best platform for news and views

ਐਲੀਮੈਂਟਰੀ ਸਕੂਲ ਕੋਟਲੀ ਸੱਕਿਆਂ ਵਾਲੀ ਵਿਖੇ ਸਨਮਾਨ ਸਮਾਰੋਹ ਕਰਵਾਇਆ

Please Click here for Share This News

ਸਰਕਾਰੀ ਸਕੂਲਾਂ ‘ਚ ਪੜਨਾ ਹੁਣ ਮਾਣ ਵਾਲੀ ਗੱਲ – ਜਗੀਰ ਕੌਰ,ਕੌਸ਼ਲ

ਰਾਜਨ ਮਾਨ

ਅੰਮ੍ਰਿਤਸਰ,28 ਮਾਰਚ :ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਸੱਕਿਆਂ ਵਾਲੀ ਵਿਖੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਦੌਰਾਨ ਜੇਤੂ ਰਹੇ ਵਿਦਿਅਾਰਥੀਆਂ ਦੀ ਹੌਸਲਾ ਅਫ਼ਜਾਈ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਤੇ ਪ੍ਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ । ਜਿਸ ਦੌਰਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਅਤੇ ਜਿਲਾ ਸਿੱਖਿਆ ਅਫ਼ਸਰ ਸਿਸ਼ੂਪਾਲ ਕੌਸ਼ਲ ਨੇ ਬਤੌਰ ਮੁੱਖ ਮਹਿਮਾਨ ਜਦ ਕਿ ਉਪ ਜਿਲਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ,ਡਾਈਟ ਪਿ੍ੰਸੀਪਲ ਹਰਭਗਵੰਤ ਸਿੰਘ, ਬਲਾਕ ਸਿੱਖਿਆ ਅਫ਼ਸਰ ਅਰੁਨਾ ਕੁਮਾਰੀ ਤੇ ਰਾਜਪਾਲ ਸਿੰਘ ਉੱਪਲ ਤੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ।
ਸਕੂਲ ਅਧਿਆਪਕਾ ਬਲਜੀਤ ਕੌਰ, ਸ਼ਰਨਜੀਤ ਕੌਰ,ਨਵਪੀ੍ਤ ਕੌਰ ਸਮੇਤ ਹੋਰ ਅਧਿਆਪਕਾਂ ਦੇ ਵਿਸ਼ੇਸ਼ ਉੱਦਮ ਨਾਲ ਕਰਵਾਏ ਗਏ ਇਸ ਸਮਾਰੋਹ ਦੌਰਾਨ ਜਿੱਥੇ ਭਾਸ਼ਨ,ਸ਼ਬਦ ਗਾਇਨ,ਲੋਕ ਗੀਤ,ਫ਼ੈਂਸੀ ਡਰੈੱਸ ਅਤੇ ਸੋਲੋ ਡਾਂਸ ਮੁਕਾਬਲਿਆਂ ‘ਚ ਜੇਤੂ ਰਹਿਣ ਵਾਲੇ ਕੋਟਲੀ ਸੱਕਿਆਂ ਵਾਲੀ, ਮਜੀਠਾ, ਕਪੱਤਗੜ, ਸੈਂਸਰਾ ਖੁਰਦ ਅਤੇ ਦਾਲਮ ਆਦਿ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ‘ਚ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਜਗੀਰ ਕੌਰ ਤੇ ਸਿਸ਼ੂਪਾਲ ਕੌਸ਼ਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਮਿਲ ਰਹੀ ਮਿਆਰੀ ਤੇ ਮੁਫ਼ਤ ਸਿੱਖਿਆ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਹਰ ਖੇਤਰ ‘ਚ ਆਪਣੀ ਹੋਣਹਾਰ ਪ੍ਤਿਭਾ ਦਾ ਪ੍ਗਟਾਵਾ ਕਰ ਰਹੇ ਹਨ, ਜਿਸ ਸਦਕਾ ਹੁਣ ਸਰਕਾਰੀ ਸਕੂਲਾਂ ‘ਚ ਪੜਨਾ ਮਾਣ ਵਾਲੀ ਗੱਲ ਹੈ ।
ਉਨਾਂ ਕੋਟਲੀ ਸੱਕਿਆਂ ਵਾਲੀ ਸਕੂਲ ਦੇ ਸਟਾਫ਼ ਤੇ ਪਿੰਡ ਦੇ ਮੋਹਤਬਰਾਂ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਇਸ ਸਕੂਲ ਦੀ ਬਦੌਲਤ ਸਾਡੇ ਜਿਲੇ ਦਾ ਫ਼ਖਰ ਨਾਲ ਸਿਰ ਉੱਚਾ ਹੁੰਦਾ ਹੈ
ਸਮਾਗਮ ਦੌਰਾਨ ਜਿਲਾ ਸਿੱਖਿਆ ਅਫ਼ਸਰ ਤੇ ਰਾਜਪਾਲ ਸਿੰਘ ਉੱਪਲ ਨੂੰ ਜਿਲੇ ਦੇ ਅਧਿਆਪਕਾਂ ਦੀਆਂ ਤਰੱਕੀਆਂ ਸਮੇਤ ਹੋਰ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਸਮਾਗਮ ‘ਚ ਸ਼ਮੂਲੀਅਤ ਕਰਨ ਵਾਲੇ ਸਾਰੇ ਅਧਿਕਾਰੀਆਂ ਤੇ ਮਿਹਨਤੀ ਅਧਿਆਪਕਾਂ ਨੂੰ ਵੀ ਸਨਮਾਨ ਚਿੰਨ ਭੇਟ ਕੀਤੇ ਗਏ। ਵਿਦਿਅਕ ਮੁਕਾਬਲਿਆਂ ਦੌਰਾਨ ਕਮਲ ਦੇਵ ਯਾਦਵ,ਮੱਖਣ ਭੈਣੀ ਵਾਲਾ ਤੇ ਅਵਤਾਰ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ ਜਦ ਕਿ ਬਲਜਿੰਦਰ ਕੌਰ ਨੇ ਮੰਚ ਦਾ ਸੰਚਾਲਨ ਕੀਤਾ। ਦਾਨੀ ਸੱਜਣ ਜਗਬੀਰ ਸਿੰਘ ਨੇ ਸਕੂਲ ਨੂੰ 21000 ਰੁਪਏ ਦਾਨ ਵੱਜੋਂ ਵੀ ਦਿੱਤੇ ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜੀਤ ਕੌਰ,ਸ਼ਰਨਜੀਤ ਕੌਰ,ਨਵਪੀ੍ਤ ਕੌਰ,ਜਗਰੂਪ ਸਿੰਘ,ਜਸਬੀਰ ਸਿੰਘ ਸਾਬਕਾ ਸਰਪੰਚ,ਸੁਖਜਿੰਦਰ ਸਿੰਘ ਹੇਰ,ਮਨਪੀ੍ਤ ਸੰਧੂ, ਕੈਪਟਨ ਸੱਜਣ ਸਿੰਘ,ਬਾਊ ਝੰਡੇਰ,ਦਰਸ਼ਨ ਲਾਲ ਮਜੀਠਾ,ਰਵਿੰਦਰ ਰੰਧਾਵਾ, ਸੀ.ਐੱਚ.ਟੀ.ਪਰਸ਼ੋਤਮ ਸਿੰਘ, ਲਖਵਿੰਦਰ ਸਿੰਘ ਸੰਗੂਆਣਾ,ਨਵਦੀਪ ਸਿੰਘ, ਗੁਰਪ੍ਤਾਪ ਸਿੰਘ,ਗੁਰਪਾਲ ਸਿੰਘ,ਸਰਬਜੀਤ ਸੰਧੂ ਕੋਟਲੀ ,ਸੰਜੇ ਸੋਹਲ,ਕੁਲਵੰਤ ਸਿੰਘ,ਅਮਨਦੀਪ ਕੌਰ ਮਜੀਠਾ,ਦਲਵਿੰਦਰ ਕੌਰ,ਨਵਪੀ੍ਤ ਕੌਰ,ਪਰਮਜੀਤ ਕੌਰ,ਸਰਬਜੀਤ ਕੌਰ ਹੇਰ,ਰਣਜੀਤ ਕੌਰ,ਤਰਸੇਮ ਲਦੇਹ,ਹਰਜੀਤ ਸਿੰਘ,ਰਵਿੰਦਰ ਸਿੰਘ, ਆਦਿ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *