best platform for news and views

ਐਕਸ਼ਨ ਕਮੇਟੀ ਵੱਲੋਂ ਤਹਿਸੀਲ ਭਿੱਖੀਵਿੰਡ ਅੱਗੇ ਵਿਸ਼ਾਲ ਧਰਨਾ 26 ਨੂੰ

Please Click here for Share This News

ਭਿੱਖੀਵਿੰਡ 16 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਤਹਿਸੀਲ ਭਿੱਖੀਵਿੰਡ ਨੂੰ ਬਦਲ ਕੇ
ਪਿੰਡ ਡਿੱਬੀਪੁਰਾ ਲਿਜਾਣ ਸੰਬੰਧੀ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਜਾਰੀ ਰੱਖਦਿਆਂ ਐਕਸ਼ਨ
ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਸੇਵਾਮੁਕਤ ਐਸ.ਪੀ ਕੇਹਰ ਸਿੰਘ ਮੁਗਲਚੱਕ ਦੀ ਪ੍ਰਧਾਨਗੀ
ਹੇਠ ਗੁਰਦੁਆਰਾ ਬਾਬਾ ਦੀਪ ਸਿੰਘ ਭਿੱਖੀਵਿੰਡ ਵਿਖੇ ਹੋਈ। ਮੀਟਿੰਗ ਦੌਰਾਨ ਐਕਸ਼ਨ ਕਮੇਟੀ
ਵੱਲੋਂ ਫੈਸਲਾ ਕੀਤਾ ਗਿਆ ਕਿ 26 ਅਗਸਤ ਦਿਨ ਸੋਮਵਾਰ ਨੂੰ ਤਹਿਸੀਲਦਾਰ ਭਿੱਖੀਵਿੰਡ ਦੇ
ਦਫਤਰ ਅੱਗੇ ਜੋਰਦਾਰ ਧਰਨਾ ਦਿੱਤਾ ਜਾਵੇਗਾ। ਪ੍ਰੈਸ ਬਿਆਨ ਰਾਂਹੀ ਜਾਣਕਾਰੀ ਦਿੰਦਿਆਂ
ਐਕਸ਼ਨ ਕਮੇਟੀ ਦੇ ਕਨਵੀਨਰ ਦਲਜੀਤ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਹਲਕਾ ਵਿਧਾਇਕ ਨੇ
ਸਿਆਸੀ ਦਖਲਅੰਦਾਜੀ ਦੇ ਬਲਬੋਤੇ ਬਿਨਾ ਕਿਸੇ ਸੀਨੀਅਰ ਅਧਿਕਾਰੀ ਦੇ ਹੁਕਮਾਂ ਐਸ.ਡੀ.ਐਮ
ਦਫਤਰ ਨੂੰ ਭਿੱਖੀਵਿੰਡ ਤੋਂ ਵਲਟੋਹਾ ਕਰਵਾ ਲਿਆ, ਉਥੇ ਹੁਣ ਭਿੱਖੀਵਿੰਡ ਵਿਚ ਸਰਕਾਰੀ
ਤੇ ਗੈਰ-ਸਰਕਾਰੀ ਅਦਾਰੇ ਜਿਵੇਂ ਦਾਣਾ ਮੰਡੀ, ਬਿਜਲੀ ਦਫਤਰ, ਬੈਂਕ, ਵਿਦਿਅਕ ਅਦਾਰੇ,
ਆਵਾਜਾਈ ਲਈ ਭਿੱਖੀਵਿੰਡ ਆਉਦੀ ਬੱਸ ਸਰਵਿਸ, ਡੀ.ਐਸ.ਪੀ ਦਫਤਰ, ਨਗਰ ਪੰਚਾਇਤ ਮੌਜੂਦ
ਹੋਣ ਦੇ ਬਾਵਜੂਦ ਤਹਿਸੀਲ਼ ਦਫਤਰ ਭਿੱਖੀਵਿੰਡ ਤੋਂ ਬਦਲ ਕੇ ਪਿੰਡ ਡਿੱਬੀਪੁਰਾ ਖੜਣ ਨਾਲ
ਖਜਾਨਾ ਖਾਲੀ ਵਾਲੀ ਸਰਕਾਰ ‘ਤੇ ਵਿੱਤੀ ਬੋਝ ਪਾਉਣ ਦਾ ਕੋਈ ਤੁਕ ਨਹੀ ਬਣਦਾ। ਐਕਸ਼ਨ
ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਦਸਤਖਤ ਮੁਹਿੰਮ ਤੋਂ ਮਿਲ ਰਹੇ ਹੰੁਗਾਰੇ ਤੇ ਸਮਰਥਨ ‘ਤੇ
ਪ੍ਰਸ਼ੰਸਾ ਪ੍ਰਗਟ ਕੀਤੀ। ਮੀਟਿੰਗ ਦੌਰਾਨ ਜਰਨੈਲ ਸਿੰਘ, ਕੁਲਵੰਤ ਸਿੰਘ, ਗੁਰਨਾਮ ਸਿੰਘ,
ਗੇਜਾ ਸਿੰਘ ਧੰੁਨ, ਪ੍ਰਗਟ ਸਿੰੰਘ, ਦਿਲਬਾਗ ਸਿੰਘ, ਗੋਵਿੰਦ ਸਿੰਘ, ਹਰਪਾਲ ਸਿੰਘ,
ਪ੍ਰਸੋਤਮ ਸਿੰਘ, ਰਛਪਾਲ ਸਿੰਘ, ਬਚਿੱਤਰ ਸਿੰਘ, ਦਰਸ਼ਨ ਸਿੰਘ, ਕੇਵਲ ਸਿੰਘ, ਜਗਤਾਰ
ਸਿੰਘ, ਸਤਨਾਮ ਸਿੰਘ, ਦਲਜੀਤ ਸਿੰਘ ਮੁਗਲਚੱਕ, ਗੁਰਬਿੰਦਰਬੀਰ ਸਿੰਘ, ਅਵਤਾਰ ਸਿੰਘ,
ਰਣਜੀਤ ਸਿੰਘ, ਸਾਬਕਾ ਸਰਪੰਚ ਰਘਬੀਰ ਸਿੰਘ ਹੰੁਦਲ, ਬਲਬੀਰ ਸਿੰਘ, ਹਰਬੰਸ ਸਿੰੰਘ,
ਕੁਲਵੰਤ ਸਿੰਘ ਬਾਸਰਕੇ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ 20 ਪਿੰਡਾਂ ਦੇ ਮੋਹਤਬਾਰ
ਵਿਅਕਤੀ ਤੇ ਨੌਜਵਾਨ ਹਾਜਰ ਹੋਏ। ਐਕਸ਼ਨ ਕਮੇਟੀ ਵੱਲੋਂ ਸਮੂਹ ਲੋਕਾਂ ਨੂੰ ਅਪੀਲ ਕੀਤੀ
ਕਿ ਉਹ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਪਹੰੁਚ ਕੇ ਧਰਨੇ ਨੂੰ ਸਫਲ ਬਣਾਉਣ ਤਾਂ ਜੋ
ਸੁੱਤੀ ਪਈ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਜਗਾਇਆ ਜਾ ਸਕੇ।


ਫੋਟੋ ਕੈਪਸ਼ਨ :- ਐਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਹਾਜਰ ਐਸ.ਪੀ ਕੇਹਰ ਸਿੰਘ ਮੁਗਲਚੱਕ,
ਦਲਜੀਤ ਸਿੰਘ ਦਿਆਲਪੁਰਾ ਆਦਿ।

Please Click here for Share This News

Leave a Reply

Your email address will not be published.