best platform for news and views

ਐਥਲੈਟਿਕ ਮੁਕਾਬਲੇ ‘ਚ ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀਆਂ ਮਾਰੀਆਂ ਮੱਲਾਂ

Please Click here for Share This News

ਭਿੱਖੀਵਿੰਡ 9 ਅਕਤੂਬਰ (ਜਗਮੀਤ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ
ਰਹੇ ਐਥਲੈਟਿਕ ਮੁਕਾਬਲੇ ਵਿਚ ਜੋਨ ਪੱਧਰ ‘ਤੇ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ
ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਈਵੈਂਟ ਵਿਚ ਪੁਜੀਸ਼ਨਾਂ ਹਾਸਲ ਕਰਕੇ ਸਕੂਲ
ਦਾ ਨਾਮ ਰੋਸ਼ਨ ਕੀਤਾ। ਇਹਨਾਂ ਮੁਕਾਬਲਿਆਂ ਦੌਰਾਨ ਹਰਜਿੰਦਰ ਸਿੰਘ ਨੇ 800 ਮੀਟਰ ਦੋੜ
ਵਿਚ ਪਹਿਲਾਂ ਸਥਾਨ, ਅੰਮ੍ਰਿਤਪਾਲ ਸਿੰਘ ਨੇ 800 ਮੀਟਰ ਦੋੜ ਵਿਚ ਤੀਸਰਾ ਸਥਾਨ,
ਹਰਸਿਮਰਨਪ੍ਰੀਤ ਸਿੰਘ ਨੇ ਡਿਸਕਸ ਥ੍ਰੋ ਵਿਚ ਪਹਿਲਾ ਸਥਾਨ, ਜੁਗਰਾਜ ਸਿੰਘ ਨੇ ਜੈਵਲਿਨ
ਥ੍ਰੋ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਨੇ ਅਵੱਲ
ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ
ਜਰੂਰੀ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਸਮੇਂ ਮੈਡਮ ਮਨਦੀਪ
ਕੌਰ, ਅਮਨ ਸਰ, ਹਰਪਾਲ ਸਿੰਘ, ਜਬਰਜੀਤ ਸਿੰਘ ਆਦਿ ਸਟਾਫ ਹਾਜਰ ਸੀ।


ਫੋਟੋ ਕੈਪਸ਼ਨ :- ਸਕੂਲ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ।

Please Click here for Share This News

Leave a Reply

Your email address will not be published.