ਮੋਗਾ: ਐਸ ਡੀ ਕਾਲਜ ਫਾਰ ਵੋਮੈਨ ਵਿੱਚ ਵਿਦਿਆਰਥੀਆਂ ਵੱਲੋਂ ਐਨ ਐਸ ਐਸ ਕੈਂਪ ਲਗਾਇਆ ਗਿਆ ਜਿਸ ਵਿੱਚ ਵਲੰਟੀਅਰਾਂ ਵੱਲੋਂ ਪਹਿਲਾਂ ਪੀ ਟੀ ਗਰਾਊਂਡ ਦੀ ਸਫਾਈ ਕੀਤੀ ਗਈ ਅਤੇ ਪੌਦਿਆ ਨੂੰ ਪਾਣੀ ਵੀ ਪਾਇਆ ਗਿਆ|ਇਸੇ ਦੌਰਾਨ ਹੀ ਯੋਗਾਂ ਦੇ ਮਾਹਿਰ ਸ੍ਰ: ਹਰਵਿੰਦਰ ਪਾਲ ਸਿੰਘ ਵੱਲੋਂ ਵਲੰਟੀਅਰਾਂ ਨੂੰ ਯੋਗਾ ਦੇ ਆਸਣ ਵੀ ਸਿਖਾਏ ਗਏ|ਇਸ ਮੌਕੇ ਇਕ ਵਿਸ.ੇਸ ਸੈਮੀਨਾਂਰ ਵੀ ਕਰਵਾਇਆ ਗਿਆ| ਜਿਸ ਵਿੱਚ ਕ੍ਰਿਸ.ਨਾ ਸ.ਰਮਾ ਜਿਲ•ਾ ਸਿੱਖਿਆ ਅਤੇ ਸੂਚਨਾ ਅਫਸਰ ਮੋਗਾ ਨੇ ਆਪਣੇ ਭਾਸਣ ਵਿੱਚ ਲੜਕੀ ਭਰੂਣ ਹੱਤਿਆ ਰੋਕਣ ਦੇ ਕਾਨੂੰਨੀ ਨੁਕਤੇ ਸਾਝੇ ਕੀਤੇ ਅਤੇ ਭਰਪੂਰ ਜਾਣਕਾਰੀ ਦਿਤੀ| ਇਸ ਮੌਕੇ ਅੰਮ੍ਰਿਤ ਸ.ਰਮਾ ਜੈਤੋ ਜਿਲ•ਾ ਬੀ ਸੀ ਸੀ ਕੋਆਡੀਨੇਟਰ ਨੇ ਵੀ ਆਪਣੇ ਭਾਸ.ਣ ਨਾਲ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਸੈਮੀਨਾਰ ਨਾਲ ਵਿਦਿਆਰਥੀਆਂ ਨੂੰ ਨੈਤਿਕ ਸਿਖਿਆ ਮਿਲਦੀ ਹੈ ਅਤੇ ਯੋਗਤਾ ਵਿੱਚ ਵਾਧਾ ਹੁੰਦਾ ਹੈ|ਇਸ ਸਮੇਂ ਸਾਂਝ ਕੇਂਦਰ ਦੇ ਇਚਾਰਜ ਹਰਜੀਤ ਸਿੰਘ ਨੇ ਵੀ ਸਾਂਝ ਕੇਂਦਰ ਦੇ ਨੁਕਤੇ ਸਾਂਝੈ ਕੀਤੇ ਅਤੇ ਇਸ ਤੋਂ ਬਾਅਦ ਹੀ ਕੁਲਦੀਪ ਸਿੰਘ ਐਨ ਜੀ ਓ ਨੇ ਆਪਣੇ ਵਿਚਾਰ ਪੇਸ. ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਐਨ ਐਸ ਕੈਂਪ ਦੌਰਾਨ ਬਹੁਤ ਹੀ ਸਲਾਹੁਣਯੋਗ ਕੰਮ ਕੀਤੇ ਅਤੇ ਅਨੂਸ.ਾਸ.ਨ ਬਣਾਈ ਰੱਖਿਆ|ਇਸ ਮੌਕੇ ਕਾਲਜ ਦੇ ਪ੍ਰਿਸੀਪਲ ਮੈਡਮ ਨੀਨਾ ਗਰਗ ਨੇ ਆਏ ਮਹਿਮਾਨਾ ਨੂੰ ਜੀ ਆਇਆ ਨੂੰ ਕਿਹਾ|ਇਸ ਮੌਕੇ ਐਨ ਐਸ ਐਸ ਪ੍ਰੋਗਰਾਮ ਅਫਸਰ ਡਾ ਬਲਵਿੰਦਰ ਕੌਰ ਅਤੇ ਡਾ ਬਲਜੀਤ ਕੌਰ ਨੇ ਵੀ ਮੰਚ ਸੰਚਾਲਕ ਦੀ ਭੂਮੀਕਾ ਨਿਭਾਈ ਅਤੇ ਵਿਚਾਰ ਪੇਸ. ਕੀਤੇ| ਇਸ ਮੌਕੇ ਬੇਟੀ ਬਚਾਓ ਬੇਟੀ ਪੜਾਓ ਤਹਿਤ ਪੈਫਲਿਟ ਵੀ ਵੰਡੇ ਗਏ|
ਫੋਟੋ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅੰਮ੍ਰਿਤ ਸ.ਰਮਾ ਜੈਤੋ