best platform for news and views

ਕਣਕ ਵੰਡਣ ਸਮੇਂ ਨਹੀ ਕੀਤੀ ਜਾਂਦੀ ਵਿਤਕਰੇਬਾਜੀ – ਸੁਰਿੰਦਰ ਬੁੱਗ

Please Click here for Share This News

ਭਿੱਖੀਵਿੰਡ 23 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਪਾਰਟੀਬਾਜੀ ਤੋਂ ਉਪਰ ਉਠ ਕੇ ਹਰ
ਲਾਭਪਾਤਰੀ ਨੂੰ ਆਟਾ-ਦਾਲ ਸਕੀਮ ਹੇਠ ਕਣਕ ਦਿੱਤੀ ਜਾ ਰਹੀ ਹੈ। ਇਹਨਾਂ ਸ਼ਬਦਾ ਦਾ
ਪ੍ਰਗਟਾਵਾ ਕਾਂਗਰਸ ਬਲਾਕ ਭਿੱਖੀਵਿੰਡ ਪ੍ਰਧਾਨ ਸੁਰਿੰਦਰ ਸਿੰਘ ਬੁੱਗ ਮਾੜੀਮੇਘਾ ਨੇ
ਲਾਭਪਾਤਰੀਆਂ ਨੂੰ ਕਣਕ ਵੰਡਣ ਮੌਕੇ ਕੀਤਾ ਤੇ ਆਖਿਆ ਕਿ ਜਿਹੜੇ ਪਿੰਡ ਵਾਸੀਆਂ ਦੇ ਨੀਲੇ
ਕਾਰਡ ਕੱਟੇ ਗਏ ਹਨ, ਉਹਨਾਂ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ
ਜਾਵੇਗਾ ਤਾਂ ਜੋ ਕੋਈ ਵੀ ਲੋੜਵੰਦ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ।
ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਕਰਮਜੀਤ ਸਿੰਘ, ਪ੍ਰਸੋਤਮ ਸਿੰਘ ਮੈਬਰ, ਮਹਿਲ ਸਿੰਘ
ਬੁੱਗ, ਦਲਬੀਰ ਸਿੰਘ ਸੈਕਟਰੀ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਡਾ:ਹਰਜਿੰਦਰ ਸਿੰਘ,
ਡੀਪੂ ਹੋਲਡਰ ਹਰੀਸ਼ ਚੰਦਰ, ਗੁਰਸਾਹਿਬ ਸਿੰਘ, ਕਾਰਜ ਸਿੰਘ, ਕ੍ਰਿਸ਼ਨਾ ਰਾਣੀ, ਦਰਸ਼ਨਾ
ਰਾਣੀ ਅਦਿ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਭੁੱਲਰ ਦਾ
ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣਨਾ ਪਾਰਟੀ ਲਈ ਸ਼ੁਭਸੰਕੇਤ ਹੈ।

ਫੋਟੋ ਕੈਪਸ਼ਨ :- ਲਾਭਪਾਤਰੀਆਂ ਨੂੰ ਕਣਕ ਵੰਡਦੇ ਹੋਏ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬੁੱਗ।

Please Click here for Share This News

Leave a Reply

Your email address will not be published. Required fields are marked *