best platform for news and views

ਐਸ.ਐਚ.ੳ ਭਿੱਖੀਵਿੰਡ ਦੀ ਖਾਲੀ ਪਈ ਕੁਰਸੀ ਵੱਲ ਕੌਣ ਦੇਵੇਗਾ ਧਿਆਨ

Please Click here for Share This News

ਭਿੱਖੀਵਿੰਡ 30 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਪ੍ਰਸ਼ਾਸ਼ਨ ਵੱਲੋਂ ਸੱਤ ਦਿਨ
ਪਹਿਲਾਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਬਲਵਿੰਦਰ ਸਿੰਘ ਨੂੰ ਸੈਸਪੈਂਡ ਕਰਕੇ
ਪੁਲਿਸ ਲਾਈਨ ਤਰਨ ਤਾਰਨ ਵਿਖੇ ਭੇਜ ਦਿੱਤੇ ਜਾਣ ਉਪਰੰਤ ਬੇਸ਼ੱਕ ਥਾਣੇ ਦਾ ਚਾਰਜ
ਏ.ਐਸ.ਆਈ ਪੰਨਾ ਲਾਲ ਨੂੰ ਦਿੱਤਾ ਗਿਆ ਹੈ, ਪਰ 22 ਪਿੰਡਾਂ ਨੂੰ ਸਾਂਭਣ ਵਾਲੇ ਥਾਣਾ
ਮੁਖੀ ਭਿੱਖੀਵਿੰਡ ਦੀ ਰੈਗੂਲਰ ਨਿਯੁਕਤੀ ਨਾ ਹੋਣ ਕਾਰਨ ਐਸ.ਐਚ.ੳ ਦੀ ਖਾਲੀ ਪਈ ਕੁਰਸੀ
ਭਾਂਅ-ਭਾਂਅ ਕਰ ਰਹੀ ਹੈ। ਉਥੇ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ ਹੌਸਲੇਂ ਇੰਨੇ ਬੁਲੰਦ
ਹੋਏ ਪਏ ਹਨ ਕਿ ਉਹ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ,
ਜਦੋਂ ਕਿ ਆਮ ਲੋਕਾਂ ਦਾ ਡਰ ਕਾਰਨ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸ
ਮੁਸ਼ਕਿਲ ਸੰਬੰਧੀ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਬੇਖਬਰ ਦਿਖਾਈ ਦੇ ਰਿਹਾ ਹੈ।

ਐਸ.ਐਚ.ੳ ਸੰਬੰਧੀ ਚੋਣ ਕਮਿਸ਼ਨਰ ਨੂੰ ਭੇਜਿਆ ਪੈਨਲ : ਐਸ.ਐਸ.ਪੀ ਚਾਹਲ

ਪੁਲਿਸ ਥਾਣਾ ਭਿੱਖੀਵਿੰਡ ਦੀ ਖਾਲੀ ਪਈ ਐਸ.ਐਚ.ੳ ਦੀ ਕੁਰਸੀ ਸੰਬੰਧੀ ਜਿਲ੍ਹਾ ਤਰਨ
ਤਾਰਨ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ
ਸੰਬੰਧੀ ਚੋਣ ਕਮਿਸ਼ਨਰ ਨੂੰ ਪੈਨਲ ਭੇਜਿਆ ਗਿਆ ਹੈ ਤੇ ਵਾਪਸ ਜਵਾਬ ਆਉਣ ‘ਤੇ ਜਲਦੀ
ਐਸ.ਐਚ.ੳ ਭਿੱਖੀਵਿੰਡ ਦੀ ਨਿਯੁਕਤੀ ਕੀਤੀ ਜਾਵੇਗੀ।

ਚੋਣ ਕਮਿਸ਼ਨਰ ਖਾਲੀ ਪਈ ਐਸ.ਐਚ.ੳ ਭਿੱਖੀਵਿੰਡ ਦੀ ਕੁਰਸੀ ਵੱਲ ਦੇਵੇ ਧਿਆਨ : ਕਾਮਰੇਡ ਦਿਆਲਪੁਰਾ

ਆਰ.ਐਮ.ਪੀ.ਆਈ ਦੇ ਸੀਨੀਅਰ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਲੋਕ
ਸਭਾ ਦੀਆਂ ਚੋਣਾਂ ਸਿਰ ‘ਤੇ ਹੋਣ ਕਾਰਨ ਪੁਲਿਸ ਥਾਣਿਆਂ ਵਿਚ ਮੁਲਾਜਮਾਂ ਦੀ ਨਫਰੀ
ਪੂਰੀ-ਪੂਰੀ ਹੋਣੀ ਬਹੁਤ ਜਰੂਰੀ ਹੈ, ਪਰ ਪੁਲਿਸ ਥਾਣਾ ਭਿੱਖੀਵਿੰਡ ਦੀ ਗਿਣਤੀ ਤਾਂ
ਅੱਗੇ ਹੀ ਨਾਮਾਤਰ ਦਿਖਾਈ ਦੇ ਰਹੀ ਹੈ, ਉਥੇ ਹੁਣ ਪਿਛਲੇ ਇਕ ਹਫਤੇ ਤੋਂ ਪੁਲਿਸ ਥਾਣਾ
ਭਿੱਖੀਵਿੰਡ ਦੇ ਮੁਖੀ ਦੀ ਨਿਯੁਕਤੀ ਨਾ ਹੋਣ ਕਾਰਨ ਥਾਣੇ ਅਧੀਨ ਆਉਦੇਂ ਪਿੰਡਾਂ ਤੇ
ਕਸਬਿਆਂ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਚੋਣ
ਕਮਿਸ਼ਨਰ ਪੰਜਾਬ ਤੋਂ ਪੁਰਜੋਰ ਮੰਗ ਕੀਤੀ ਕਿ ਐਸ.ਐਚ.ੳ ਭਿੱਖੀਵਿੰਡ ਦੀ ਰੈਗੂਲਰ
ਨਿਯੁਕਤੀ ਤੁਰੰਤ ਕਰਨ ਦੇ ਨਾਲ-ਨਾਲ ਪੁਲਿਸ ਮੁਲਾਜਮਾਂ ਦੀ ਗਿਣਤੀ ਨੰੁ ਵੀ ਵਧਾਇਆ
ਜਾਵੇ।


ਫੋਟੋ ਕੈਪਸ਼ਨ :- ਪੁਲਿਸ ਥਾਣਾ ਭਿੱਖੀਵਿੰਡ।

Please Click here for Share This News

Leave a Reply

Your email address will not be published. Required fields are marked *