best platform for news and views

ਔਰਤ ਹਮੇਸ਼ਾ ਸਨਮਾਨਯੋਗ ਹੈੇ: ਸਿਵਲ ਸਰਜਨ

Please Click here for Share This News

ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਹੁਕਮਾ ਮੁਤਾਬਿਕ ਅੱਜ ਪੂਰੇ ਪੰਜਾਬ ਅੰਦਰ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ।ਇਸੇ ਕੜੀ ਤਹਿਤ ਹੀ ਸਿਹਤ ਵਿਭਾਗ ਮੋਗਾ ਵੱਲੋਂ ਵੀ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਹ ਰੈਲੀ ਸਿਵਲ ਹਸਪਤਾਲ ਤੋਂ ਸੁਰੂ ਹੋ ਕੇ ਮੇਨ ਬਾਜਾਰ ਹੁੰਦੇ ਹੋਏ ਨਿਊ ਟਾਊਨ ਅਤੇ ਡੀ ਐਮ ਕਾਲਜ ਵੱਲ ਜਾਗਰੂਕ ਕਰਦੇ ਹੋਏ।ਇਸ ਮੌਕੇ ਬਾਬੇ ਕਾਲਜ ਆਫ ਨਰਸਿੰਗ ਦੌਧਰ ਦੇ ਵਿਿਦਆਰਥਾਣਾ ਅਤੇ ਸਰਕਾਰੀ ਨਰਸਿੰਗ ਸਕੂਲ ਦੇ ਵਿਿਦਆਰਥਣਾ ਨੇ ਭਾਗ ਲਿਆ ।ਇਸ ਮੌਕੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਔਰਤ ਹਮੇ਼ਸਾ ਸਨਮਾਨਯੋਗ ਹੈ ਅਤੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਹਮੇਸ਼ਾ ਔਰਤ ਨੂੰ ਬਹੁਤ ਉੱਚਾ ਦਰਜਾ ਦਿਤਾ ਹੈ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਰੁਪਿੰਦਰ ਕੌਰ ਗਿੱਲ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਧੀਆਂ ਨੂੰ ਜਨਮ ਲੈਣ ਤੋਂ ਨਾ ਰੋਕਿਆ ਜਾਵੇ ਅਤੇ ਧੀਆਂ ਨੂੰ ਇਸ ਸੰਸਾਰ ਦੇਖਣ ਦੇ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ। ਡਾ ਗਿੱਲ ਨੇ ਕਿਹਾ ਕਿ ਅੱਜ ਦੀ ਔਰਤ ਨੇ ਖੇਡਾ , ਨੌਕਰੀਆਂ , ਵਿਦੇਸ਼ਾ ਅਤੇ ਰਾਜਨੀਤੀ ਵਿੱਚ ਵੀ ਮੱਲਾ ਮਾਰੀਆ ਹਨ।ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ ਅਰੁਣ ਗੁਪਤਾ, ਡਾ ਹਰਿੰਦਰ ਕੁਮਾਰ ਸ਼ਰਮਾ ਜਿਲਾ ਟੀਕਾਕਰਨ ਅਫਸਰ , ਕ੍ਰਿਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ,ਚਰਨਜੀਤ ਕੌਰ ਮੈਟਰਨ,ਪ੍ਰਵੀਨ ਸ਼ਰਮਾ ਜਿਲਾ ਮੋਨੋਟਰਿੰਗ ਅਤੇ ਇਵੈਲੂਏਸ਼ਨ ਅਫਸਰ ਮੋਗਾ ਅਤੇ ਅੰਮ੍ਰਿਤ ਸ਼ਰਮਾ ਅਤੇ ਸਮੂਹ ਸਟਾਫ ਸਿਵਲ ਹਸਪਤਾਲ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *