best platform for news and views

ਸੰਸਦ ‘ਚ ਗਰਜੇ ਐਮ ਪੀ ਡਿੰਪਾ..ਤਰਨ ਤਾਰਨ ਵਿਖੇ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਕੀਤੀ ਮੰਗ

Please Click here for Share This News
ਪਹਿਲੀਵਾਰ ਤਰਨ ਤਾਰਨ ਤੋਂ ਕਿਸੇ ਸਾਂਸਦ ਨੇ ਹਲਕੇ ਅੰਦਰ ਯੂਨੀਵਰਸਿਟੀ ਦਾ ਮਾਮਲਾ ਉਠਾਇਆ
ਰਾਜਨ ਮਾਨ
ਅੰਮ੍ਰਿਤਸਰ,12 ਜੁਲਾਈ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਸ੍ਰੀ ਜਸਬੀਰ ਸਿੰਘ ਡਿੰਪਾ ਨੇ ਅੱਜ ਪਾਰਨੀਮੈਂਟ ਵਿੱਚ ਸਰਹੱਦੀ ਖੇਤਰ ਦੀ ਆਵਾਜ਼ ਉਠਾਉਂਦਿਆਂ ਮੰਗ ਕੀਤੀ ਕਿ ਸਰਹੱਦੀ ਖੇਤਰ ਤਰਨ ਤਾਰਨ ਵਿੱਚ ਕੇਂਦਰੀ ਯੂਨੀਵਰਸਿਟੀ ਬਣਾਈ ਜਾਵੇ ਅਤੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣੇ ਜੋ ਦੇਸ਼ ਵਿਚੋਂ ਪੈਸਾ ਕਮਾ ਰਹੇ ਹਨ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਖੋਜ ਤੇ ਹੋਰ ਕਾਰਜਾਂ ਲਈ ਗ੍ਰਾਂਟਾਂ ਦੇਂਦੇ ਹਨ ਲਈ ਇਹ ਲਾਜਮੀਂ ਕੀਤਾ ਜਾਵੇ ਕਿ ਉਹ ਪਹਿਲਾਂ ਪੈਸਾ ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਦੇਣ।
ਅੱਜ ਆਪਣੇ ਭਾਸ਼ਣ ਵਿੱਚ ਬੋਲਦਿਆਂ ਸ਼੍ਰੀ ਡਿੰਪਾ ਨੇ ਕਿਹਾ ਕਿ ਸਰਹੱਦੀ ਖੇਤਰ ਨੂੰ ਅਣਗੌਲਿਆਂ ਕੀਤਾ ਗਿਆ ਹੈ। ਸਰਹੱਦੀ ਖੇਤਰਾਂ ਵਿੱਚ ਉਚੇਰੀ ਸਿੱਖਿਆ ਦੀਆਂ ਸਹੂਲਤਾਂ ਦੀ ਭਾਰੀ ਘਾਟ ਹੈ। ਉਹਨਾਂ ਕਿਹਾ ਕਿ ਇਹ ਲੋਕ ਦੇਸ਼ ਤੇ ਮੁਸੀਬਤ ਸਮੇਂ ਅੱਗੇ ਹੋ ਕੇ ਖੜਦੇ ਹਨ ਅਤੇ ਸਹੂਲਤਾਂ ਪੱਖੋਂ ਇਹਨਾਂ ਨੂੰ ਫਾਡੀ ਰੱਖਿਆ ਗਿਆ ਹੈ। ਉਹਨਾਂ ਆਪਣੇ ਭਾਸ਼ਣ ਵਿੱਚ ਆਪਣੇ ਹਲਕੇ ਹੀ ਨਹੀਂ ਸਗੋਂ ਸਾਰੇ ਸਰਹੱਦੀ ਖੇਤਰ ਦੇ  ਲੋਕਾਂ ਦਾ ਦਰਦ ਬਿਆਨ ਕੀਤਾ ਤਾਂ ਜੋ ਹਾਕਮਾਂ ਨੂੰ ਇਸ ਬਾਰੇ ਚਾਨਣਾ ਹੋ ਸਕੇ। ਆਪਣੇ ਭਾਸ਼ਣ ਵਿੱਚ ਸ੍ਰੀ ਡਿੰਪਾ ਨੇ ਕਿਹਾ ਕਿ ਤਰਨ ਤਾਰਨ ਵਿੱਚ ਇੱਕ ਕੇਂਦਰੀ ਯੂਨੀਵਰਸਿਟੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਸਰਹੱਦੀ ਖੇਤਰ ਦੇ ਬੱਚੇ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਣ। ਉਹਨਾਂ ਕਿਹਾ ਕਿ  ਤਰਨ ਤਾਰਨ ਖੇਤਰ ਵਿੱਚ ਕੋਈ ਵੀ ਯੂਨੀਵਰਸਿਟੀ ਜਾਂ ਕਾਲਜ਼ ਨਹੀਂ ਹੈ ਜਿਸ ਕਰਕੇ ਬੱਚਿਆਂ ਨੂੰ ਖਾਸ ਕਰਕੇ ਲੜਕੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਪਣੇ ਹਲਕੇ ਤੋਂ ਹਟਕੇ ਸ਼੍ਰੀ ਡਿੰਪਾ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਲਈ ਵੀ ਹਾ ਦਾ ਨਾਅਰਾ ਮਾਰਦਿਆਂ ਕਿਹਾ ਕਿ ਅੱਜ ਮੁਲਕ ਅੰਦਰ ਯੂਨੀਵਰਸਿਟੀਆਂ ਨੂੰ ਖੋਜ ਤੇ ਹੋਰਨਾਂ ਕਾਰਨਾਂ ਲਈ ਪੂਰੀਆਂ ਗ੍ਰਾਂਟਾਂ ਨਹੀਂ ਮਿਲ ਰਹੀਆਂ । ਉਹਨਾਂ ਨੇ ਕੁਝ ਕਾਰਪੋਰੇਟ ਅਦਾਰਿਆਂ ਵਲੋਂ ਦੇਸ਼ ਦੀਆਂ ਯੂਨੀਵਰਸਿਟੀਆਂ ਨੂੰ ਛੱਡ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਦੇਣ ਤੇ ਸਵਾਲ ਕਰਦਿਦਆਂ ਕਿਹਾ ਕਿ ਦੇਸ਼ ਅੰਦਰ ਵੱਡੇ ਤਿੰਨ ਕਾਰਪੋਰੇਟ ਅਦਾਰਿਆਂ ਵਲੋਂ ਭਾਰਤੀ ਸਾਧਨਾਂ ਰਾਹੀਂ ਪੈਸਾ ਤਾਂ ਭਾਰਤ ਵਿਚੋਂ ਕਮਾਇਆ ਜਾ ਰਿਹਾ ਹੈ ਪਰ ਜਦੋਂ ਖੋਜ ਅਤੇ ਬੁਨਿਆਦੀ ਢਾਂਚੇ ਲਈ ਗ੍ਰਾਂਟਾਂ ਦੇ ਦੀ ਗੱਲ ਆਉਂਦੀ  ਹੈ ਤਾਂ ਇਹਨਾਂ ਅਦਾਰਿਆਂ ਵਲੋਂ ਵਿਦੇਸ਼ੀ ਯੂਨੀਵਰਸਿਟੀਆਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਦੇਸ਼ ਦੀਆਂ ਯੂਨੀਵਰਸਿਟੀਆਂ ਅਣਗੌਲਿਆਂ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਕਾਰਪੋਰੇਟ ਅਦਾਰਿਆਂ ਨੇ ਅਮਰੀਕੀ ਯੂਨੀਵਰਸਿਟੀਆਂ ਨੂੰ ਅਰਬਾਂ ਡਾਲਰ ਦਿੱਤੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਇਹਨਾਂ ਘਰਾਣਿਆਂ ਦੀ ਇੱਕ ਔਰਤ ਨੇ ਇਸ ਮਹੀਨੇ 7 ਮਿਲੀਅਨ ਡਾਲਰ ਇੱਕ ਸਕਾਟਿਸ਼ ਯੂਨੀਵਰਸਿਟੀ ਨੂੰ ਦਿੱਤੇ ਹਨ। ਉਹਨਾਂ ਮੰਗ ਕੀਤੀ ਕਿ ਜਿਹੜੇ ਕਾਰਪੋਰੇਟ ਅਦਾਰੇ ਭਾਰਤ ਵਿਚੋਂ ਪੈਸਾ ਕਮਾ ਰਹੇ ਹਨ ਅਤੇ ਸਹੂਲਤਾਂ ਬਾਹਲੇ ਮੁਲਕਾਂ ਨੂੰ ਪ੍ਰਦਾਨ ਕਰ ਰਹੇ ਹਨ ਉਹਨਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਲਾਜਮੀਂ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਅਦਾਰੇ ਆਪਣਾ ਕੁਝ ਪ੍ਰਤੀਸ਼ਤ ਭਾਰਤੀ ਯੂਨੀਵਰਸਿਟੀਆਂ ਦੇ ਖੋਜ ਕਾਰਜਾਂ ਤੇ ਹੋਰਨਾਂ ਕੰਮਾਂ ਲਈ ਵੀ ਦੇਣ।  ਉਹਨਾਂ ਕਿਹਾ ਕਿ ਇਹ ਅਦਾਰੇ ਦੇਸ਼ ਦੀ ਬਜਾਏ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਆਪਣੇ ਨਾਮ ਤੇ ਚੇਅਰਾਂ ਸਥਾਪਿਤ ਕਰਵਾਕੇ ਖੋਜ ਕਰਵਾ ਰਹੀਆਂ ਹਨ ਅਤੇ ਅਰਬਾਂ ਰੁਪਏ ਉਹਨਾਂ ਯੂਨੀਵਰਸਿਟੀਆਂ ਨੂੰ ਦੇ ਰਹੇ ਹਨ।
ਡਿੰਪਾ ਵਲੋਂ ਚੁੱਕੇ ਗਏ ਸਵਾਲਾਂ ਦਾ ਮੇਜ਼ ਥਪਥਪਾ ਕੇ ਸਾਰਿਆਂ ਨੇ ਸਵਾਗਤ ਕੀਤਾ। ਉਹਨਾਂ ਨੇ ਐਚ ਆਰ ਡੀ ਮੰਤਰੀ ਤੋਂ ਮੰਗ ਕੀਤੀ ਕਿ ਇੱਕ ਆਰਡੀਨੈਂਸ ਲਿਆਂਦਾ ਜਾਵੇ ਤਾਂ ਜਿਸ ਵਿੱਚ ਇਹ ਕਾਰਪੋਰੋਟ ਘਰਾਣਿਆਂ ਨੂੰ ਹਦਾਇਤ ਹੋਵੇ ਕਿ ਸਭ ਤੋਂ ਪਹਿਲਾਂ ਭਾਰਤੀ ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਦੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਸ਼੍ਰੀ ਡਿੰਪਾ ਨੇ ਇਹ ਵੀ ਮੰਗ ਕੀਤੀ ਕਿ ਐਸ ਟੀ ਕੈਟਾਗਿਰੀ ਖਾਸ ਕਰਕੇ ਬਾਜੀਗਰ ਬਰਾਦਰੀ ਦੇ ਲੋਕ ਜੋ ਇੰਕ ਚੰਗੇ ਖਿਡਾਰੀ ਹਨ ਨੂੰ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਯੂਨੀਵਰਸਿਟੀਆਂ ਤੇ ਕਾਲਜ਼ਾਂ ਵਿੱਚ ਕੋਟੇ ਤਹਿਤ ਭਰਤੀ ਕਰਕੇ ਖੇਡਾਂ ਵਿੱਚ ਲਿਆਂਦਾ ਜਾਵੇ ਅਤੇ ਇਹ ਲੋਕ ਚੰਗੇ ਖਿਡਾਰੀ ਸਾਬਤ ਹੋ ਸਕਦੇ ਹਨ।
ਇਹ ਪਹਿਲੀਵਾਰ ਹੈ ਕਿ ਤਰਨ ਤਾਰਨ ਹਲਕੇ ਤੋਂ ਕਿਸੇ ਸਾਂਸਦ ਨੇ ਹਲਕੇ ਦੀਆਂ ਮੰਗਾਂ ਨੂੰ ਇੰਲੇ ਵੱਡੇ ਪੱਧਰ ਤੇ ਚੁੱਕਿਆ ਹੈ।
Please Click here for Share This News

Leave a Reply

Your email address will not be published. Required fields are marked *