best platform for news and views

ਕਰਮਜੀਤ ਸਿੰਘ ਧੂਰੀ ਨੂੰ ਨਮ ਅੱਖਾਂ ਨਾਲ ਦਿੱਤੀ ਆਖ਼ਰੀ ਵਿਦਾਈ

Please Click here for Share This News

ਧੂਰੀ, 19 ਮਾਰਚ (ਮਹੇਸ਼) – ਗਾਇਕੀ ਰਾਹੀਂ ਧੂਰੀ ਸ਼ਹਿਰ ਦਾ ਨਾਂ ਚਮਕਾਉਣ ਵਾਲੇ ਅਤੇ ਪ੍ਰਸਿੱਧ ਗਾਇਕ ਮਿੰਟੂ ਧੂਰੀ ਦੇ ਪਿਤਾ ਕਰਮਜੀਤ ਸਿੰਘ ਧੂਰੀ ਦਾ ਸਸਕਾਰ ਅੱਜ ਦੁਪਹਿਰ ਤਿੰਨ ਵਜੇ ਸਥਾਨਕ ਰਾਮ ਬਾਗ ਵਿਖੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਗਿਆ। ਉਨ•ਾਂ ਦੇ ਪੁੱਤਰ ਮਿੰਟੂ ਧੂਰੀ ਨੇ ਉਨ•ਾਂ ਦੀ ਚਿਖਾ ਨੂੰ ਅੱਗ ਦਿਖਾਈ। ਸਸਕਾਰ ਮੌਕੇ ਪੁੱਜੇ ਕਾਂਗਰਸੀ ਆਗੂ ਪ੍ਰਸਿੱਧ ਗਾਇਕ ਅਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ, ਗਾਇਕ ਬਚਨ ਬੇਦਿਲ, ਗਾਇਕ ਹਰਜੀਤ ਹਰਮਨ, ਗਾਇਕ ਹਰਦੇਵ ਮਾਹੀ ਨੰਗਲ, ਗਾਇਕ ਲਵਲੀ ਨਿਰਮਾਣ ਧੂਰੀ,  ਗਾਇਕ ਪਿੰਕੀ ਧਾਲੀਵਾਲ, ਗਾਇਕ ਗੁਰਿੰਦਰ ਬਰਾੜ, ਗੁਰਪ੍ਰੀਤ ਸਿੰਘ ਸਕੌਦੀ, ਕੇਵਲ ਸਿੰਘ ਜਲਾਨ ਸਮੇਤ ਹੋਰ ਗਾਇਕਾਂ ਤੋਂ ਇਲਾਵਾ ਸਾਬਕਾ ਵਿਧਾਇਕ ਧਨਵੰਤ ਸਿੰਘ, ਐਸ.ਜੀ.ਪੀ.ਸੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਸੀਨੀਅਰ ਕਾਂਗਰਸੀ ਆਗੂ ਪ੍ਰੇਮ ਬਾਂਸਲ, ਨਗਰ ਕੌਂਸਲ ਪ੍ਰਧਾਨ ਪੁਰਸ਼ੋਤਮ ਕਾਂਸਲ, ਅਜੈ ਪਰੋਚਾ, ਸੁਰਿੰਦਰ ਬਾਂਗਰੂ, ਸੰਜੇ ਜਿੰਦਲ, ਰਜਨੀਸ਼ ਧੀਰ, ਸੰਦੀਪ ਤਾਇਲ (ਸਾਰੇ ਕੌਂਸਲਰ), ਜਤਿੰਦਰ ਸਿੰਘ ਸੋਨੀ ਮੰਡੇਰ ਅਕਾਲੀ ਆਗੂ, ਡਾ.ਇੰਦਰਜੀਤ ਸ਼ਰਮਾ, ਪੈਨਸ਼ਨ ਯੂਨੀਅਨ ਦੇ ਆਗੂ ਹਰਬੰਸ ਸਿੰਘ ਸੋਢੀ ਤੋਂ ਇਲਾਵਾ ਵੱਖ-ਵੱਖ ਸਾਹਿੱਤਿਕ, ਰਾਜਨੀਤਿਕ, ਧਾਰਮਿਕ, ਵਪਾਰਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਕਰਮਜੀਤ ਸਿੰਘ ਧੂਰੀ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਕਰਮਜੀਤ ਸਿੰਘ ਧੂਰੀ ਨੇ ਗਾਇਕੀ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ ਅਤੇ ਗਾਇਕੀ ‘ਚ ਹਮੇਸ਼ਾ ਸਾਦਗੀ ਨੂੰ ਪਹਿਲ ਦਿੱਤੀ ਹੈ ਅਤੇ ‘ਮਿੱਤਰਾਂ ਦੀ ਨੂਣ ਦੀ ਡਲੀ’ ਜਿਹੇ ਅਨੇਕਾਂ ਗਾਣੇ ਗਾਉਣ ਵਾਲੇ ਕਰਮਜੀਤ ਸਿੰਘ ਧੂਰੀ ਹਮੇਸ਼ਾ ਆਪਣੇ ਗੀਤਾਂ ਰਾਹੀਂ ਇਸ ਦੁਨੀਆ ‘ਚ ਅਮਰ ਰਹਿਣਗੇ।

ਕੈਪਸ਼ਨ- ਕਰਮਜੀਤ ਸਿੰਘ ਧੂਰੀ ਦੀ ਚਿਖਾ ਨੂੰ ਅਗਨੀ ਦਿੰਦੇ ਹੋਏ ਉਨ•ਾਂ ਦੇ ਪੁੱਤਰ ਤੇ ਗਾਇਕ ਮਿੰਟੂ ਧੂਰੀ

Please Click here for Share This News

Leave a Reply

Your email address will not be published. Required fields are marked *