best platform for news and views

ਐਲੀਮੈਂਟਰੀ ਟੀਚਰਜ ਯੂਨੀਅਨ ਜਿਲਾ ਅੰਮ੍ਰਿਤਸਰ 25 ਦੀ ਲੁਧਿਆਣਾ ਰੈਲੀ ਵਿੱਚ ਕਰੇਗੀ ਭਰਵੀ ਸ਼ਮੂਲੀਅਤ-ਰੰਧਾਵਾ,ਮਾਨ

Please Click here for Share This News

ਅੰਮਿਤਸਰ,20ਮਾਰਚ ( ) ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਲਈ ਨਿਰੰਤਰ ਯਤਨਸ਼ੀਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੀ ਜਿਲਾ ਇਕਾਈ ਦੀ ਅਹਿਮ ਮੀਟਿੰਗ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਉਨਾ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾ ਦੀ ਹੱਕੀ ਮੰਗਾ ਮੰਨਣ ਦੀ ਬਜਾਏ ਉਨਾਂ ਦਾ ਧਿਆਨ ਹੋਰ ਮਸਲੇ ਉਠਾ ਕੇ ਭਟਕਾ ਰਹੀ ਹੈ ਜਿਸ ਨੂੰ ਅਧਿਆਪਕ ਵਰਗ ਹੋਰ ਬਰਦਾਸ਼ਿਤ ਨਹੀ ਕਰੇਗਾ ਤੇ ਬਦਲੀਆਂ ਦੀ ਜਾਰੀ ਕੀਤੀ ਨਵੀ ਨੀਤੀ,ਰੈਸਨੇਲਾਈਜੇਸ਼ਨ ਤੇ ਸਰਕਾਰ ਵੱਲੋ 60ਬੱਚਿਆ ਦੀ ਸ਼ਰਤ ਲਾ ਕੇ ਹੈਡ ਟੀਚਰਾ ਦੀਆ ਪੋਸਟਾ ਖਤਮ ਕਰਨ ਦਾ ਜਿੱਤੇ ਜਥੇਬੰਦੀ ਤਿੱਖਾ ਵਿਰੋਧ ਕਰੇਗੀ ਉੱਥੇ 25 ਮਾਰਚ ਨੂੰ ਸ਼ਾਝਾ ਅਧਿਆਪਕ ਮੋਰਚਾ ਵੱਲੋ ਲੁਧਿਆਣਾ ਵਿਖੇ ਸਰਕਾਰ ਖਿਲਾਫ ਸ਼ੁਰੂ ਕੀਤੀ ਜਾ ਰਹੀ ਆਰ ਪਾਰ ਦੀ ਲੜਾਈ ਵਿੱਚ ਐਲੀਮੈਟਰੀ ਟੀਚਰਜ ਯੂਨੀਅਨ ਜਿਲਾ ਅੰਮ੍ਰਿਤਸਰ ਤੋ ਭਰਵੀ ਸ਼ਮੂਲੀਅਤ ਕਰੇਗੀ।ਬੀ ਐਮ ਟੀ ਰਾਜਪਾਲ ਮੁਕਤਸਰ ਦੀ ਮੁਅਤਲੀ ਦੀ ਯੂਨੀਅਨ ਵੱਲੋ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਗਈ ਤੇ ਉਸ ਨੂੰ ਤਰੁੰਤ ਬਹਾਲ ਕਰਨ ਦੀ ਮੰਗ ਕੀਤੀ ਗਈ ਤੇ ਜੇਕਰ ਸਰਕਾਰ ਨੇ ਉਕਤ ਅਧਿਆਪਕ ਨੂੰ ਜਲਦ ਬਹਾਲ ਨਾ ਕੀਤਾ ਤਾ 25 ਦੀ ਲੁਧਿਆਣਾ ਰੈਲੀ ਤੋ ਵੱਡਾ ਸ਼ੰਘਰਸ਼ ਵਿੱਢਿਆਂ ਜਾਵੇਗਾ।ਇਸ ਮੋਕੇ ਵਿੱਤ ਸਕੱਤਰ ਸ਼ੁਰੇਸ਼ ਕੁਮਾਰ ਖੁੱਲਰ, ਪ੍ਰੈਸ ਸਕੱਤਰ ਰਾਕੇਸ਼ ਕੁਮਾਰ ਵੇਰਕਾ,ਜਸਮੀਤ ਸਿੰਘ ਰੋਖੇ,ਜਗਜੀਤ ਸਿੰਘ,ਬਲਾਕ ਅਜਨਾਲਾ-1 ਦੇ ਪ੍ਰਧਾਨ ਚਰਨਜੀਵ ਕੁਮਾਰ,ਬਲਾਕ ਚੋਗਾਵਾ-2 ਦੇ ਪ੍ਰਧਾਨ ਵਿਜੇ ਸਿੰਘ ਮਾਨ,ਬਲਾਕ ਰਈਆ ਦੇ ਪ੍ਰਧਾਨ ਪ੍ਰਸ਼ਾਤ ਕੁਮਾਰ ਰਈਆਂ,ਸੰਦੀਪ ਸ਼ਰਮਾ ਅਜਨਾਲਾ ਆਦਿ ਅੀਧਆਂਪਕ ਆਗੂ ਹਾਜਰ ਸਨ।


ਫੋਟੋ- ਮੀਟਿੰਗ ਉਪਰੰਤ ਜਿਲਾ ਪ੍ਰਧਾਨ ਅਮਰਬੀਰ ਰੰਧਾਵਾ,ਸੁਖਵਿੰਦਰ ਸਿੰਘ ਮਾਨ,ਸ਼ੁਰੇਸ਼ ਖੁੱਲਰ,ਜਸਮੀਤ ਸਿੰਘ ਰੋਖੇ,ਚਰਨਜੀਵ ਕੁਮਾਰ,ਵਿਜੇ ਸਿੰਘ ਮਾਨ,ਪ੍ਰਸ਼ਾਤ ਰਈਆਂ ਤੇ ਹੋਰ ਆਗੂ।

Please Click here for Share This News

Leave a Reply

Your email address will not be published. Required fields are marked *