best platform for news and views

ਕਰਜਾ ਮੁਆਫੀ ਵਾਲੇ ਕਿਸਾਨ 24 ਬੱਸਾਂ ਰਾਹੀਂ ਗੁਰੂਹਰਸਹਾਏ ਤੋਂ ਨਕੋਦਰ ਲਈ ਰਵਾਨਾ

Please Click here for Share This News

ਫਿਰੋਜ਼ਪੁਰ 14 ਮਾਰਚ (ਸਤਬੀਰ ਬਰਾੜ): ਪੰਜਾਬ ਸਰਕਾਰ ਵੱਲੋਂ ਪੰਜ ਜ਼ਿਲਿ•ਆਂ ਦੇ 29192 ਕਿਸਾਨਾਂ ਨੂੰ ਕਰਜ ਮੁਆਫੀ ਦੇ ਸਰਟੀਫਿਕੇਟ ਵੰਡਣ ਲਈ ਨਕੋਦਰ ਵਿਖੇ ਕੀਤੇ ਗਏ ਸੂਬਾ ਪੱਧਰੀ ਸਮਾਗਮ ‘ਚ ਸ਼ਾਮਲ ਹੋਣ ਵਾਲੇ ਜ਼ਿਲ•ਾ ਫਿਰੋਜ਼ਪੁਰ ਦੇ ਲਾਭਪਾਤਰੀ ਕਿਸਾਨਾਂ ਨੂੰ ਸਾਬਕਾ ਰਾਣਾ ਸੋਢੀ ਦੀ ਰਹਿਨੁਮਾਈ ਹੇਠ 24 ਬੱਸਾਂ ਦਾ ਵੱਡਾ ਕਾਫਲਾ ਲੈ ਕੇ ਰਵਾਨਾ ਹੋਏ। ਇਸ ਮੌਕੇ ਨਸੀਬ ਸਿੰਘ ਸੰਧੂ ਨੇ ਆਖਿਆ ਕਿ ਆਖਿਆ ਕਿ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੇ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ 162.16 ਕਰੋੜ ਦੀ ਵੱਡੀ ਰਾਹਤ ਦਿੱਤੀ ਹੈ। ਇਸ ਮੌਕੇ ਹਲਕਾ ਹਲਕਾ ਇੰਚਾਰਜ ਨਸੀਬ ਸਿੰਘ ਸੰਧੂ ਅਤੇ ਰਾਜੂ ਸਾਈਆ ਵਾਲਾ ਅਮ੍ਰਿੰਤਪਾਲ ਸਿੰਘ, ਸਵਿਦੰਰ ਸਿੱਧੂ ਮਹਿੰਦਰ ਛਾਂਗਾ, ਨਛੱਤਰ ਚੇਅਰਮੈਨ ਜੋਗਿਦਰ ਸਾਬਕਾ ਸਰਪੰਚ, ਇੰਦਰਜੀਤ ਸਰਪੰਚ, ਸਤਨਾਮ ਛਾਂਗਾ ਸਰਪੰਚ, ਕੁਲਵੰਤ ਨੰਬਰਦਾਰ, ਵੇਦ ਪ੍ਰਕਾਸ਼ ਚੇਅਰਮੈਨ, ਮਲਕੀਤ ਸਿੰਘ, ਜਥੇਦਾਰ ਬਲਕਾਰ ਸਿੰਘ ਬੈਰਕਾ, ਜੀਵਨ ਸਿੰਘ ਬੁਰਜ, ਮੱਖਣ ਸਿੰਘ ਵਾਲਾ, ਨਸੀਬ ਸਿੰਘ ਬੈਰਕਾ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਕਸ਼ਮੀਰ ਸਿੰਘ ਬੁੱਟਰ, ਸਾਰਜ ਸਿੰਘ ਝੋਕ, ਕੁਲਦੀਪ ਤਾਰੇ ਵਾਲਾ, ਬੁੱਟਾ ਸਿੰਘ ਹਾਮਦ, ਰਵੀ ਚਾਵਲਾ, ਮੰਗਲ ਸਿੰਘ ਥਾਰਾ ਸਿੰਘ ਵਾਲਾ, ਗੁਰਦੇਵ ਸਿੰਘ ਗਜਨੀਵਾਲਾ, ਦਰਸ਼ਨ ਸਿੰਘ ਸਰਪੰਚ, ਗੁਰਬਚਨ ਸਿੰਘ ਗੱਟੀ ਵਾਲਾ ਕਾਠਗੜ, ਹਰਭਜਨ ਸਰਪੰਚ ਮੋਹਣ ਕੇ, ਹਰਬਚਨ ਸਰਪੰਚ, ਵਿਨੋਦ ਸਰਪੰਚ ਜੀਵਾਂ ਅਰਾਂਈ, ਮੋਠਾਂ ਵਾਲੇ ਤੋਂ ਗੁਰਮੀਤ ਸਰਪੰਚ ਕੁਲਦੀਪ, ਗੁਰਬਾਜ ਰੱਤੇਵਾਲ ਤੋਂ ਪੰਜੇ ਕੇ ਉਤਾੜ ਰੁਸਤਮ ਤੇ ਬਲਰਾਮ ਧਵਨ,  ਪਿੰਡੀ ਤੋਂ ਸੁਭਾਸ਼, ਸ਼ਰੀਂਹ ਵਾਲੇ ਤੋ ਜਸਕਰਨ, ਦਿਆਲ ਚੰਦ ਸਰਪੰਚ ਕਰਕਾਂਦੀ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *