largest casino in san juan puerto rico restaurants near seneca casino niagara falls ny casino royale 2006 online subtitrat hd 720p agua caliente palm springs casino for kids poke house and tea bar menu
best platform for news and views

ਐਸ.ਆਈ.ਟੀ ਦੀ ਕਲੀਨ ਚਿਟ ਮੁੜ ਜਾਂਚ ਕਰਵਾ ਕੇ ਮਜੀਠੀਆ ਸਮੇਤ ਸਾਰੇ ਦੋਸ਼ੀਆਂ ਨੂੰ ਸ਼ਲਾਖਾਂ ਪਿਛੇ ਭੇਜਾਂਗੇ : ਕੈਪਟਨ

Please Click here for Share This News

ਰਾਜਨ ਮਾਨ

ਅੰਮ੍ਰਿਤਸਰ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਉਹ ਡਰੱਗ ਰੈਕੇਟ ਮਾਮਲੇ ‘ਚ ਐਸ.ਆਈ.ਟੀ ਦੀ ਕਲੀਨ ਚਿਟ ਦੀ ਮੁੜ ਤੋਂ ਜਾਂਚ ਕਰਵਾਉਣਗੇ ਅਤੇ ਨਸ਼ੇ ਦੇ ਵਪਾਰ ‘ਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਗੇ, ਜਿਸ ‘ਚ ਬਿਕ੍ਰਮ ਸਿੰਘ ਮਜੀਠੀਆ ਨੂੰ ਨਾਮਜ਼ਦ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਦੇ ਨਾਲ ਪਾਰਟੀ ਦੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਸਾਰੇ ਵਿਧਾਨ ਸਭਾ ਹਲਕਿਆਂ ਤੇ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਵੀ ਸਨ। ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਸਿੱਧੂ ਬਗੈਰ ਕਿਸੇ ਸ਼ਰਤ ਕਾਂਗਰਸ ‘ਚ ਸ਼ਾਮਿਲ ਹੋਏ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਉਹ ਪਾਰਟੀ ਦੇ ਸਟਾਰ ਪ੍ਰਚਾਰਕ ਹੋਣਗੇ।
ਇਸ ਮੌਕੇ ਆਪਣੀ ਪਹਿਲੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਸਿੱਧੂ ਦੇ ਸਮਰਥਨ ਉਪਰ ਖੁਸ਼ੀ ਪ੍ਰਗਟਾਈ ਅਤੇ ਖੁਦ ਨੂੰ ਸਾਬਕਾ ਕ੍ਰਿਕੇਟਰ ਦਾ ਵਿਕੇਟਕੀਪਰ ਦੱਸਿਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਇਕ ਅਹਿਮ ਸਿਪਾਹੀ ਹਨ ਅਤੇ ਉਹ ਬਗੈਰ ਕਿਸੇ ਸਰਤ ਕਾਂਗਰਸ ‘ਚ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਕਦੇ ਵੀ ਆਪਣੀ ਕੋਈ ਸ਼ਰਤ ਨਹੀਂ ਰੱਖੀ ਸੀ।
ਆਪ ਵੱਲੋਂ ਉਨ੍ਹਾਂ ਉਪਰ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਨਰਮ ਰਵੱਈਆ ਅਪਣਾਉਣ ਸਬੰਧੀ ਦੋਸ਼ਾਂ ‘ਤੇ, ਹਮਲਾਵਰ ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਕੀ ਮੀਡੀਆ ਚਾਹੁੰਦਾ ਹੈ ਕਿ ਉਹ ਬਾਦਲ ਨੂੰ ਕੁੱਟਣ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਬਾਦਲ ਨੂੰ ਹਰਾਉਣ ਲਈ ਲੰਬੀ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਅਕਾਲੀ ਆਗੂ ਵਿਰੁੱਧ ਇਕ ਵੱਡੀ ਜਿੱਤ ਦਰਜ਼ ਕਰਨਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਲੋਟ ਤੋਂ ਲੈ ਕੇ ਲੰਬੀ ਤੱਕ ਲੋਕਾਂ ‘ਚ ਬਾਦਲਾਂ ਖਿਲਾਫ ਰੋਹ ਹੈ ਅਤੇ ਲੋਕ ਚਾਹੁੰਦੇ ਹਨ ਕਿ ਉਹ ਮੁੱਖ ਮੰਤਰੀ ਨੂੰ ਬਾਹਰ ਦਾ ਰਸਤਾ ਦਿਖਾਉਣ, ਜਿਥੇ ਉਹ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਚੋਣ ਪ੍ਰਚਾਰ ਲਈ ਗਏ ਸਨ।
ਖੇਤਰ ‘ਚ ਪਾਰਟੀ ਦੇ 9 ਉਮੀਦਵਾਰਾਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪਾਰਟੀ ਮਾਝਾ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਜਿੱਤੇਗੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸ਼ਾਸਨ ਦੌਰਾਨ ਸੂਬਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ। ਅਜਿਹੇ ‘ਚ ਪੰਜਾਬ ਨੂੰ ਵਾਪਿਸ ਤਰੱਕੀ ਦੀ ਪੱਟੜੀ ‘ਤੇ ਲਿਆਉਣ ਵਾਸਤੇ ਉਨ੍ਹਾਂ ਨੂੰ ਦੋ-ਤਿਹਾਈ ਬਹੁਮਤ ਦੀ ਲੋੜ ਹੈ।
ਇਨ੍ਹਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੋਂ ਕਾਂਗਰਸ ਨੂੰ ਖਤਰਾ ਹੋਣ ਸਬੰਧੀ ਇਕ ਸਵਾਲ ‘ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਪਾਰਟੀ ਢਹਿ ਚੁੱਕੀ ਹੈ ਤੇ ਇਸਦਾ ਪੰਜਾਬ ਦੇ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸ ਲੜੀ ਹੇਠ, ਇਨ੍ਹਾਂ ਨੇ ਪੰਜਾਬੀਆਂ ਨੂੰ ਚੋਣਾਂ ਦੀ ਲੜਾਈ ਤੋਂ ਬਾਹਰ ਰੱਖਿਆ ਹੈ, ਕਿਉਂਕਿ ਇਨ੍ਹਾਂ ਦਾ ਪੰਜਾਬ ਦੇ ਕਲਿਆਣ ਪ੍ਰਤੀ ਕੋਈ ਧਿਆਨ ਨਹੀਂ ਹੇ। ਇਹੋ ਕਾਰਨ ਹੈ ਕਿ ਆਪ ਦੇ ਸੰਸਥਾਪਕ ਮੈਂਬਰਾਂ ਸਮੇਤ ਬਹੁਤ ਸਾਰੇ ਵਰਕਰ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਅੰਮ੍ਰਿਤਸਰ ‘ਚ ਕਈ ਆਪ ਆਗੂ ਪਾਰਟੀ ‘ਚ ਸ਼ਾਮਿਲ ਹੋਣ ਸਮੇਤ ਜਲੰਧਰ ‘ਚ ਇਨ੍ਹਾਂ ਦੇ 2500 ਵਰਕਰ ਕਾਂਗਰਸ ਦਾ ਹਿੱਸਾ ਬਣ ਰਹੇ ਹਨ।
ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦਾ ਪ੍ਰੋਗਰਾਮ ਰੱਦ ਕਰਨ ‘ਤੇ ਅਫਸੋਸ ਜਾਹਿਰ ਕੀਤਾ ਅਤੇ ਕਿਹਾ ਕਿ ਉਹ ਜ਼ਲਦੀ ਹੀ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਅਕਾਲੀਆਂ ਦੇ ਪਿੱਠੂ ਚਲਾਕੀਆਂ ਕਰ ਰਹੇ ਹਨ, ਜਿਸ ‘ਤੇ ਉਨ੍ਹਾਂ ਨੇ ਸਾਰੇ ਵਿਧਾਨ ਸਭਾ ਤੇ ਸੰਸਦ ਉਮੀਦਵਾਰਾਂ ਨੂੰ ਉਨ੍ਹਾਂ ਦੇ ਕਾਗਜਾਤਾਂ ਦੀ ਪੜਤਾਲ ਕਰਨ ਵਾਸਤੇ ਕਿਹਾ ਸੀ ਅਤੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ।
ਇਕ ਹੋਰ ਸਵਾਲ ‘ਤੇ, ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ ‘ਚ ਚੱਲ ਰਹੀ ਥੋੜ੍ਹੀ ਬਹੁਤ ਨਰਾਜ਼ਗੀ ਨੂੰ ਥੰਮ੍ਹ ਲਗਾ ਦਿੱਤਾ ਜਾਵੇਗਾ ਅਤੇ ਇਸਦਾ ਪਾਰਟੀ ਦੇ ਨਤੀਜ਼ੇ ‘ਤੇ ਕੋਈ ਅਸਰ ਨਹੀਂ ਪਵੇਗਾ।
ਇਸੇ ਤਰ੍ਹਾਂ, ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਸਿੱਧੂ ਨੇ ਅਗਲੀ ਕਾਂਗਰਸ ਸਕਰਾਰ ‘ਚ ਉਨ੍ਹਾਂ ਦੇ ਕਿਸੇ ਵੀ ਅਹੁਦੇ ਦੀ ਦੌੜ ‘ਚ ਹੋਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁੱਤ, ਪੁੱਤ ਹੁੰਦਾ ਹੈ ਤੇ ਪਿਓ, ਪਿਓ ਹੁੰਦਾ ਹੈ।
ਇਸ ਦੌਰਾਨ, ਕੈਪਟਨ ਅਮਰਿੰਦਰ ਤੋਂ ਕੀਤੇ ਗਏ ਇਕ ਕਾਲਪਨਿਕ ਸਵਾਲ ਕਿ ਕੀ ਉਹ ਸਿੱਧੂ ਨੂੰ ਬਤੌਰ ਮੁੱਖ ਮੰਤਰੀ ਸਵੀਕਾਰ ਕਰਨਗੇ, ‘ਤੇ ਟੋਕਦਿਆਂ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਅਤੇ ਹਾਲੇ ‘ਚ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਸਿੱਧੂ ਨੇ ਚੁਟਕੀ ਲਈ ਕਿ ਜੇਕਰ ਚਾਚੀ ਇਕ ਬੰਦਾ ਬਣ ਜਾਵੇ, ਤਾਂ ਕੀ ਉਸਨੂੰ ਚਾਚਾ ਸੱਦਿਆ ਜਾਵੇਗਾ।
ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਇਥੇ ਸਿਰਫ ਕੈਪਟਨ ਦੇ ਕਰਕੇ ਹਨ ਅਤੇ ਉਹ ਬਾਦਲ ਦੀ ਇਕ ਵੱਡੀ ਕੁਟਾਈ ਕਰਨ ਵਾਸਤੇ ਬਤੌਰ ਪ੍ਰਚਾਰਕ ਲੰਬੀ ਜਾਣਗੇ।
ਸਿੱਧੂ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਇਕ ਅਸਪੱਸ਼ਟ ਵਿਅਕਤੀ ਕਰਾਰ ਦਿੰਦਿਆਂ ਖਾਰਿਜ਼ ਕੀਤਾ, ਜਿਹੜੇ ਪੰਜਾਬ ਦੀਆਂ ਚੋਣਾਂ ਦੀ ਗਰਮੀ ਮਹਿਸੂਸ ਕਰਨ ਨਾਲ ਆਪਣਾ ਦਿਮਾਗ ਖੋਹੁੰਦੇ ਜਾ ਰਹੇ ਹਨ ਅਤੇ ਘਬਰਾਹਟ ‘ਚ ਹਰ ਤਰ੍ਹਾਂ ਦੇ ਨਿਰਾਧਾਰ ਦੋਸ਼ ਲਗਾਉਂਦੇ ਜਾ ਰਹੇ ਹਨ।
ਸਿੱਧੂ ਨੇ ਆਪ ਦੇ ਉਸ ਦਾਅਵੇ ਨੂੰ ਮਜ਼ਾਕ ਬਣਾਉਂਦਿਆਂ ਖਾਰਿਜ਼ ਕੀਤਾ ਕਿ ਆਪ ਨੇ ਉਨ੍ਹਾਂ ਨੂੰ ਡਿਪਟੀ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਦਿੱਤੀ ਸੀ, ਅਤੇ ਕਿਹਾ, ਹਾਥੀ ਚੱਲੇ ਵਿੱਚ ਬਜ਼ਾਰ, ਹਜ਼ਾਰਾਂ ਮਾਰਨ ਚੀਖਾਂ ਨਾਲ ਨਾਲ।
ਜਦਕਿ ਨੋਟਬੰਦੀ ਉਪਰ ਪੱਖ ਨੂੰ ਲੈ ਕੇ ਇਕ ਸਵਾਲ ‘ਤੇ ਸਿੱਧੂ ਵੱਲੋਂ ਬੋਲਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਵੀ ਓਹੀ ਪੱਖ ਹੈ, ਜਿਹੜਾ ਕਾਂਗਰਸ ਦਾ ਹੈ, ਜਿਸਦਾ ਉਹ ਹਿੱਸਾ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਵੀ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਸਨ।
ਇਕ ਹੋਰ ਸਵਾਲ ਦੇ ਜਵਾਬ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਨਾਲ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ‘ਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਨੇ ਚੁਟਕੀ ਲਈ ਕਿ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਵਾਸਤੇ ਆਪਣੀ ਸੀਟ ਨੂੰ ਛੱਡਿਆ ਹੈ।

Please Click here for Share This News

Leave a Reply

Your email address will not be published.