best platform for news and views

ਉੱਘੇ ਪੰਜਾਬੀ ਲੇਖਕ ਹਰੀ ਸਿੰਘ ਭੁੱਲਰ ਨਹੀਂ ਰਹੇ – ਹਰਚੰਦਪੁਰੀ

Please Click here for Share This News

ਧੂਰੀ,8 ਅਪ੍ਰੈਲ (ਮਹੇਸ਼ ਜਿੰਦਲ) ਸਾਹਿੱਤ ਸਭਾ ਧੂਰੀ ਦੇ ਸਾਬਕਾ ਮੀਤ ਪ੍ਰਧਾਨ ਅਤੇ ਸਰਪ੍ਰਸਤ ਹਰੀ ਸਿੰਘ ਭੁੱਲਰ ਆਪਣੇ ਪਿੰਡ ਭੁੱਲਰਹੇੜੀ ਵਿਖੇ 5 ਅਪ੍ਰੈਲ ਨੂੰ ਪ੍ਰਲੋਕ ਸੁਧਾਰ ਗਏ। ਉਨ•ਾਂ ਦੀ ਅੰਤਿਮ ਅਰਦਾਸ 12 ਅਪ੍ਰੈਲ ਨੂੰ ਸਿੰਘ ਸਭਾ ਗੁਰਦੁਆਰਾ ਮਹਿਸਮਪੁਰ ਰੋਡ ਭੁੱਲਰਹੇੜੀ ਵਿਖੇ 12 ਵਜੇ ਹੋਵੇਗੀ। ਭੁੱਲਰ ਨੇ ਤਕਰੀਬਨ ਸਿਆਸੀ ਸਾਲ ਦੀ ਉਮਰ ਭੋਗੀ। ਉਨ•ਾਂ ਦਾ ਜਨਮ 20 ਮਈ 1933 ਨੂੰ ਪਿਤਾ ਸਾਧੂ ਸਿੰਘ ਦੇ ਘਰ ਮਾਤਾ ਮਤੀ ਚੰਦ ਕੌਰ ਦੀ ਕੁੱਖੋਂ ਹੋਇਆ ਸੀ। ਉਨ•ਾਂ ਨੇ ਮੈਟ੍ਰਿਕ ਕਰਨ ਉਪਰੰਤ ਵੈਟਰਨਰੀ ਦਾ ਡਿਪਲੋਮਾ ਕਰਕੇ ਪਸ਼ੂ ਹਸਪਤਾਲਾਂ ਵਿਚ ਸਰਕਾਰੀ  ਨੌਕਰੀ ਕੀਤੀ। ਉਨ•ਾਂ ਪੰਜ ਕਿਤਾਬਾਂ ਜਿਨ•ਾਂ ਵਿਚ ਸਾਧੂ ਹੁੰਦੇ ਰੱਬ ਵਰਗੇ, ਨੰਗੀ ਤੇਗ਼ ਦੇ ਪੈਣ ਲਿਸ਼ਕਾਰੇ, ਗੁਰੂ ਕਾ ਲਾਹੌਰ, ਜੀਵਨੀ ਸੰਤ ਅਤਰ ਸਿੰਘ ਮਸਤੂਆਣਾ, ਭੁੱਲਰਾਂ ਦਾ ਇਤਿਹਾਸ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ। ਉਹ ਚੰਗੇ ਗੀਤਕਾਰ ਵੀ ਸਨ, ਉਨ•ਾਂ ਦੀ ਕਲਮ ਤੋਂ ਲਿਖੇ ਧਾਰਮਿਕ ਗੀਤ,”ਨੀਂਹਾਂ ‘ਚੋਂ ਆਵਾਜ਼ਾਂ ਆਉਂਦੀਆਂ”, ”ਇੱਕ ਬਾਰੀ ਬੋਲੋ ਗੱਜ ਕੇ”, ”ਜੋਗਾ ਸਿੰਘ ਸੀ ਗੁਰਾਂ ਦੇ ਵੱਲ ਚੱਲਿਆ”, ”ਮਨੀ ਸਿੰਘ ਦਾ ਜਲਾਦ ਬੰਦ ਬੰਦ ਕੱਟਦਾ” ਗੀਤਾਂ ਨਾਲ ਬਹੁਤ ਜੱਸ ਖੱਟਿਆ। ਇਸ ਦੇ ਨਾਲ ਹੀ ਤਿੰਨ ਦੋਗਾਣੇ ਕਰਮਜੀਤ ਸਿੰਘ ਧੂਰੀ ਦੀ ਆਵਾਜ਼ ਵਿਚ ਰਿਕਾਰਡ ਹੋਏ ਸੀ। ਪਵਨ ਹਰਚੰਦਪੁਰੀ ਨੇ ਕਿਹਾ ਕਿ ਸਾਹਿੱਤਕਾਰ ਹਰੀ ਸਿੰਘ ਭੁੱਲਰ ਦੀ ਮੌਤ ਪੰਜਾਬੀ ਸਾਹਿੱਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਉਨ•ਾਂ ਦੇ ਲਿਖੇ ਧਾਰਮਿਕ ਗੀਤਾਂ ਨੇ ਸਿੱਖ ਮਾਨਸਿਕਤਾ ਵਿਚ ਚੇਤਨਾ ਪੈਦਾ ਕੀਤੀ ਸੀ। ਇਸ ਸਮੇਂ ਸੋਗ ਪ੍ਰਗਟਾਉਣ ਵਾਲਿਆਂ ਵਿਚ ਡਾ. ਤੇਜਵੰਤ ਮਾਨ, ਗੁਲਜ਼ਾਰ ਸਿੰਘ ਸ਼ੌਂਕੀ, ਸੁਰਿੰਦਰ ਸਿੰਘ ਰਾਜਪੂਤ, ਸੁਰਿੰਦਰ ਸ਼ਰਮਾ, ਸੁਖਦੇਵ ਸ਼ਰਮਾ ਧੂਰੀ, ਅਮਰਜੀਤ ਅਮਨ, ਸਤਪਾਲ ਪ੍ਰਾਸ਼ਰ, ਵੈਦ ਬੰਤ ਸਿੰਘ ਸਾਰੋ, ਕਰਤਾਰ ਠੁੱਲੀਵਾਲ, ਗਿਆਨੀ ਰਾਮ ਲਾਲ, ਜਗਦੇਵ ਸ਼ਰਮਾ, ਡਾ. ਕਮਲਜੀਤ ਟਿੱਬਾ, ਡਾ. ਜੈ ਗੋਪਾਲ ਗੋਇਲ, ਬਲਜੀਤ ਸਿੰਘ ਸੱਪਲ, ਸ਼ਿੰਗਾਰਾ ਸਿੰਘ ਗਿੱਲ, ਹਰਬੰਸ ਸਿੰਘ ਢਿੱਲੋਂ, ਗੁਰਜੀਤ ਸਿੰਘ ਗਿੱਲ, ਹਰਦਿਆਲ ਭਾਰਦਵਾਜ, ਬੀਤ ਬਾਦਸ਼ਾਹਪੁਰੀ, ਡਾ. ਰਾਜਿੰਦਰ ਪਾਲ, ਰਾਮੇਸ਼ ਜੈਨ, ਜਤਿੰਦਰ ਮਾਨਵ, ਵਿਜੈ ਸੌਫਤ ਬਿੱਟੂ, ਪ੍ਰਸ਼ੋਤਮ ਭਾਰਦਵਾਜ, ਕਮਲ ਕੱਕੜਵਾਲ, ਨਰੰਜਨ ਸਿੰਘ ਦੋਹਲਾ, ਸੁਰਜੀਤ ਰਾਜੋਮਾਜਰਾ, ਅਮਨ ਘਨੌਰ, ਡਾ. ਰਾਜਵੀਰ ਲਸੋਈ, ਡਾ. ਰਾਕੇਸ਼ ਸ਼ਰਮਾ ਅਤੇ ਨਾਹਰ ਸਿੰਘ ਮੁਬਾਰਿਕਪੁਰੀ ਆਦਿ ਸ਼ਾਮਲ ਸਨ।

Please Click here for Share This News

Leave a Reply

Your email address will not be published. Required fields are marked *