best platform for news and views

ਏਅਰ ਮਾਰਸ਼ਲ ਅਰਜਨ ਸਿੰਘ ਦੇ ਦੇਹਾਂਤ ਕਰਕੇ ਪ੍ਰੋਗਰਾਮ ਰੱਦ

Please Click here for Share This News

ਚੰਡੀਗੜ, 17 ਸਤੰਬਰ– ਭਾਰਤ ਦੇ ਪਹਿਲੇ ਏਅਰ ਮਾਰਸ਼ਨ ਅਰਜਨ ਸਿੰਘ ਦੇ ਦੇਹਾਂਤ ਕਰਕੇ ਸੂਬੇ ਵਲੋਂ ਕੀਤੇ ਜਾ ਰਹੇ ਸ਼ੋਕ ਕਾਰਣ  ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।

ਸਾਬਕਾ ਮੁੱਖ ਮੰਤਰੀ ਨੇ ਅੱਜ ਪਾਰਟੀ ਦਫਤਰ ਵਿਚ ਪਾਰਟੀ ਵਰਕਰਾਂ ਨੇ ਨਾਲ ਵੱਖ ਵੱਖ ਮੀਟਿੰਗਾਂ ਕਰਨੀਆਂ ਸਨ।

ਆਪਣੇ ਸ਼ੋਕ ਸੁਨੇਹੇ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਰਜਨ ਸਿੰਘ ਹਮੇਸ਼ਾਂ ਬੇਮਿਸਾਲ ਬਹਾਦਰੀ ਅਤੇ ਸਾਹਸ ਲਈ ਜਾਣੇ ਜਾਣਗੇ। ਮੈਂ 1965 ਦੀ ਲੜਾਈ ਦੇ ਇਸ ਮਹਾਨ ਨਾਇਕ ਨੂੰ ਦੁਨੀਆਂ ਭਰ ਤੋਂ ਦਿੱਤੀਆਂ ਜਾ ਰਹੀਆਂ ਸ਼ਰਧਾਂਜ਼ਲੀਆਂ ਵਿਚ ਸ਼ਾਮਿਲ ਹੁੰਦਾ ਹਾਂ। ਮੈਂ ਏਅਰ ਮਾਰਸ਼ਲ ਅਰਜਨ ਸਿੰਘ ਦੇ ਅਭੁੱਲ ਵਿਛੋੜੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਵੀ ਦੁੱਖ ਦਾ ਇਜ਼ਹਾਰ ਕਰਦਾ ਹਾਂ।

Please Click here for Share This News

Leave a Reply

Your email address will not be published. Required fields are marked *