best platform for news and views

ਕਮਿਊਨਿਟੀ ਰਸੋਈ ‘ਚ ਖਾਣਾ ਬਣਾਉਂਦੇ ਸਮੇਂ ਸਾਫ਼-ਸਫਾਈ ਦਾ ਰੱਖਿਆ ਜਾਵੇ ਵਿਸ਼ੇਸ਼ ਧਿਆਨ-ਐੱਸ.ਡੀ.ਐਮ. ਸੰਦੀਪ ਕੁਮਾਰ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਐੱਸ.ਡੀ.ਐੱਮ. ਬਰਨਾਲਾ ਸ਼੍ਰੀ ਸੰਦੀਪ ਕੁਮਾਰ ਆਈ.ਏ.ਐੱਸ, ਵੱਲੋਂ ਨਗਰ ਕੌਂਸਲ ਬਰਨਾਲਾ ਵਿਖੇ ਸ਼ੁਰੂ ਕੀਤੀ ਗਈ ਕਮਿਊਨਿਟੀ ਰਸੋਈ ਦਾ ਅੱਜ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਬਰਨਾਲਾ ਬਲਕਰਨ ਸਿੰਘ, ਸੈਕਟਰੀ ਰੈੱਡ ਕਰਾਸ ਵਿਜੈ ਗੁਪਤਾ ਅਤੇ ਭਗਤ ਮੋਹਨ ਲਾਲ ਸੇਵਾ ਸਮਿਤੀ ਦੇ ਮੈਂਬਰ ਵੀ ਮੌਜੂਦ ਸਨ। ਸ਼੍ਰੀ ਸੰਦੀਪ ਕੁਮਾਰ ਨੇ ਕਮਿਊਨਿਟੀ ਰਸੋਈ ਵਿੱਚ ਬਣਾਏ ਜਾ ਰਹੇ ਖਾਣੇ ਅਤੇ ਸਾਫ਼-ਸਫਾਈ ਦਾ ਜਾਇਜਾ ਲੈਂਦਿਆਂ ਕਿਹਾ ਕਿ ਗ਼ਰੀਬ ਲੋਕਾਂ ਲਈ ਬਣਾਏ ਜਾਂਦੇ ਖਾਣੇ ਦੀ ਗੁਣਵੱਤਾ ਵਧੀਆ ਹੋਣੀ ਚਾਹੀਦੀ ਹੈ ਅਤੇ ਖਾਣਾ ਬਣਾਉਂਦੇ ਸਮੇਂ ਸਾਫ਼-ਸਫਾਈ ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ 10 ਰੁਪਏ ਦੇ ਕੇ ਟੋਕਨ ਲਿਆ ਅਤੇ ਕਮਿਊਨਿਟੀ ਰਸੋਈ ਵਿੱਚ ਤਿਆਰ ਕੀਤਾ ਗਿਆ ਖਾਣਾ ਵੀ ਖਾਧਾ ਅਤੇ ਅਤੇ ਤਿਆਰ ਕੀਤੇ ਗਏ ਖਾਣੇ ਦੀ ਗੁਣਵੱਤਾ ਤੇ ਤਸੱਲੀ ਪ੍ਰਗਟ ਕਰਦਿਆਂ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਜ ਭਲਾਈ ਦੇ ਕੰਮ ਵਿੱਚ ਖੁੱਲਦਿਲੀ ਨਾਲ ਦਾਨ ਦੇਣ ਤਾਂ ਜੋ ਗਰੀਬ ਤੇ ਲੋੜਵੰਦ ਵਿਅਕਤੀਆਂ ਨੂੰ ਸਾਫ਼-ਸੁਥਰਾ ਤੇ ਗੁਣਵੱਤਾ ਭਰਪੂਰ ਖਾਣਾ ਸਸਤੇ ਰੇਟ ਤੇ ਮੁਹੱਈਆ ਕਰਵਾਇਆ ਜਾ ਸਕੇ।

ਸ਼੍ਰੀ ਸੰਦੀਪ ਕੁਮਾਰ ਨੇ ਇਸ ਦੌਰਾਨ ਕਮਿਊਨਿਟੀ ਰਸੋਈ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦਾ ਵੀ ਨਿਰੀਖਣ ਕੀਤਾ ਅਤੇ ਕਿਹਾ ਕਿ ਇਸ ਦਾ ਸਾਰਾ ਰਿਕਾਰਡ ਸੁਚੱਜੇ ਢੰਗ ਨਾਲ ਮੇਨਟੇਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਅਤੇ ਭਗਤ ਮੋਹਨ ਲਾਲ ਸੇਵਾ ਸਮਿਤੀ ਦੇ ਸਹਿਯੋਗ ਨਾਲ ਗ਼ਰੀਬ ਤੇ ਲੋੜਵੰਦ ਲੋਕਾਂ ਨੂੰ ਸਿਰਫ਼ 10/- ਰੁਪਏ ਵਿੱਚ ਦੁਪਹਿਰ 12.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਗੁਣਵੱਤਾ ਭਰਪੂਰ ਖਾਣਾ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਕਮਿਊਨਿਟੀ ਰਸੋਈ ਸ਼ੁਰੂ ਕੀਤੀ ਗਈ ਹੈ

Please Click here for Share This News

Leave a Reply

Your email address will not be published. Required fields are marked *