best platform for news and views

ਐਨ.ਜੀ.ਟੀ. ਦੁਆਰਾ ਗਠਿਤ ਨਿਗਰਾਨ ਕਮੇਟੀ ਨੇ ਦਰਿਆਵਾਂ ਦੇ ਪਾਣੀ ਦੇ ਡਿਗ ਰਹੇ ਮਿਆਰ ਦਾ ਸਖ਼ਤ ਨੋਟਿਸ ਲਿਆ

Please Click here for Share This News

ਚੰਡੀਗੜ•, 29 ਮਈ :
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਪ੍ਰੀਤਮ ਸਿੰਘ ਦੀ ਪ੍ਰਧਾਨਗੀ ਹੇਠ ਨੈਸ਼ਨਲ ਗਰੀਨ ਟ੍ਰੀਬਿਊਨਲ ਦੁਆਰਾ ਗਠਿਤ ਨਿਗਰਾਨ ਕਮੇਟੀ ਵੱਲੋਂ ਅੱਜ ਸਤਲੁਜ, ਬਿਆਸ ਅਤੇ ਘੱਗਰ ਦਰਿਆਵਾਂ ਦੀ ਸਫ਼ਾਈ ਸਬੰਧੀ ਸਾਰੇ ਸਬੰਧਤ ਵਿਭਾਗਾਂ ਨਾਲ ਕਾਰਵਾਈ ਯੋਜਨਾ ਦੇ ਲਾਗੂ ਕਰਨ ਬਾਰੇ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਅੱਜ ਇੱਥੇ ਇਕ ਜਾਇਜ਼ਾ ਮੀਟਿੰਗ ਦੌਰਾਨ ਕਮੇਟੀ ਵੱਲੋਂ ਸੀਵਰੇਜ਼ ਟ੍ਰੀਟਮੈਂਟ ਪਲਾਂਟਜ਼ (ਐਸ.ਟੀ.ਪੀਜ਼), ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਜ਼ (ਸੀ.ਈ.ਟੀ.ਪੀਜ਼) ਅਤੇ ਐਫ਼ਲੂਐਂਅ ਟ੍ਰੀਟਮੈਂਟ ਪਲਾਂਟਜ਼ (ਈ.ਟੀ.ਪੀਜ਼) ਦੇ ਕਾਰਜਸ਼ੀਲ ਨਾ ਹੋਣ ਕਾਰਨ ਦਰਿਆਵਾਂ ਦੇ ਪਾਣੀ ਦੇ ਡਿਗ ਰਹੇ ਮਿਆਰ ਸਬੰਧੀ ਸਖ਼ਤ ਨੋਟਿਸ ਲਿਆ ਗਿਆ। ਕਮੇਟੀ ਵੱਲੋਂ ਡੇਅਰੀ ਵੇਸਟ ਦੇ ਟ੍ਰੀਟਮੈਂਟ ਲਈ ਨਵੇਂ ਐਸ.ਟੀ.ਪੀਜ਼, ਸੀ.ਈ.ਟੀ.ਪੀਜ਼ ਅਤੇ ਈ.ਟੀ.ਪੀਜ਼ ਦੀ ਸਥਾਪਨਾ ਲਈ ਸਮਾਂ ਸੀਮਾ ਦਾ ਜਾਇਜ਼ਾ ਵੀ ਲਿਆ ਗਿਆ।
ਸਰਕਾਰੀ ਬੁਲਾਰੇ ਅਨੁਸਾਰ ਕਮੇਟੀ ਵੱਲੋਂ 31 ਮਾਰਚ, 2021 ਤੱਕ ਕਾਰਵਾਈ ਯੋਜਨਾਵਾਂ ਲਾਗੂ ਕਰਨ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਐਨ.ਜੀ.ਟੀ. ਦੁਆਰਾ ਦਿੱਤੀ ਸਮਾਂ ਸੀਮਾ ਦੀ ਪਾਲਣਾ ਦੇ ਨਿਰਦੇਸ਼ ਦਿੱਤੇ ਗਏ ਹਨ। ਕਮੇਟੀ ਵੱਲੋਂ ਸਥਾਨਕ ਸਰਕਾਰ ਵਿਭਾਗ ਨੂੰ ਸਾਰੀਆਂ ਇੰਡਸਟਰੀਜ਼ ਦੀ ਮੈਪਿੰਗ ਜ਼ਰੀਏ ਅਤੇ ਪਾਣੀ ਪ੍ਰਦੂਸ਼ਣ ਦੇ ਵਿੰਭਿੰਨ ਪੁਆਇੰਟਾਂ ਨੂੰ ਵਿਚਾਰਦਿਆਂ 30 ਦਿਨਾਂ ਦੇ ਅੰਦਰ ਲੁਧਿਆਣਾ ਅਤੇ ਜਲੰਧਰ ਸ਼ਹਿਰਾਂ ਦੇ ਗੰਧਲੇ ਪਾਣੀ ਦੇ ਪ੍ਰਬੰਧਨ ਲਈ ਵਿਆਪਕ ਯੋਜਨਾ ਉਲੀਕਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਦਯੋਗਾਂ ਦੁਆਰਾ ਸਥਾਪਿਤ ਈ.ਟੀ.ਪੀਜ਼ ਦੀ ਜਾਂਚ ਲਈ ਕਾਰਜਵਿਧੀ ਦੀ ਮਜ਼ਬੂਤੀ ਲਈ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਕਮੇਟੀ ਵੱਲੋਂ ਉਦਯੋਗਿਕ ਇਕਾਈਆਂ ਦੇ ਅਚਨਚੇਤ ਦੌਰੇ ਵੀ ਕੀਤੇ ਜਾਣਗੇ ਅਤੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਾ ਕਰਨ ਵਾਲੀਆਂ ਇਕਾਈਆਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਕਮੇਟੀ ਨੇ ਭੌ ਅਤੇ ਜਲ ਸੰਭਾਲ ਵਿਭਾਗ ਦੁਆਰਾ ਲੁਧਿਆਣਾ ਅਤੇ ਜਲੰਧਰ ਦੇ ਸੀ.ਟੀ.ਪੀਜ਼ ਦੇ ਸੋਧੇ ਹੋਏ ਸੀਵਰੇਜ਼ ਪਾਣੀ ਦੀ ਸਿੰਚਾਈ ਲਈ ਵਰਤੋਂ ਕਰਨ ਸਬੰਧੀ ਇੱਛਾ ਵੀ ਜਤਾਈ ਗਈ। ਕਮੇਟੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਲਈ ਆਖਿਆ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹਿਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਵਾਤਾਵਰਣ ਰਾਕੇਸ਼ ਵਰਮਾ, ਸਾਬਕਾ ਮੁੱਖ ਸਕੱਤਰ ਸੁਬੋਧ ਅਗਰਵਾਲ, ਐਨ.ਜੀ.ਟੀ. ਦੁਆਰਾ ਗਠਿਤ ਕਮੇਟੀ ਦੇ ਮੈਂਬਰ, ਬਾਬੂ ਰਾਮ ਅਤੇ ਉੱਘੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਜਸਕਿਰਨ ਸਿੰਘ, ਚੇਅਰਮੈਨ ਪੀ.ਪੀ.ਸੀ.ਬੀ. ਸਤਵਿੰਦਰ ਸਿੰਘ ਮਰਵਾਹਾ, ਕਮਿਸ਼ਨਰ ਲੁਧਿਆਣਾ ਨਗਰ ਨਿਗਮ ਕੇ.ਐਸ. ਬਰਾੜ, ਵਧੀਕ ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਕੇਸ਼ਵ ਹਿੰਗੋਨੀਆ ਅਤੇ ਵਧੀਕ ਕਮਿਸ਼ਨਰ ਲੁਧਿਆਣਾ ਨਗਰ ਨਿਗਮ ਸਨਿਅਮ ਅਗਰਵਾਲ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *