
ਪ੍ਰਵੀਨ ਗਰਗ
ਚੜਦਾ ਸੂਰਜ
ਚੜਦੇ ਸੂਰਜ ਢਲਦੇ ਦੇਖੇ,
ਬੂਝਦੇ ਦੀਵੇ ਵਲਦੇ ਵੇਖੇ,
ਹੀਰੇ ਦਾ ਕੋਈ ਮੁੱਲ ਨਾ ਜਾਣੇ,
ਪ੍ਰਵੀਨ ਵਰਗੇ ਖੋਟੇ ਸਿੱਕੇ ਚਲਦੇ ਦੇਖੇ,
ਜਿੰਨਾ ਦਾ ਨਾ ਜੱਗ ਤੇ ਕੋਈ,
ਉਹ ਵੀ ਪੁੱਤਰ ਪਲਦੇ ਦੇਖੇ,
ਉਸਦੀ ਰਹਿਮਤ ਦੇ ਨਾਲ ਬੰਦੇ
ਪਾਣੀ ਉੱਤੇ ਚਲਦੇ ਵੇਖੇ,
ਲੋਕੀ ਕਹਿੰਦੇ ਦਾਲ ਨੀ ਗਲਦੀ
ਮੈ ਤਾਂ ਪੱਥਰ ਗਲਦੇ ਦੇਖੇ,
ਜਿੰਨਾਂ ਨੇ ਕਦਰ ਨਾ ਕੀਤੀ (ਮਾਂ) ਦੀ
ਹੱਥ ਖਾਲੀ ਉਹ ਮਲਦੇ ਵੇਖੇ,