਰੀਤ ਸਿੰਘ ਕੈਲੇ) – ਭਾਰਤੀ ਕਮਿਊਨਿਸਟ ਪਾਰਟੀ ਬਲਾਕ ਮਾਛੀਵਾੜਾ ਅਤੇ ਸਮਰਾਲਾ ਦੇ ਜਨ. ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਲੜਕਿਆਂ ਨੂੰ ਇਹ ਗੱਲ ਕਹੀ ਕਿ ਜੰਮੂ ਕਸ਼ਮੀਰ ਦੀ ਧਾਰਾ 370 ਅਤੇ 35ਏ ਹਟਣ ਨਾਲ ਉਹ ਕਸ਼ਮੀਰ ਦੀਆਂ ਲੜਕੀਆਂ ਨਾਲ ਵਿਆਹ ਕਰਵਾ ਸਕਣਗੇ ਜੋ ਕਿ ਬਹੁਤ ਹੀ ਸ਼ਰਮਨਾਕ ਬਿਆਨ ਹੈ। ਜਗਦੀਸ਼ ਰਾਏ ਬੌਬੀ ਨੇ ਕਿਹਾ ਕਿ ਸ਼ਾਇਦ ਹਰਿਆਣਾ ਦਾ ਮੁੱਖ ਮੰਤਰੀ ਇਹ ਭੁੱਲ ਗਿਆ ਹੈ ਕਿ ਅੱਗੇ ਪੰਜਾਬ ਵੀ ਆਉਂਦਾ ਹੈ ਤੇ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਧਰਮ ਦੀਆਂ ਲੜਕੀਆਂ ਤੇ ਹਮਲਾ ਹੋਇਆ ਹੈ ਤਾਂ ਪੰਜਾਬੀਆਂ ਨੇ ਅੱਗੇ ਹੋ ਕੇ ਉਨਾਂ ਦੀ ਰੱਖਿਆ ਕੀਤੀ ਹੈ ਤੇ ਉਹ ਵੀ ਕਸ਼ਮੀਰੀ ਲੜਕੀਆਂ ਨਾਲ ਧੱਕਾ ਨਹੀਂ ਹੋਣ ਦੇਣਗੇ। ਉਨ•ਾਂ ਆਰ.ਐਸ.ਐਸ. ਦੇ ਗੁੰਡਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਸ਼ਮੀਰੀ ਲੜਕੀਆਂ ਪ੍ਰਤੀ ਮਾੜੀ ਸੋਚ ਰੱਖਣ ਦੇ ਗਲਤ ਸਿੱਟੇ ਨਿਕਲ ਸਕਦੇ ਹਨ। ਉਨ•ਾਂ ਕਿਹਾ ਕਿ ਧਾਰਾ 370 ਤੇ 35 ਏ ਸਬੰਧੀ ਅਕਾਲੀ ਦਲ ਦਾ ਰਵੱਈਆ ਵੀ ਹਾਂ ਪੱਖੀ ਰਿਹਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਕਾਂਗਰਸ ਸਰਕਾਰ ਵੇਲੇ ਹਮੇਸ਼ਾਂ ਪਿੱਟਦਾ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਜਦਕਿ ਹੁਣ ਆਪਣੀ ਨੂੰਹ ਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਪਿੱਛੇ ਗੂੰਗਾ ਬਣਕੇ ਰਿਹਾ। ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਕਿਹਾ ਕਿ ਜਿਸ ਤਰ•ਾਂ ਆਰ.ਐਸ.ਐਸ. ਅੰਗਰੇਜਾਂ ਦੀ ਪਿੱਠੂ ਬਣੀ ਹੋਈ ਸੀ ਉਸੇ ਤਰ•ਾ ਬਾਦਲ ਜੁੰਡਲੀ ਵੀ ਆਰ.ਐਸ.ਐਸ. ਦੀ ਪਿੱਠੂ ਬਣਕੇ ਰਹਿ ਗਈ ਹੈ। ਉਨ•ਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਮੰਦੀ ਦੀ ਦਲਦਲ ਵਿਚ ਧੱਕ ਰਿਹਾ ਹੈ ਤੇ ਹਿੰਦੋਸਤਾਨ ਦਾ ਧਿਆਨ ਭਟਕਾ ਕੇ ਕਦੀ ਬਾਲਾਕੋਟ, ਕਦੀ ਪੁਲਵਾਮਾ ਹਮਲਾ ਦੇ ਹੁਣ ਜੰਮੂ ਕਸ਼ਮੀਰ ਚੋਂ ਧਾਰਾ 370 ਤੇ 35 ਏ ਹਟਾ ਕੇ ਦੇਸ਼ ਦੇ ਲੋਕਾਂ ਦਾ ਧਿਆਨ ਨਹੀ ਭਟਕਾ ਸਕਦੇ ਤੇ ਨਾ ਹੀ ਸਾਲ ਵਿਚ 2 ਕਰੋੜ ਨੌਕਰੀਆਂ, ਕਾਲਾ ਧਨ ਵਾਪਿਸ ਲਿਆਉਣ ਅਤੇ 15-15 ਲੱਖ ਰੁਪਏ ਹਰ ਦੇਸ਼ ਵਾਸੀ ਦੇ ਖਾਤੇ ਵਿਚ ਪਾਉਣ ਦਾ ਝੂਠੇ ਲਾਰੇ ਲੋਕਾਂ ਨੂੰ ਹੋਰ ਬੁੱਧੂ ਨਹੀਂ ਬਣਾ ਸਕਦੇ। ਕਾਮਰੇਡ ਬੌਬੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਾਲਾਤ ਠੀਕ ਨਹੀਂ ਕਿਉਂਕਿ ਉਥੋਂ ਦੇ ਲੋਕਾਂ ਨੂੰ ਮਿਲਟਰੀ ਦੀ ਛਾਇਆ ਹੇਠ ਬੰਧੂਆ ਬਣਾ ਕੇ ਰੱਖਿਆ ਹੋਇਆ ਹੈ ਤੇ ਲਗਭਗ 100 ਆਗੂਆਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਤੇ ਸੀਪੀਆਈ ਦੇ ਕਈ ਆਗੂ ਵੀ ਉਥੇ ਹਨ ਜਿਨਾਂ ਨਾਲ ਸੰਪਰਕ ਨਹੀਂ ਹੋ ਰਿਹਾ ਤੇ ਅਜਿਹਾ ਕਰਨਾ ਭਾਜਪਾ ਲਈ ਠੀਕ ਨਹੀਂ।
ਫੋਟੋ ਕੈਪਸ਼ਨ
ਮਾਛੀਵਾੜਾ ਜਗਦੀਸ਼ ਰਾਏ – ਜਗਦੀਸ਼ ਰਾਏ ਬੌਬੀ ਦੀ ਫੋਟੋ ਨਾਲ ਪ੍ਰਕਾਸ਼ਿਤ ਕਰਨ ਲਈ