best platform for news and views

ਕਰੋੜਾਂ ਦੀਆਂ ਕਾਰਾਂ, ਜ਼ਮੀਨਾਂ ਤੇ ਸਿਨੇਮਾ ਘਰ ਦਾ ਮਾਲਕ ਰੋਜ਼ੀ ਬਰਕੰਦੀ ਕਾਗਜਾਂ ‘ਚ ਬੇਘਰ

Please Click here for Share This News

ਮੁਕਤਸਰ (ਪਿੰਦਾ ਬਰੀਵਾਲਾ) ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੇ ਨੇੜਲੇ ਸਾਥੀ ਅਤੇ ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਕੋਲ 78 ਲੱਖ ਰੁਪਏ ਦੀ ਇਕ 2015 ਮਾਡਲ ਮਰਸਿਡੀਜ਼ ਬੈਂਜ਼ ਕਾਰ (ਪੀ ਬੀ 30 ਆਰ 0008) ਅਤੇ ਉਨ੍ਹਾਂ ਦੀ ਪਤਨੀ ਖੁਸ਼ਪ੍ਰੀਤ ਕੌਰ ਦੇ ਕੋਲ 21 ਲੱਖ ਰੁਪਏ ਦੀ ਇਕ 2012 ਮਾਡਲ ਫਾਰਚਿਊਨਰ ਕਾਰ (ਪੀ ਬੀ 03 ਬੀ 0001), 590 ਗ੍ਰਾਮ ਸੋਨਾ ਸਣੇ ਡੇਢ ਕ੍ਰੋੜ ਰੁਪਏ ਤੋਂ ਵੱਧ ਦੀ ਪੂੰਜੀ ਹੈ। ਪੂੰਜੀ ਵਿੱਚ ਸਿਨੇਮਾ ਅਤੇ  ‘ਅਵਾਲ ਭਾਰਤ ਐਸੋਸੀਏਟਸ’ ਵੀ ਸ਼ਾਮਲ ਹੈ। ਹਾਲਾਂ ਕਿ ਸ੍ਰੀ ਬਰਕੰਦੀ ਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਯਤਨਾਂ ਰਾਹੀਂ 1 ਕ੍ਰੋੜ 29 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਖੁਦ ਬਣਾਈ ਹੈ ਅਤੇ 67 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਵਰਾਸਤ ‘ਚ ਮਿਲੀ ਹੈ। ਦੋਹਾਂ ਜੀਆਂ ਦੀ ਨਿੱਜੀ ਤੇ ਸੰਯੁਕਤ ਹਿੰਦੂ ਫੈਮਲੀ ਵਜੋਂ ਦਾਇਰ ਕੀਤੀ ਰਿਟਰਨ ਮੁਤਾਬਿਕ ਪਿਛਲੇ ਵਰ੍ਹੇ ਆਮਦਨ 30 ਲੱਖ ਰੁਪਏ ਸੀ। ਇਸਤੋਂ ਬਿਨ੍ਹਾਂ ਉਨ੍ਹਾਂ ਕੋਲ ਕਰੀਬ 15 ਏਕੜ ਜ਼ਮੀਨ ਵੀ ਹੈ ਪਰ ਇਸ ਸਭ ਕਾਸੇ ਦੇ ਬਾਵਜੂਦ ਰਹਿਣ ਵਾਸਤੇ ਘਰ ਨਹੀਂ।
ਇਹ ਵੇਰਵੇ ਸ੍ਰੀ ਬਰਕੰਦੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਿਟਰਨਿੰਗ ਅਫਸਰ ਰਾਮ ਸਿੰਘ ਕੋਲ ਪੇਸ਼ ਕੀਤੇ ਬਿਆਨ ਹਲਫੀ ਵਿੱਚ ਦਰਜ ਕੀਤੇ ਹਨ। ਪੇਸ਼ ਕੀਤੇ ਬਿਆਨ ਹਲਫੀ ਵਿੱਚ ਸ੍ਰੀ ਰੋਜ਼ੀ ਬਰਕੰਦੀ ਦੇ ਰਿਹਾਇਸ਼ੀ ਇਮਾਰਤ ਵਾਲੇ ਖਾਨੇ ਨਿੱਲ ਹਨ। ਹਾਲਾਂ ਕਿ ਵਿਧਾਨ ਸਭਾ ਚੋਣਾਂ 2012 ਵੇਲੇ ਪੇਸ਼ ਕੀਤੇ ਬਿਆਨ ਹਲਫੀ ਵਿੱਚ ਉਨ੍ਹਾਂ ਕੋਲ ਪਿੰਡ ਬਰਕੰਦੀ ਵਿਖੇ 9000 ਵਰਗ ਫੁੱਟ ਦਾ ਇਕ ਘਰ ਮੋਜੂਦ ਸੀ ਜਿਸਦਾ 25 ਸੌ ਵਰਗ ਫੁੱਟ ਛਤਾਅ ਸੀ।
ਇਸੇ ਤਰ੍ਹਾਂ ਬਿਆਨ ਹਲਫੀ ਅਨੁਸਾਰ 10+2 ਪਾਸ ਸ੍ਰੀ ਰੋਜ਼ੀ ਬਰਕੰਦੀ ਕੋਲ ਮੁਕਤਸਰ ਵਿਖੇ ਇਕ ਸਿਨੇਮਾ (ਸਾਇਨ ਪਾਇਲ) ਹੈ ਜਿਸ ਵਿੱਚ ਉਨ੍ਹਾਂ ਦਾ 1/3 ਹਿੱਸਾ ਹੈ। ਇਹ ਸਿਨੇਮਾ 16 ਦਸੰਬਰ 1988 ਨੂੰ ਖਰੀਦ ਕੀਤੀ ਸੀ ਉਸ ਵੇਲੇ ਇਸਦੇ 1/3 ਹਿੱਸੇ ਦੀ ਕੀਮਤ 2,83,334 ਰੁਪਏ ਸੀ ਜੋ ਕਿ ਹੁਣ ਵੱਧ ਕੇ 1,26,737,50 ਰੁਪਏ ਦਾ ਹੋ ਗਿਆ ਹੈ। ਪਰ ਵਿਧਾਨ ਸਭਾ ਚੋਣਾਂ 2012 ਵੇਲੇ ਪੇਸ਼ ਕੀਤੇ ਬਿਆਨ ਹਲਫੀ ਵਿੱਚ ਉਨ੍ਹਾਂ ਨੇ ਇਸ ਸਿਨੇਮਾ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ। ਬਿਆਨ ਹਲਫੀ ਅਨੁਸਾਰ ਰੋਜ਼ੀ ਬਰਕੰਦੀ ਤੇ ਉਸਦੀ ਪਤਨੀ ਦੇ ਸਿਰ ਕਰੀਬ 89 ਲੱਖ ਰੁਪਏ ਦੀਆਂ ਦੇਣਦਾਰੀਆਂ ਵੀ ਹਨ।

Please Click here for Share This News

Leave a Reply

Your email address will not be published. Required fields are marked *