best platform for news and views

ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਵੀ ਸ਼ਹਿਰ ਵਾਸੀ ਸਹੂਲਤਾਂ ਨੂੰ ਤਰਸ ਰਹੇ

Please Click here for Share This News

ਭਿੱਖੀਵਿੰਡ 6 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ
‘ਤੇ 2013-14 ਦਰਮਿਆਨ ਜਿਉਂ ਦੀ ਤਿਉਂ ਬਹਾਲ ਹੋਈ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ
ਵੱਲੋਂ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਸਹੀ ਤਰੀਕੇ ਨਾਲ ਵਿਕਾਸ ਹੋ
ਸਕਿਆ ਹੈ ਨਾ ਹੀ ਕਮੇਟੀ ਵਿਚ ਸੱਤ-ਸੱਤ ਸਾਲ ਸੇਵਾਵਾਂ ਨਿਭਾਅ ਚੁੱਕੇ ਮੁਲਾਜਮਾਂ ਨੂੰ
ਰੱਖਿਆ ਜਾ ਰਿਹਾ ਹੈ, ਜੋ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਤੌਹੀਨ ਹੈ। ਦੱਸਣਾ
ਬਣਦਾ ਹੈ ਕਿ ਕਮੇਟੀ ਬਣਨ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਵੈਟ
ਟੈਕਸ ਦੇ 28-30 ਲੱਖ ਰੁਪਏ ਪ੍ਰਤੀ ਮਹੀਨਾ ਭੇਜਿਆ ਜਾਂਦਾ ਰਿਹਾ ਹੈ। ਪਰ ਇਨ੍ਹੀ ਵੱਡੀ
ਰਾਸ਼ੀ ਭਿੱਖੀਵਿੰਡ ਕਮੇਟੀ ਨੂੰ ਆਉਣ ਦੇ ਬਾਵਜੂਦ ਭਾਂਵੇ ਵਿਕਾਸ ਕਾਰਜਾਂ ‘ਤੇ ਕਰੋੜਾਂ
ਰੁਪਏ ਖਰਚ ਕਰਕੇ ਖਾਨਾਪੂਰਤੀ ਕਰ ਦਿੱਤੀ ਗਈ ਹੈ, ਜਦੋਂ ਕਿ ਸ਼ਹਿਰ ਨਿਵਾਸੀਆਂ ਨੂੰ ਅੱਜ
ਤੱਕ ਪੀਣ ਲਈ ਸ਼ੁੱਧ ਪਾਣੀ, ਸਫਾਈ ਦਾ ਪੂਰਨ ਪ੍ਰਬੰਧ, ਮਹੁੱਲਿਆਂ ਵਿਚ ਲੱਗੇ ਕੂੜੇ-ਕਰਕਟ
ਦੇ ਢੇਰਾਂ ਨੂੰ ਚੁੱਕਣ, ਰਾਤ ਸਮੇਂ ਬਾਜਾਰ ਤੇ ਗਲੀਆਂ ਵਿਚ ਘੁੱਪ ਹਨੇਰ ਨੂੰ ਖਤਮ ਕਰਨ
ਲਈ ਲਾਈਟਾਂ ਦਾ ਠੋਸ ਪ੍ਰਬੰਧ, ਗਰੀਬ ਲੋਕਾਂ ਨੂੰ ਪੱਕੇ ਮਕਾਨ, ਬਜਾਰਾਂ ਵਿਚ ਲੈਟਰੀਨਾਂ
ਦਾ ਪ੍ਰਬੰਧ, ਸਾਂਝੀਆਂ ਥਾਵਾਂ ‘ਤੇ ਰੁੱਖ, ਮੱਛਰਾਂ ਦੀ ਰੋਕਥਾਮ ਆਦਿ ਸਹੂਲਤਾਂ ਦਾ
ਪ੍ਰਬੰਧ ਕਰਨ ਵਿਚ ਕਮੇਟੀ ਨਾਕਾਮ ਸਾਬਤ ਹੋਈ ਹੈ। ਜੇਕਰ ਗਲੀਆਂ, ਬਾਜਾਰਾਂ ਵਿਚ ਕੀਤੇ
ਗਏ ਵਿਕਾਸ ਕਾਰਜਾਂ ਨੂੰ ਨੇੜਿਉ ਹੋ ਕੇ ਵੇਖਿਆ ਜਾਵੇ ਤਾਂ ਆਪੇ ਬਣੇ ਠੇਕੇਦਾਰਾਂ ਦੀ
ਪੋਲ ਖੁੱਲ ਜਾਵੇਗੀ। ਸਫਾਈ ਕਰਮਚਾਰੀਆਂ ਨੂੰ ਠੇਕੇਦਾਰ ਵੱਲੋਂ ਘੱਟ ਤਨਖਾਹ ਦੇਣ ਦੇ
ਵਿਰੋਧ ਵਿਚ ਕੀਤੀ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਦੇ ਹਲਾਤ ਵੀ ਦਿਨ-ਬਦਿਨ ਮੰਦੇ ਹੰੁਦੇ
ਜਾ ਰਹੇ ਹਨ, ਜਦੋਂ ਕਿ ਸਫਾਈ ਠੇਕੇਦਾਰ ਤੇ ਨਗਰ ਪੰਚਾਇਤ ਭਿੱਖੀਵਿੰਡ ਦਾ ਕਾਰਜ ਸਾਧਕ
ਅਫਸਰ ਅੱਖਾਂ ਬੰਦ ਕਰਕੇ ਮੂਕ ਦਰਸ਼ਕ ਬਣੇ ਹੋਏ ਹਨ ਅਤੇ ਸਫਾਈ ਤੋਂ ਚਿੰਤਤ ਹੋਣ ਦੇ
ਬਾਵਜੂਦ ਲੋਕ ਭਾਂਵੇ ਮੂੰਹ ਤੋਂ ਬੋਲਣ ਨੂੰ ਤਿਆਰ ਨਹੀ ਹਨ, ਪਰ ਇਹ ਗੱਲ ਜਰੂਰ ਕਹਿ ਰਹੇ
ਹਨ ਕਿ ਜੇਕਰ ਸੂਬਾ ਸਰਕਾਰ ਵੱਲੋਂ ਭੇਜੇ ਗਏ ਕਰੋੜਾਂ ਰੁਪਏ ਦੀ ਉੱਚ ਪੱਧਰੀ ਜਾਂਚ ਕਿਸੇ
ਨਿਰਪੱਖ ਏਜੰਸੀ ਕੋਲੋ ਕਰਵਾਈ ਜਾਵੇ ਤਾਂ ਭਿੱਖੀਵਿੰਡ ‘ਚ ਕਰਵਾਏ ਗਏ ਕੰਮ ਵੀ ਸਾਹਮਣੇ ਆ
ਜਾਣਗੇ ਤੇ ਵਿਕਾਸ ਦੇ ਨਾਮ ‘ਤੇ ਡਕਾਰੇ ਕਰੋੜਾਂ ਰੁਪਏ ਦੇ ਘੱਪਲੇ ਵੀ ਸਾਹਮਣੇ ਆ ਸਕਦੇ
ਹਨ। ਹੁਣ ਦੇਖੀਏ ਸਰਕਾਰ ਸ਼ਹਿਰ ਨਿਵਾਸੀਆਂ ਦੀ ਮੁਸ਼ਕਿਲਾਂ ਸੰੰਬੰਧੀ ਕੋਈ ਕਦਮ ਉਠਾਉਦੀ
ਹੈ ਜਾਂ ਚੁੱਪ ਰਹਿਣਾ ਹੀ ਮੁਨਾਸਿਬ ਸਮਝਦੀ ਹੈ। ਇਹਨਾਂ ਮੁਸ਼ਕਿਲਾਂ ਸੰਬੰਧੀ ਕਾਰਜ ਸਾਧਕ
ਅਫਸਰ ਰਾਜੇਸ਼ ਖੋਖਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਹਰ ਵਾਰ ਦੀ ਤਰ੍ਹਾਂ ਫੋਨ
ਚੁੱਕਣਾ ਵੀ ਮੁਨਾਸਿਬ ਨਾ ਸਮਝਿਆ।


ਫੋਟੋ ਕੈਪਸ਼ਨ :-  ਬੱਸ ਸਟੈਂਡ ਤੋਂ ਬਲ੍ਹੇਰ ਰੋਡ ਨੂੰ ਜਾਂਦੀ ਲਿੰਕ ਸੜਕ ‘ਤੇ ਖੜਾ
ਗੰਦਾ ਪਾਣੀ, ਜੋ ਵਿਕਾਸ ਕਾਰਜਾਂ ਦੀ ਪੋਲ ਖੋਲਦਾ ਪਿਆ ਹੈ।

Please Click here for Share This News

Leave a Reply

Your email address will not be published. Required fields are marked *