best platform for news and views

“ਕਲਾਂ ਨੂੰ ਜਿਉਦਾ ਰੱਖਣ ਵਾਲਾ, ਮਿੱਟੀ ਵਿੱਚ ਜਾਨ ਪਾਉਣ ਵਾਲਾ ਇਕਬਾਲ ਸਿੰਘ ਗਿੱਲ

Please Click here for Share This News
ਇਕਬਾਲ ਸਿੰਘ ਗਿੱਲ ਅਜਿਹੀ ਕਲਾਂ ਦਾ ਮਾਲਕ ਹੈ ਜੋ ਕਿ ਮਿੱਟੀ ਦੇ ਪੁਤਲੇ (ਸਟੈਚੂ ਆਰਟ) ਬਣਾਉਦਾ ਹੈ ਉਸ ਦੇ ਹੱਥਾਂ ਵਿੱਚ ਅਜਿਹੀ ਸਕਤੀ ਹੈ ਕਿ ਦੇਖਣ ਵਾਲਾ ਉਸ ਦੇ ਬਣਾਏ ਬੁੱਤਾਂ ,ਸਟੈਚੂ ਨੂੰ ਅਸਲੀਸਮਝਦਾ ਹੈ। ਉਹ ਉਹ ਬਚਪਨ ਵਿੱਚ ਹੀ 5-7 ਸਾਲ ਦੀ ਉਮਰ ਵਿੱਚ ਹੀ ਘਰੇ ਕਾਪੀ ਪੈਨਸਿਲ ਲੈ ਕੇ ਕਾਗਜ ਦੀ ਹਿੱਕ ਤੇ ਤਸਵੀਰਾਂ ਬਣਾਉਦਾ ਸੀ। ਉਸ ਦੀ ਇਹ ਲਗਨ ਅੱਗੇ ਵਧਦੀ ਗਈ ਉਮਰ ਵਧਣਨਾਲ ਉਹ ਪੈਨਸਿਲ ਪੇਟਿੰਗ,ਆਇਲ ਪੇਟਿੰਗ ਕਰਦਾ ਗਿਆ। ਫਿਰ ਉਸ ਨੂੰ ਆਪਣੀ ਕਲਾ ਪਹਿਚਾਣ ਬਣਾਉਣ ਦਾ ਮੋਕਾ ਮਿਲਿਆ ਜੋ ਕਿ ਇਤਹਾਸਿਕ ਗੁਰਦੁਆਰਾ ਮਹਿਤਿਆਣਾ ਸਾਹਿਬ ਵਿਖੇ ਬਾਬਾ ਜੋਰਾਸਿੰਘ(ਲੱਖਾ) ਜੀ ਨੇ ਉਸ ਨੂੰ ਸਿੱਖ ਇਤਿਹਾਸ ਦੀਆਂ ਤਸਵੀਰਾਂ ਬਣਾਉਣ ਲਈ ਪ੍ਰੇਰਿਤ ਕੀਤਾ। ਬਾਬਾ ਜੀ ਨੇ ਉਹਨਾ ਦੀ ਸਹਾਇਤਾ ਲਈ ਪੇਟਿੰਗਾਂ ਬਣਾਉਣ ਲਈ ਉਸ ਦੇ ਸਹਿਯੋਗ ਲਈ ਮਦਰਾਸ਼ ਤੇ ਤਾਮਿਲਨਾਡੂਤੋ ਅਨਿਲੇ ਰਤਨਮ ਟੀਚਰ ਬਾਬਾ ਜੀ ਵੱਲੋ ਵਿਸੇਸ ਤੋਰ ਤੇ ਬੁਲਾਇਆ ਗਿਆ ਜਿਸ ਨੇ ਉਸ ਨੂੰ ਸਟੈਚੂ ਆਰਟ ਦੀਆਂ ਬਰੀਕੀਆਂ ਵਾਰੇ ਮਾਰਗ ਦਰਸਨ ਕੀਤਾ।
ਉਹਨਾ ਦੇ ਪਿਤਾ ਦਾ ਨਾਮ ਨਰੰਜਨ ਸਿੰਘ ਮਾਤਾ ਹਰਬੰਸ ਕੌਰ ਵਾਸੀ ਮਾਣੂ ਕੇ (ਮੋਗਾ) ਵਿਖੇ ਆਪਣੇ ਨਾਨਕੇ ਘਰ (ਬੱਧਨੀ ਕਲਾਂ) 05.03.1976 ਵਿੱਚ ਹੋਇਆ। ਸਮਾ ਬਦਲਦਾ ਗਿਆ ਗਿੱਲ ਨੂੰ ਬਚਪਨ ਵਿੱਚ ਹੀਆਪਣੇ ਟੀਚਰ ਮਾਸਟਰ ਗੁਰਨਾਮ ਸਿੰਘ ਡਰਾਇੰਗ ਟੀਚਰ,ਮਾਸਟਰ ਦਰਸਨ ਸਿੰਘ ਰਾਜੀਆਣਾ ਨੇ ਉਸ ਦੀ ਬਹੁਤ ਹੋਸਲਾ ਅਫਜਾਈ ਕੀਤੀ, ਜਿਸਨਾ ਦੇ ਆਸਿਰਵਾਦ ਸਦਕਾ ਦਿਨ ਪ੍ਰਤੀ ਦਿਨ ਤਰੱਕੀਆ ਉਸ ਦੇਕਦਮ ਚੁੰਮ ਰਹੀਆਂ ਹਨ।ਕਹਿੰਦੇ ਹਨ ਅਸਲ ਪਹਿਚਾਣ ਸਿਰਫ ਉਸ ਦੀ ਗੁਰੂ ਹੀ ਕਰ ਸਕਦਾ ਹੈ ਕਿ ਮੇਰਾ ਚੇਲਾ ਕਿਥੇ ਤੱਕ ਜਾਵੇਗਾ। ਗਿੱਲ ਤਕਰੀਬਨ 500 ਸਟੈਚੂ,ਪੁੱਤਲੇ (ਮੂਰਤੀਆਂ) ਬਣਾ ਚੁੱਕਾ ਹੈ। ਤੇਤਕਰੀਬਨ 150 ਵਾਰ ਅਲੱਗ ਅਲੱਗ ਥਾਵਾ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।ਇਸ ਕੰਮ ਵਿੱਚ ਉਸ ਦਾ ਸਾਥ ਗੁਰਭੇਜ ਸਿੰਘ ਧਾਲੀਵਾਲ,ਅਮਰਜੀਤ ਸਿੰਘ,ਓਮਵੀਰ ਦੇ ਰਹੇ ਹਨ।ਅਸੀ ਅਰਦਾਰ ਕਰਦੇ ਹਾਕਿ ਕਲਾ ਨੂੰ ਜਿਉਦਾ ਰੱਖਣਾ ਤੇ ਉਸ ਕਲਾ ਦੇ ਨਾਮ ਸਾਰੀ ਜਿੰਦਗੀ ਅਰਪਣ ਕਰਨ ਵਾਲੇ ਵਿਰਲੇ ਹੀ ਇਨਸਾਨ ਹੁੰਦੇ ਹਨ। ਉਸ ਦੇ ਬਣਾਏ ਸਟੈਚੂ ਬਾਹਰਲੇ ਦੇਸਾਂ ਵਿਦੇਸ਼ਾ ਵਿੱਚ ਵੀ ਜਾ ਰਹੇ ਹਨ।
ਬਲਵਿੰਦਰ ਸਿੰਘ ਸਰਾਂ
Please Click here for Share This News

Leave a Reply

Your email address will not be published. Required fields are marked *