best platform for news and views

ਐਸਸੀਐਸਟੀ ਐਕਟ ਵਿੱਚ ਤਬਦੀਲੀ ਵਿਰੁੱਧ ਦਲਿਤ ਵਰਗ ਸਡ਼ਕਾਂ ’ਤੇ ਉਤਰਿਆ

Please Click here for Share This News
ਸੰਗਰੂਰ, (ਬਲਵਿੰਦਰ ਸਿੰਘ ਸਰਾਂ)
ਐਸਸੀਐਸਟੀ ਐਕਟ ਵਿੱਚ ਤਬਦੀਲੀ ਤੋਂ ਖਫ਼ਾ ਦਲਿਤ ਵਰਗ ਦੇ ਲੋਕਾਂ ਵੱਲੋਂ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੰਦਿਆਂ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਉੱਪਰ ਸੰਵਿਧਾਨ ਨੂੰ ਬਦਲਣ ਅਤੇ ਘੱਟ ਗਿਣਤੀਆਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਦਲਿਤ ਮਹਿਲਾ ਆਗੂ ਪੂਨਮ ਕਾਂਗੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਗਾਉਣ ਲਈ ਦਲਿਤ ਭਾਈਚਾਰੇ ਵੱਲੋਂ 2 ਅਪਰੈਲ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਇਆ ਜਾਵੇਗਾ। ਇਸ ਸਬੰਧੀ ਦਲਿਤ ਭਾਈਚਾਰੇ ਦੀ 1 ਅਪਰੈਲ ਨੂੰ ਡਾ. ਅੰਬੇਦਕਰ ਭਵਨ ਸੰਗਰੂਰ ਵਿੱਚ ਮੀਟਿੰਗ ਬੁਲਾਈ ਗਈ ਹੈ।
ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਵੱਲੋਂ ਸੰਵਿਧਾਨ ਨੂੰ ਬਦਲਣ ਦੇ ਕੀਤੇ ਜਾ ਰਹੇ ਯਤਨਾਂ ਦਾ ਗੰਭੀਰ ਨੋਟਿਸ ਲਿਆ ਗਿਆ। ਇਸ ਸਬੰਧੀ 30 ਮਾਰਚ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਰੋਸ ਧਰਨੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਐਮਐਲ ਤੋਮਰ ਤੇ ਡਾ. ਮੱਖਣ ਸਿੰਘ ਤੇ ਪਵਿੱਤਰ ਸਿੰਘ ਨੇ ਕਿਹਾ ਕਿ ਬਸਪਾ ਵੱਲੋਂ 30 ਮਾਰਚ ਨੂੰ ਪੰਜਾਬ ਭਰ ’ਚ ਜ਼ਿਲ੍ਹਾ ਹੈੱਡਕੁਆਟਰਾਂ ’ਤੇ ਰੋਸ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ। ਇਸ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪੇ ਜਾਣਗੇ।
ਦਿੜ੍ਹਬਾ ਮੰਡੀ (ਬਲਵਿੰਦਰ ਸਿੰਘ ਸਰਾਂ ): ਮਜ਼ਬੀ ਸਿੱਖ/ਬਾਲਮੀਕ ਫੈੱਲਫੇਅਰ ਫੈੱਡਰੇਸ਼ਨ ਇਕਾਈ ਦਿੜ੍ਹਬਾ ਦੇ ਚੇਅਰਮੈਨ ਹਰਤੇਜ ਸਿੰਘ ਕੌਹਰੀਆਂ, ਜਗਸੀਰ ਸਿੰਘ ਰੋਗਲਾ, ਲੈਕਚਰਾਰ ਜੁਗਰਾਜ ਸਿੰਘ ਸੂਲਰ ਘਰਾਟ ਆਦਿ ਨੇ ਐੱਸਈ, ਐੱਸਟੀ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਫ਼ਿਕਰ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਢਿੱਲੀ ਕਾਨੂੰਨੀ ਪ੍ਰਕਿਰਿਆ ਕਾਰਨ ਹੀ ਐੱਸਸੀ ਤੇ ਐੱਸਟੀ ਐਕਟ 1989 ਸਬੰਧੀ ਅਦਾਲਤ ਵੱਲੋਂ ਕੀਤਾ ਫ਼ੈਸਲਾ ਐੱਸਸੀ ਭਾਈਚਾਰੇ ਦੇ ਹਿਤਾਂ ਖ਼ਿਲਾਫ਼ ਸਾਬਤ ਹੋਵੇਗਾ।
Please Click here for Share This News

Leave a Reply

Your email address will not be published. Required fields are marked *