best platform for news and views

ਐਸ.ਐਚ.ੳ ਭਿੱਖੀਵਿੰਡ ਨੇ ਮੈਡੀਕਲ ਸਟੋਰ ਮਾਲਕਾਂ ਨਾਲ ਕੀਤੀ ਮੀਟਿੰਗ

Please Click here for Share This News

ਭਿੱਖੀਵਿੰਡ 17 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਜਿਲ੍ਹਾ ਤਰਨ ਤਾਰਨ ਦੇ
ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ ਤੇੇ ਸਬ ਡਵੀਜਨ ਭਿੱਖੀਵਿੰਡ ਦੇ
ਡੀ.ਐਸ.ਪੀ ਸੁਲੱਖਣ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ ‘ਤੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ
ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ ਵੱਲੋਂ ਮੈਡੀਕਲ ਸਟੋਰ ਮਾਲਕਾਂ ਨਾਲ ਇਕ ਵਿਸ਼ੇਸ਼
ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ ਨੇ ਮੈਡੀਕਲ ਸਟੋਰ
ਮਾਲਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਜਿਹੜੇ ਮੈਡੀਕਲ ਸਟੋਰ ਵਾਲੇ ਲੋਕ
ਪਾਬੰਦੀਸ਼ੁਦਾ ਤੇ ਨਸ਼ੀਲੀਆਂ ਦਵਾਈਆਂ ਵੇਚ ਕੇ ਕਾਨੂੰਨ ਦੀ ਉਲੰਘਣਾ ਕਰਨਗੇ, ਉਹਨਾਂ
ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ
ਗੁਰਪ੍ਰੀਤ ਸਿੰਘ ਸੋਨੂੰ, ਬਲਜਿੰਦਰ ਸਿੰਘ ਬਿੱਟੂ, ਗੁਲਸ਼ਨ ਕੁਮਾਰ, ਗੁਰਭੇਜ ਸਿੰਘ,
ਰਾਜਨ ਚੋਪੜਾ, ਰਾਕੇਸ਼ ਚੋਪੜਾ, ਰਜਿੰਦਰ ਕੱਕੜ, ਸੋਨੂੰ ਪਹੂਵਿੰਡ, ਸਰਬਜੀਤ ਮਲਹੋਤਰਾ,
ਨਿਤਿਨ ਕੱਕੜ, ਨਿਤੀਸ਼ ਕੱਕੜ, ਮਨੋਜ ਕੱਕੜ, ਗੁਰਸੇਵਕ ਸਿੰਘ, ਵਰਿੰਦਰ ਸਿੰਘ ਰਾਣਾ,
ਡਾ.ਆਗਿਆਪਾਲ ਸਿੰਘ, ਸੰਜੀਵ ਧਵਨ, ਗੋਤਮ ਖੁੱਲਰ, ਸ਼ਾਮ ਧਵਨ, ਸਰਵਨ ਸਿੰਘ, ਬਲਜਿੰਦਰ
ਸਿੰਘ, ਗੋਰਵ ਕੁਮਾਰ ਸਮੇਤ ਆਦਿ ਮੈਡੀਕਲ ਸਟੋਰ ਮਾਲਕ ਹਾਜਰ ਸਨ।


ਫੋਟੋ ਕੈਪਸ਼ਨ :- ਪੁਲਿਸ ਥਾਣਾ ਭਿੱਖੀਵਿੰਡ ਵਿਖੇ ਮੈਡੀਕਲ ਸਟੋਰ ਵਾਲਿਆਂ ਨਾਲ ਮੀਟਿੰਗ
ਕਰਦੇ ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ।

Please Click here for Share This News

Leave a Reply

Your email address will not be published. Required fields are marked *