best platform for news and views

ਐਲੀਮੈਂਟਰੀ ਟੀਚਰਜ਼ ਯੂਨੀਅਨ ਆਰ-ਪਾਰ ਦੀ ਲੜਾਈ ਲੜਨ ਦੇ ਰੌਂਅ ‘ਚ

Please Click here for Share This News

ਠੋਸ ਹੱਲ ਨਾ ਨਿਕਲਿਆ ਤਾਂ ਹੋ ਸਕਦਾ ਹੈ ਪੋ੍ਜੈਕਟ ਦਾ ਵੀ ਬਾਈਕਾਟ

ਰਾਜਨ ਮਾਨ

ਅੰਮ੍ਰਿਤਸਰ,12 ਮਾਰਚ – ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਥੋਪੀ ਜਾ ਰਹੀ ਬੇਲੋੜੀ ਤਬਾਦਲਾ ਨੀਤੀ,ਰੈਸ਼ੇਨੇਲਾਈਜੇਸ਼ਨ ਨੀਤੀ ,60 ਬੱਚਿਆਂ ਤੋ ਘੱਟ ਹੈਡ ਟੀਚਰਜ਼ ਨਾ ਲਗਾਉਣ ਦੀ ਨੀਤੀ ਸਮੇਤ ਹੋਰ ਕਈ ਨਾਦਰਸ਼ਾਹੀ ਫੁਰਮਾਨਾਂ ਨੂੰ ਰੱਦ ਕਰਾਉਣ ਲਈ ਸਿੱਖਿਆ ਬਚਾਉ ਮੰਚ ਵੱਲੋ ਕੱਲ 13 ਮਾਰਚ ਨੂੰ ਮੋਹਾਲੀ ਵਿਖੇ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ ਪੇਸ਼ ਕਰਕੇ ਅਗਲੇ ਸੰਘਰਸ਼ ਦਾ ਬਿਗਲ ਵਜਾਉਣ ਸਮੇਂ ਈ. ਟੀ. ਯੂ. ਯੂਨੀਅਨ ਦੇ ਆਗੂ ਵੱਡੀ ਗਿਣਤੀ ਚ ਸ਼ਾਮਿਲ ਹੋਣਗੇ ।
ਇਸ ਸਬੰਧੀ ਪੈ੍ਸ ਨੋਟ ਜਾਰੀ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਧਾਨ ਤੇ ਮੰਚ ਦੇ ਪ੍ਮੁੱਖ ਆਗੂ ਹਰਜਿੰਦਰਪਾਲ ਸਿੰਘ ਪੰਨੂ ਤੇ ਪੈ੍ਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਈ.ਟੀ.ਯੂ. ਆਪਣੇ ਸਮੁੱਚੇ ਵਰਗ ਦੀ ਬਲਾਕ ਪੱਧਰ ਤੋਂ ਲੋਕਤੰਤਰੀ ਢੰਗ ਨਾਲ ਰਾਏ ਲੈ ਕੇ ਸਮੁੱਚੀ ਪਰਵਾਨਗੀ ਉਪਰੰਤ ਵਿਭਾਗ ਦੇ ਚਲ ਰਹੇ ਮਹ‍ੱਤਵਪੂਰਨ ਪੋ੍ਜੈਕਟਾਂ ਦਾ ਮੁਕੰਮਲ ਬਾਈਕਾਟ ਕਰ ਸਕਦੀ ਹੈ।ਉਨਾਂ ਦੱਸਿਆ ਕਿ ਸਮੇਂ ਸਮੇਂ ਸ਼ੁਰੂ ਹੋਏ ਪੋ੍ਜੈਕਟਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਪਾ੍ਇਮਰੀ ਅਧਿਆਪਕਾਂ ਨੇ ਹਮੇਸ਼ਾਂ ਸਾਥ ਦਿੱਤਾ ਹੈ ਪ੍ੰੰਤੂ ਹੁਣ ਸਰਕਾਰ ਤੇ ਵਿਭਾਗ ਵੱਲੋਂ ਜਾਣ ਬੁਝ ਕੇ ਅਧਿਆਪਕ ਤੇ ਸਿੱਖਿਆ ਵਿਰੋਧੀ ਬੇਤੁੱਕੇ ਫ਼ੈਸਲੇ ਲਏ ਜਾਣ ਕਾਰਣ ਪਾ੍ਇਮਰੀ /ਐਲੀਮੈਂਟਰੀ ਅਧਿਆਪਕਾਂ ਨੂੰ ਇਨਾਂ ਪਰੋਜੈਕਟਾਂ ਦਾ ਬਾਈਕਾਟ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਇਹ ਨਵੀਆਂ ਨੀਤੀਆਂ ਤੁਰੰਤ ਵਾਪਿਸ ਨਾ ਹੋਈਆਂ ਤਾਂ ਨਵੇ ਸੈਸ਼ਨ ਤੋ ਪੜੋ ਪੰਜਾਬ ਸਮੇਤ ਹਰੇਕ ਗੈਰਵਿਦਿਅਕ ਕੰਮ ਤੇ ਆਨ ਲਾਈਨ ਡਾਟੇ ਦਾ ਕੰਮ ਠੱਪ ਕੀਤਾ ਜਾ ਸਕਦਾ ਹੈ। ਜਿਸ ਸਬੰਧੀ ਬਹੁਤ ਜਲਦ ਪੰਜਾਬ ਭਰ ਚੋਂ ਸਮੁਚੇ ਅਧਿਆਪਕ ਵਰਗ ਦੀ ਰਾਏ ਜਾਨਣ ਲਈ ਬਲਾਕ,ਜਿਲਾ ਤੇ ਸਟੇਟ ਆਗੂਆਂ ਦੀ ਡਿਊਟੀ ਲਾਈ ਜਾ ਰਹੀ ਹੈ। ਉਨਾਂ ਇਹ ਵੀ ਕਿਹਾ ਕਿ ਅੈਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਜਿਥੇ ਪਿਛਲੇ ਸਮੇਂ ‘ਚ ਪਾ੍ਇਮਰੀ ਵਰਗ ਲਈ ਮਾਣਮੱਤੀਆਂ ਇਤਿਹਾਸਿਕ ਪਾ੍ਪਤੀਆ ਕੀਤੀਆ ਹਨ ਉਥੇ ਹੁਣ ਫਿਰ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੰਘਰਸ਼ ਦੇ ਨਾਲ ਨਾਲ ਸਿਖਿਆ ਬਚਾਉ ਮੰਚ ਵਲੋ ਲੜੇ ਜਾਣ ਵਾਲੇ ਸੰਘਰਸ਼ਾਂ ਚ ਬਹੁਤ ਵੱਡੇ ਪੱਧਰ ਤੇ ਸ਼ਾਮਿਲ ਹੋ ਕੇ ਸਰਕਾਰ ਦੀਆਂ ਨੀਤੀਆਂ ਨੂੰ ਪੁੱਠਾ ਗੇੜਾ ਦੇਵੇਗੀ। ਉਨਾਂ ਪੰਜਾਬ ਭਰ ਦੇ ਅਧਿਆਪਕ ਵਰਗ ਨੂੰ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਹੈ।

Please Click here for Share This News

Leave a Reply

Your email address will not be published. Required fields are marked *