best platform for news and views

ਐਂਟੀ ਮਲੇਰੀਆ ਵਰਕਸ਼ਾਪ ਮੌਕੇ ਮਲੇਰੀਆ ਬੁਖਾਰ ਦੇ ਲੱਛਣ ਤੇ ਇਲਾਜ ਦੀ ਦਿੱਤੀ ਜਾਣਕਾਰੀ

Please Click here for Share This News

ਭਿੱਖੀਵਿੰਡ 12 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਸਿਵਲ ਸਰਜਨ ਡਾ.ਅਨੂਪ ਕੁਮਾਰ ਤੇ
ਜਿਲ੍ਹਾ ਮਲੇਰੀਆ ਅਫਸਰ ਡਾ.ਸਵਰਨਜੀਤ ਧਵਨ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ
ਅਫਸਰ ਡਾ.ਕੰਵਰ ਹਰਜੋਤ ਸਿੰਘ ਦੀ ਅਗਵਾਈ ਹੇਠ ਸਿਹਤ ਤੇ ਤੰਦਰੁਸਤ ਕੇਂਦਰ ਭਿੱਖੀਵਿੰਡ
ਵਿਖੇ ਐਂਟੀ ਮਲੇਰੀਆ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਐਸ.ਐਮ.ੳ ਡਾ.ਕੰਵਰ ਹਰਜੋਤ ਸਿੰਘ ਨੇ ਲੋਕਾਂ ਨੂੰ ਮਲੇਰੀਆ ਬੁਖਾਰ ਦੇ ਲੱਛਣ ਤੇ ਇਲਾਜ
ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ.ਸਤਨਾਮ ਸਿੰਘ ਤੇ ਡਾ.ਰਿਪਨਦੀਪ ਕੌਰ,
ਐਸ.ਆਈ ਲਖਵਿੰਦਰ ਸਿੰਘ, ਐਸ.ਆਈ ਗੁਰਵਿੰਦਰ ਸਿੰਘ, ਐਸ.ਆਈ ਸਲਵਿੰਦਰ ਸਿੰਘ ਵੱਲੋਂ
ਲੋਕਾਂ ਨੂੰ ਮਲੇਰੀਆ ਬੁਖਾਰ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਨੂੰ
ਸਾਫ-ਸੁਥਰਾ ਰੱਖਣ, ਘਰਾਂ ਦੀਆਂ ਛੱਤਾਂ ‘ਤੇ ਕੰਡਮ ਟਾਇਰ, ਟੁੱਟੇ-ਭੱਜੇ ਬਰਤਨ ਨਸ਼ਟ ਕਰਨ
ਵਾਸਤੇ, ਟੈਂਕੀਆਂ ਨੂੰ ਢੱਕ ਕੇ ਰੱਖਣ ਵਾਸਤੇ, ਨਾਲੀਆਂ ਨੂੰ ਸਾਫ ਰੱਖਣ, ਛੱਪੜਾਂ ਵਿਚ
ਗੰਬੂਜੀਆਂ ਮੱਛੀ ਜਾਂ ਕਾਲਾ ਤੇਲ ਪਾ ਕੇ ਮੱਛਰ ਪੈਦਾ ਹੋਣ ਤੋਂ ਰੋਕਣ ਦੀ ਜਾਣਕਾਰੀ
ਦਿੱਤੀ ਗਈ। ਇਸ ਸਮੇਂ ਮਲਟੀਪਰਪਜ ਹੈਲਥ ਵਰਕਰਾਂ ਵੱਲੋਂ ਟੀਮਾਂ ਬਣਾ ਕੇ ਘਰਾਂ ਵਿਚ
ਬੁਖਾਰ ਦੇ ਸ਼ੱਕੀ ਮਰੀਜਾਂ ਦੀਆਂ ਲਹੁ-ਸਲਾਈਡਾਂ ਬਣਾਈਆਂ ਗਈਆਂ ਅਤੇ ਮਲੇਰੀਏ ਬੁਖਾਰ
ਬਾਰੇ ਜਾਣਕਾਰੀ ਦਿੱਤੀ ਗਈ। ਮਲੇਰੀਆ ਜਾਗਰੂਕ ਕੈਂਪ ਦੌਰਾਨ ਡਾ.ਜਗਦੀਪ ਸਿੰਘ, ਹਰਮੇਸ਼
ਕੁਮਾਰ ਐਸ.ਆਈ, ਗੁਰਲਾਲ ਸਿੰਘ, ਕੰਵਲਜੀਤ ਸਿੰਘ, ਰਘੂਰਾਜਾ, ਸਤਵਿੰਦਰ ਸਿੰਘ, ਗੁਰਮੁਖ
ਸਿੰਘ, ਬਖਤਾਵਰ ਸਿੰਘ, ਹਰਬੀਰ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ,
ਸੁਖਵਿੰਦਰਪਾਲ ਸਿੰਘ, ਗਗਨਦੀਪ ਸਿੰਘ, ਗੁਲਸ਼ਨ ਕੁਮਾਰੀ, ਸੁਖਵਿੰਦਰ ਕੌਰ, ਸ਼ੁਸ਼ਮਾ,
ਜਸਵਿੰਦਰ ਕੌਰ, ਮੇਜਰ ਸਿੰਘ ਆਦਿ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਸਮੇਤ ਸਮੂਹ
ਆਸ਼ਾ ਵਰਕਰ ਹਾਜਰ ਸਨ।


ਫੋਟੋ ਕੈਪਸ਼ਨ :- ਮਲੇਰੀਆ ਸੰਬੰਧੀ ਜਾਣਕਾਰੀ ਦਿੰਦੇ ਐਸ.ਐਮ.ੳ ਡਾ.ਕੰਵਰ ਹਰਜੋਤ ਸਿੰਘ
ਤੇ ਹਾਜਰ ਸਿਹਤ ਵਿਭਾਗ ਦੇ ਡਾਕਟਰ ਤੇ ਅਧਿਕਾਰੀ।

Please Click here for Share This News

Leave a Reply

Your email address will not be published. Required fields are marked *