best platform for news and views

ਕਤਲ ਦੇ ਦੋਸ਼ ਹੇਠ 2 ਔਰਤਾਂ ਸਮੇਤ 6 ‘ਤੇ ਪਰਚਾ

Please Click here for Share This News

ਧੂਰੀ, 23 ਮਈ (ਹਰਿੰਦਰਪਾਲ ਸਿੰਘ ਖਾਲਸਾ/ ਮਹੇਸ਼ ਜਿੰਦਲ)  – ਨੇੜਲੇ ਪਿੰਡ ਰੰਗੀਆਂ ਵਿਖੇ ਹੋਏ ਇਕ ਵਿਅਕਤੀ ਦੇ ਹੋਏ ਕਤਲ ਦੇ ਸੰਬੰਧ ਵਿਚ ਪਿੰਡ ਦੇ ਹੀ ਛੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ਼ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਰੰਗੀਆਂ ਵੱਲੋਂ ਥਾਣਾ ਸਦਰ ਧੂਰੀ ਨੂੰ ਦਿੱਤੇ ਬਿਆਨ ‘ਚ ਕਿਹਾ ਗਿਆ ਕਿ ਲੰਘੀ 20 ਮਈ ਨੂੰ ਉਹ ਆਪਣੇ ਪਿਤਾ ਕੁਲਵੰਤ ਸਿੰਘ ਨਾਲ ਪਿੰਡ ਅੰਦਰ ਹੀ ਭਾਗ ਸਿੰਘ ਨਾਮੀ ਵਿਅਕਤੀ ਦੇ ਮਕਾਨ ਦੇ ਨਾਲ ਬਣੇ ਆਪਣੇ ਨਵੇਂ ਮਕਾਨ ਵਿਚ ਗੇੜਾ ਮਾਰਨ ਗਿਆ ਸੀ, ਜਿਥੇ ਪਿੰਡ ਦੇ ਕੁੱਝ ਵਿਅਕਤੀਆਂ ਨੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਘੇਰ ਕੇ ਗਾਲੀ-ਗਲੋਚ ਕੀਤਾ ਤੇ ਧਮਕੀਆਂ ਦਿੱਤੀਆਂ। ਜਦੋਂ ਉਸ ਨੇ ਅਤੇ ਉਸ ਦੇ ਪਿਤਾ ਨੇ ਉਨ•ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੇ ਪਿਤਾ ਨੂੰ ਖਿੱਚ ਕੇ ਭਾਗ ਸਿੰਘ ਦੇ ਮਕਾਨ ਵਿਚ ਲੈ ਗਏ ਅਤੇ ਰਾਡਾਂ ਨਾਲ ਕੁੱਟਮਾਰ ਕਰ ਕੇ ਗੰਭੀਰ ਜਖਮੀ ਹਾਲਤ ਵਿਚ ਬਾਹਰ ਸੜਕ ਉਪਰ ਸੁੱਟ ਦਿੱਤਾ ਅਤੇ ਉਨ•ਾਂ ਆਪਣੇ ਪਿਤਾ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਧੂਰੀ ਵਿਖੇ ਮੁੱਢਲੀ ਸਹਾਇਤ ਦੇਣ ਉਪਰੰਤ ਪੀ.ਜੀ.ਆਈ ਚੰਡੀਗੜ• ਭੇਜ ਦਿੱਤਾ, ਜਿਥੇ 21 ਮਈ ਨੂੰ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਸ ਨੇ ਮਨਪ੍ਰੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਉਸ ਦੇ ਪਿਤਾ ਕੁਲਵੰਤ ਸਿੰਘ ਨੂੰ ਕਤਲ ਕਰਨ ਦੇ ਦੋਸ਼ ਹੇਠ ਭਾਗ ਸਿੰਘ, ਲਖਵੀਰ ਸਿੰਘ, ਸਰਬਜੀਤ ਕੌਰ, ਲਖਵਿੰਦਰ ਕੌਰ, ਰਾਜੂ ਖਾਲਸਾ ਅਤੇ ਪਾਲ ਸਿੰਘ ਵਾਸੀਆਨ ਪਿੰਡ ਰੰਗੀਆਂ ਖਿਲਾਫ ਕਤਲ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ਼ ਕਰ ਲਿਆ ਗਿਆ।

Please Click here for Share This News

Leave a Reply

Your email address will not be published. Required fields are marked *