best platform for news and views

  ਕਰਜ਼ੇ ਦੇ ਚੱਲਦਿਆਂ ਇੱਕ ਹੋਰ ਕਿਸਾਨ ਵੱਲੋਂ ਖ਼ੁਦਕੁਸ਼ੀ 

Please Click here for Share This News

ਧੂਰੀ,1 ਅਪ੍ਰੈਲ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਭਾਵੇਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਸ਼ੁਰੂਆਤ ਦਾ ਹਵਾਲਾ ਦੇ ਕੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਹੈ, ਪ੍ਰੰਤੂ ਪੰਜਾਬ ਵਿਚ ਆਏ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੱਜ ਹਲਕਾ ਧੂਰੀ ਦੇ ਨੇੜਲੇ ਪਿੰਡ ਬਮਾਲ ਦੇ ਇੱਕ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ  ,ਪ੍ਰਾਪਤ ਜਾਣਕਾਰੀ ਅਨੁਸਾਰ ਏ ਐੱਸ ਆਈ ਤਰਸੇਮ ਕੁਮਾਰ ਨੇ ਦੱਸਿਆ ਕਿ ਪਿੰਡ ਬਮਾਲ ਦੇ ਕਿਸਾਨ ਗੁਰਸੇਵਕ ਸਿੰਘ ਉਮਰ 44 ਸਾਲ ਪੁੱਤਰ ਗੁਰਮੇਲ ਸਿੰਘ ਨੇ ਬੈਕ ਸੁਸਾਇਟੀ ਅਤੇ ਆੜ•ਤੀ ਕਰਜ ਦੇ ਬੋਝ ਤੋ ਦਿਮਾਗ਼ੀ ਪ੍ਰੇਸ਼ਾਨੀ ਕਾਰਨ ਖੇਤ ਵਿਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਕੋਲ 2 ਕਿੱਲੇ ਜ਼ਮੀਨ ਸੀ ਜੋ ਕਰਜ਼ੇ ਕਾਰਨ ਦਿਮਾਗ਼ੀ ਤੋਰ ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਏ ਐੱਸ ਆਈ ਤਰਸੇਮ ਸਿੰਘ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਪੁੱਤਰ ਚਤਵਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ।

ਫ਼ੋਟੋ ਕੈਪਸ਼ਨ  – ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਦੀ ਫਾਈਲ ਫ਼ੋਟੋ

Please Click here for Share This News

Leave a Reply

Your email address will not be published. Required fields are marked *