best platform for news and views

ਐਸ.ਡੀ.ਐਮ ਦਫਤਰ ਵਾਪਸ ਨਾ ਆਉਣ ‘ਤੇ ਹਾਈ ਕੋਰਟ ਦਾ ਖੜਕਾਵਾਂਗੇ ਦਰਵਾਜਾ : ਸ਼ੰਘਰਸ਼ ਕਮੇਟੀ

Please Click here for Share This News

ਭਿੱਖੀਵਿੰਡ 16 ਸਤੰਬਰ (ਜਗਮੀਤ ਸਿੰਘ )-ਜੇਕਰ ਸਿਰ ਹੀ ਧੜ ਨਾਲੋਂ ਵੱਖ ਕਰ ਦਿੱਤਾ
ਜਾਵੇ ਤਾਂ ਧੜ ਕਿਸੇ ਕੰਮ ਨਹੀ ਆਉਂਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਤਹਿਸੀਲ ਬਚਾਉ
ਸ਼ੰਘਰਸ਼ ਕਮੇਟੀ ਆਗੂਆਂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਸਾਬਕਾ ਐਸ.ਪੀ ਕੇਹਰ ਸਿੰਘ
ਮੁਗਲਚੱਕ, ਕਰਨਲ ਜੀ.ਐਸ ਸੰਧੂ ਨੇ ਬੀਤੇਂ ਦਿਨੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ
ਪ੍ਰੈਸ ਰਾਂਹੀ ਐਸ.ਡੀ.ਐਮ ਦਫਤਰ ਭਿੱਖੀਵਿੰਡ ਨੂੰ ਡਿੱਬੀਪੁਰ ਲਿਜਾਣ ਦੇ ਦਿੱਤੇ ਗਏ
ਬਿਆਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕੀਤਾ ਅਤੇ ਆਖਿਆ ਐਸ.ਡੀ.ਐਮ ਦਫਤਰ, ਜੋ ਸਬ
ਡਵੀਜਨ ਭਿੱਖੀਵਿੰਡ ਦਾ ਸਿਰਾ ਹੈ, ਨੂੰ ਭਿੱਖੀਵਿੰਡ ਸ਼ਹਿਰ ਤੋਂ ਬਾਹਰ ਨਹੀ ਲਿਜਾਣ
ਦਿੱਤਾ ਜਾਵੇਗਾ। ਉਪਰੋਕਤ ਆਗੂਆਂ ਨੇ ਕਿਹਾ ਬਲਾਕ ਭਿੱਖੀਵਿੰਡ ਵਿਚ 96 ਪਿੰਡ ਹੋਣ ਦੇ
ਬਾਵਜੂਦ ਵੀ 65 ਪਿੰਡਾਂ ਵਾਲੇ ਬਲਾਕ ਵਲਟੋਹਾ ਅਧੀਨ ਆਉਦੇਂ ਪਿੰਡ ਡਿੱਬੀਪੁਰਾ ਵਿਖੇ
ਐਸ.ਡੀ.ਐਮ ਦਫਤਰ ਬਣਾਇਆ ਜਾਣਾ ਭਿੱਖੀਵਿੰਡ, ਖਾਲੜਾ, ਸੁਰਸਿੰਘ ਵੱਡੇ ਸ਼ਹਿਰਾਂ ਤੇ
ਕਸਬਿਆਂ ਸਮੇਤ 96 ਪਿੰਡਾਂ ਦੇ ਲੋਕਾਂ ਨਾਲ ਘੋਰ ਬੇਇਨਸਾਫੀ ਹੈ। ਉਹਨਾਂ ਨੇ ਰਾਜਪਾਲ
ਪੰਜਾਬ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਕਿ ਇਸ ਮਸਲੇ
ਵੱਲ ਧਿਆਨ ਕੇਂਦਰਿਤ ਕਰਕੇ ਐਸ.ਡੀ.ਐਮ ਦਫਤਰ ਵਾਪਸ ਭਿੱਖੀਵਿੰਡ ਲਿਆ ਕੇ ਇਨਸਾਫ ਕੀਤਾ
ਜਾਵੇ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖੇਮਕਰਨ ਦਾ ਇਕ ਪਿੰਡ ਅਹਿਮਦਪੁਰਾ ਜੋ
ਭਿੱਖੀਵਿੰਡ ਤੋਂ 12 ਕਿਲੋਮੀਟਰ ਦੂਰੀ ‘ਤੇ ਹੈ ਅਤੇ ਜੇਕਰ ਭਿੱਖੀਵਿੰਡ ਸ਼ਹਿਰ ਨੂੰ
ਵਿਧਾਨ ਸਭਾ ਹਲਕਾ ਖੇਮਕਰਨ ਦਾ ਧੁਰਾ ਕਹਿ ਦਿੱਤਾ ਜਾਵੇ ਤਾਂ ਕੋਈ ਅਥਕਥਨੀ ਨਹੀ ਹੈ।
ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦਿਆਂ
ਕਿਹਾ ਕਿ ਜੇਕਰ ਐਸ.ਡੀ.ਐਮ ਦਫਤਰ ਵਾਪਸ ਭਿੱਖੀਵਿੰਡ ਨਾ ਲਿਆਂਦਾ ਤਾਂ ਸ਼ੰਘਰਸ਼ ਨੂੰ ਤੇਜ
ਕੀਤਾ ਜਾਵੇਗਾ, ਉਥੇ ਇਸ ਮਾਮਲੇ ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ
ਲਿਜਾ ਕੇ ਲੋਕਾਂ ਦੀ ਆਵਾਜ ਨੂੰ ਉਠਾਇਆ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ
ਦੀ ਹੋਵੇਗੀ।


ਫੋਟੋ ਕੈਪਸ਼ਨ :- ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਐਸ.ਪੀ ਕੇਹਰ ਸਿੰਘ ਮੁਗਲਚੱਕ,
ਕਰਨਲ ਜੀ.ਐਸ ਸੰਧੂ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published.