best platform for news and views

ਐਸ.ਟੀ.ਐਫ ਸੰਗਰੂਰ ਅਤੇ ਥਾਣਾ ਲੌਗੌਵਾਲ ਦੇ ਸਾਂਝੇ ਅਪ੍ਰੇਸ਼ਨ ਦੌਰਾਨ  ਨਸ਼ੀਲੀਆ ਟੀਕਿਆ  ਸਮੇਤ 3 ਨੌਜੌਵਾਨ ਵਿਅਕਤੀ ਕਾਬੂ

Please Click here for Share This News

ਧੂਰੀ,9 ਅਪੈ੍ਰਲ (ਮਹੇਸ਼) ਹਰਪ੍ਰੀਤ ਸਿੰਘ,ਸਹਾਇਕ ਇੰਸਪੈਕਟਰ ਜਨਰਲ ਪੁਲਿਸ,ਐਸ.ਟੀ.ਐਫ ਪਟਿਆਲਾ ਰੇਜ ਪਟਿਆਲਾ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਸੰਗਰੂਰ ਵੱਲੋ ਨਸ਼ਿਆ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱੱਲੋ ਵੱਖ ਵੱਖ ਦੋ ਮੁਕੱਦਿਮਆ ਵਿੱਚ 1630 ਨਸ਼ੀਲੇ ਟੀਕਿਆਂ  ਸਮੇਤ ਤਿੰਨ  ਵਿਅਕਤੀਆ ਨੂੰ ਕਾਬੂ ਕਰਨ  ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08.04.2018 ਨੂੰ ਐਸ.ਟੀ.ਐਫ ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ.ਟੀ.ਐਫ ਟੀਮ ਦੇ  ਹੋਲਦਾਰ ਗੁਰਿੰਦਰ ਸਿੰਘ ,ਹੋਲਦਾਰ ਕ੍ਰਿਸ਼ਨ ਸਿੰਘ ਅਤੇ ਸਿਪਾਹੀ ਬਲਕਾਰ ਸਿੰਘ  ਨੇ ਥਾਣਾ ਲੌਗੌਵਾਲ  ਦੇ ਸਹਾਇਕ   ਥਾਣੇਦਾਰ ਸਰਬਜੀਤ  ਸਿੰਘ ਨਾਲ ਸ਼ਾਮਿਲ ਪੁਲਿਸ ਪਾਰਟੀ ਹੋ ਕੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਲੋਹਾਖੇੜਾ ਵਾਲੀ ਸੜਕ ਪਰ  ਮਜੂੌਦ ਸੀ  ਤਾਂ ਸਾਹਮਣੇ ਤੋ  ਇੱਕ ਨੌਜੌਵਾਨ ਵਿਅਕਤੀ  ਜਿਸਦੇ ਹੱਥ ਵਿੱਚ ਥੈਲਾ ਪਲਾਸਟਿਕ ਫੜਿਆ ਹੋਇਆ  ਸੀ ਜੋ  ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਜਿਸ ਨੂੰ  ਸੱਕ ਦੇ ਅਧਾਰ ਤੇ ਕਾਬੂ ਕਰਕੇ ਉਸ ਦੇ ਹੱਥ ਵਿੱਚ ਫੜੇ ਹੋਏ ਥੈਲੇ ਪਲਾਸਟਿਕ  ਦੀ  ਤਲਾਸੀ ਕਰਨ ਪਰ  ਥੈਲੇ ਵਿੱਚੋ 800 ਨਸ਼ੀਲੇ ਟੀਕੇ ਮਾਰਕਾ ਭੂਫ੍ਰਓਂੌ੍ਰਫ੍ਹੀਂਓ  ਅਤੇ ਹੋਰ 800 ਨਸ਼ੀਲੇ ਟੀਕੇ ਮਾਰਕਾ ਫ੍ਹਓਂਓ੍ਰਘਅਂ ,ਕੁੱਲ 1600 ਨਸ਼ੀਲੇ ਟੀਕੇ  ਬਰਾਮਦ ਹੋਏ।ਦੋਸ਼ੀ ਦੀ ਸਨਾਖਤ ਵਰਿੰਦਰ ਕੁਮਾਰ ਉਰਫ ਚੂਹੀ ਪੁੱਤਰ ਸੱਤਪਾਲ ਗਰਗ ਵਾਸੀ ਮਾਤਾ ਗੁਜਰੀ ਮੁਹੱਲਾ ਦੁੱਲਟ ਪੱਤੀ ਲੌਗੌਵਾਲ ਵਜੋ ਹੋਈ  ।ਦੋਸ਼ੀ ਨੂੰ ਮੌਕੇ ਪਰ ਹੀ  ਗ੍ਰਿਫਤਾਰ ਕਰਕੇ ਉਸ ਵਿਰੁੱਧ ਥਾਣਾ ਲੌਗੌਵਾਲ   ਜਿਲਾ ਸੰਗਰੂਰ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ।ਦੋਸੀ ਵਰਿੰਦਰ ਕੁਮਾਰ ਦੇ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਦੇ ਤਿੰਨ ਮੁਕੱਦਮੇ ਦਰਜ਼ ਹਨ ਅਤੇ ਇਸਦੇ ਭਰਾ ਪੰਕਜ਼ ਕੁਮਾਰ ਜੋ ਵੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਦੇ ਵਿਰੁੱਧ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮੇ ਦਰਜ ਹਨ ਜੋ ਕਿ ਇਸ ਸਮੇ ਜੇਲ ਵਿੱਚ ਬੰਦ ਹੈ ।ਦੋਸ਼ੀ  ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਦੂਸਰੇ ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਨੇ ਦੱਸਿਆ ਕਿ ਮਿਤੀ 08.04.2018 ਨੂੰ ਹੀ ਐਸ.ਟੀ.ਐਫ ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ.ਟੀ.ਐਫ ਟੀਮ ਸੰਗਰੂਰ ਦੇ  ਸਹਾਇਕ  ਥਾਣੇਦਾਰ ਰਣਜੀਤ ਸਿੰਘ ,ਸਿਪਾਹੀ ਹਰਦੀਪ ਦਾਸ ਅਤੇ ਹੋਰ ਪੁਲਿਸ ਪਾਰਟੀ ਦੇ  ਥਾਣੇਦਾਰ ਨਿਰਮਲ ਸਿੰਘ ਇੰਚਾਰਜ ਚੌਕੀ ਬਡਰੁੱਖਾ ਥਾਣਾ ਲੌਗੌਵਾਲ ਨਾਲ ਸ਼ਾਮਲ ਪੁਲਿਸ ਪਾਰਟੀ ਹੋ ਕੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਬਾ ਹੱਦ ਪਿੰਡ ਕੁੰਨਰਾ ਮੌਜੂਦ ਸੀ ਤਾ ਤਾਂ ਪੁਲਿਸ ਪਾਰਟੀ ਨੂੰ ਸਾਹਮਣੇ ਤੋ ਦੋ  ਨੌਜਵਾਨ ਵਿਅਕਤੀ  ਮੋਟਰਸਾਇਕਲ  ਪਰ ਸਵਾਰ ਹੋ ਕੇ ਆਉਦੇ  ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਨੂੰ ਮੁੜਨ ਲੱਗੇ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਪਰ ਉਹਨਾ  ਵਿਅਕਤੀਆ  ਨੂੰ ਕਾਬੂ ਕੀਤਾ।ਮੋਟਰਸਾਇਕਲ ਚਾਲਕ ਦੀ ਸਨਾਖਤ  ਸਿਮਰਤਪਾਲ ਸਿੰਘ ਉਰਫ ਸੰਮੀ ਪੁੱਤਰ ਬਲਵਿੰਦਰ ਸਿੰਘ  ਵਾਸੀ ਗਹੂ ਪੱਤੀ ਲੌਗੌਵਾਲ ਵਜੋ ਹੋਈ ਅਤੇ ਮੋਟਰਸਾਇਕਲ ਦੇ ਪਿੱਛੇ ਬੈਠੇ ਵਿਅਕਤੀ  ਦੀ ਸਨਾਖਤ ਗੋਬਿੰਦ ਸਿੰਘ ਪੁੱਤਰ ਰਾਏ ਸਿੰਘ ਵਾਸੀ ਵਡਿਆਣੀ ਪਿੰਡੀ ਲੌਗੌਵਾਲ ਵਜੋ ਹੋਈ। ਮੋਟਰਸਾਇਕਲ ਚਾਲਕ ਸਿਮਰਤਪਾਲ ਸਿੰਘ ਉਰਫ ਸੰਮੀ  ਦੀ ਤਲਾਸ਼ੀ ਕਰਨ ਪਰ ਉਸਦੇ ਪਹਿਨੇ ਹੋਏ ਕੁੜਤੇ ਦੇ ਸੱਜੇ ਗੀਜੇ ਵਿੱਚੋ 15 ਨਸ਼ੀਲੇ ਟੀਕੇ ਮਾਰਕਾ ਭੂਫ੍ਰਓਂੌ੍ਰਫ੍ਹੀਂਓ ਬਰਾਮਦ ਹੋਏ ,ਫਿਰ ਉਸਦੇ ਪਿੱਛੇ ਬੈਠੈ ਵਿਅਕਤੀ ਗੋਬਿੰਦ ਸਿੰਘ ਦੀ ਤਲਾਸ਼ੀ ਲੈਣ ਪਰ ਉਸ ਦੀ ਪਹਿਨੀ ਹੋਈ ਪੈਟ ਦੀ ਸੱਜੀ ਜੇਬ ਵਿਚੋ 15 ਨਸ਼ੀਲੇ ਟੀਕੇ ਮਾਰਕਾ ਭੂਫ੍ਰਓਂੌ੍ਰਫ੍ਹੀਂਓ ਬਰਾਮਦ ਹੋਏ।ਦੋਵੇ ਵਿਅਕਤੀਆਂ ਨੂੰ ਮੌਕੇ ਪਰ ਹੀ ਗ੍ਰਿਫਤਾਰ ਕਰਕੇ ਉਹਨਾ  ਵਿਰੁੱਧ ਥਾਣਾ ਲੌਗੌਵਾਲ   ਜਿਲਾ ਸੰਗਰੂਰ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ।ਦੋਸ਼ੀਆਂ  ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

 

Please Click here for Share This News

Leave a Reply

Your email address will not be published. Required fields are marked *