best platform for news and views

ਉਮੀਦਵਾਰ ਦਾ ਵਿਰੋਧ ਕਰਨ ਵਾਲੇ ਕਾਂਗਰਸੀਆਂ ਨੂੰ ਹਮੇਸ਼ਾਂ ਲਈ ਪਾਰਟੀ ਚੋਂ ਕੱਢਿਆ ਜਾਵੇਗਾ : ਕੈਪਟਨ

Please Click here for Share This News
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਨਾਮਜ਼ਦ ਉਮੀਦਵਾਰਾਂ ਖਿਲਾਫ ਚੋਣ ਲੜਨ ‘ਤੇ ਅੜੇ ਹੋਏ ਬਾਗੀਆਂ ਨੂੰ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਪਾਰਟੀ ਦੀ ਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਜ਼ਿੰਦਗੀ ਭਰ ਵਾਸਤੇ ਕਾਂਗਰਸ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਪਾਰਟੀ ‘ਚ ਵਾਪਿਸ ਆਉਣ ‘ਤੇ ਰੋਕ ਲਗਾ ਦਿੱਤੀ ਜਾਵੇਗੀ।
ਇਸ ਲੜੀ ਹੇਠ ਸਖ਼ਤ ਰਵੱਈਆ ਅਪਣਾਉਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਚੁਣੇ ਗਏ ਉਮੀਦਵਾਰਾਂ ਦੇ ਹੱਕ ‘ਚ ਚੋਣਾਂ ਤੋਂ ਹੱਟਣ ਵਾਲਿਆਂ ਨੂੰ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ‘ਤੇ ਮੁੱਖ ਅਹੁਦੇ ਦੇਣ ਪ੍ਰਤੀ ਵਚਨਬੱਧ ਹਨ, ਲੇਕਿਨ ਪਾਰਟੀ ਬਾਗੀਆਂ ਵੱਲੋਂ ਨਿਰਦੇਸ਼ਾਂ ਦਾ ਉਲੰਘਣ ਸਹਿਣ ਨਹੀਂ ਕਰੇਗੀ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ‘ਚ ਅਨੁਸ਼ਾਸਨ ਨੂੰ ਬਣਾ ਕੇ ਰੱਖਿਆ ਜਾਵੇਗਾ ਅਤੇ ਹਰ ਕੀਮਤ ‘ਤੇ ਚੁਣੇ ਗਏ ਉਮੀਦਵਾਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਅਜਿਹੇ ‘ਚ, ਚੋਣਾਂ ਤੋਂ ਆਪਣਾ ਨਾਂਮ ਵਾਪਿਸ ਨਾ ਲੈਣ ਵਾਲਿਆਂ ਜਾਂ ਰਿਟਾਇਰ ਨਾ ਹੋਣ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਦੇ ਵੀ ਵਾਪਿਸੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਇਸ ਪ੍ਰੀਕ੍ਰਿਆ ਹੇਠ ਪ੍ਰਦੇਸ਼ ਕਾਂਗਰਸ ਪ੍ਰਧਾਨ ਸਮੇਤ ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਬਗਾਵਤ ਦੀਆਂ ਖ਼ਬਰਾਂ ਤੋਂ ਬਾਅਦ ਸਫਲਤਾਪੂਰਵਕ 20 ਤੋਂ ਵੱਧ ਵੱਖ ਵੱਖ ਵਿਧਾਨ ਸਭਾ ਹਲਕਿਆਂ ‘ਚ ਵਿਦ੍ਰੋਹ ਨੂੰ ਖਤਮ ਕਰ ਚੁੱਕੇ ਹਨ। ਸਗੋਂ ਜ਼ਿਆਦਾਤਰ ਉਮੀਦਵਾਰ ਪਾਰਟੀ ਦੀ ਟਿਕਟ ਨਾ ਮਿੱਲਣ ਤੋਂ ਬਾਅਦ ਬਤੌਰ ਅਜ਼ਾਦ ਉਮੀਦਵਾਰ ਦਾਇਰ ਕੀਤੀ ਗਈ ਆਪਣੀ ਨਾਮਜ਼ਦਗੀ ਵਾਪਿਸ ਲੈਣ ਲਈ ਮੰਨ ਗਏ ਹਨ। ਕਈ ਬਾਗੀਆਂ ਨਾਲ ਕੈਪਟਨ ਅਮਰਿੰਦਰ ਨੇ ਵਿਅਕਤੀਗਤ ਤੌਰ ‘ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਵਾਅਦੇ ਨਾਲ ਪਾਰਟੀ ਹਿੱਤ ‘ਚ ਆਪਣੀ ਨਾਮਜ਼ਦਗੀ ਵਾਪਿਸ ਲੈਣ ਨੂੰ ਰਾਜ਼ੀ ਕਰ ਲਿਆ ਹੇ ਕਿ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ।
ਹਾਲਾਂਕਿ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਹੈ ਕਿ ਲਗਾਤਾਰ ਪਾਰਟੀ ਅਨੁਸ਼ਾਸਨ ਨੂੰ ਭੰਗ ਕਰਨ ਵਾਲਿਆਂ ਪ੍ਰਤੀ ਢਿੱਲ ਅਪਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਅਤੇ ਚੋਣ ਕਮਿਸ਼ਨ ਵੱਲੋਂ ਨਾਮਜ਼ਦਗੀ ਵਾਪਿਸ ਲੈਣ ਲਈ ਤੈਅ ਆਖਿਰੀ ਤਰੀਖ ਤੱਕ ਆਪਣੇ ਕਾਗਜਾਤ ਵਾਪਿਸ ਲੈਣ ਜਾਂ ਇਸ ਤੋਂ ਬਾਅਦ ਰਿਟਾਇਰ ਹੋਣ ‘ਚ ਅਸਫਲ ਰਹਿਣ ਵਾਲਿਆਂ ਨੂੰ ਪਾਰਟੀ ਤੋਂ ਕੱਢਣ ਸਮੇਤ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਪਾਰਟੀ ਅੰਦਰ ਵਿਵਸਥਾ ਤੇ ਆਪਸੀ ਤਾਲਮੇਲ ਬਣਾਏ ਰੱਖਣ ਦੀ ਮਿਸਾਲ ਕਾਇਮ ਕੀਤਾ ਜਾਣਾ ਮਹੱਤਵਪੂਰਨ ਹੈ। ਇਸ ਦੌਰਾਨ ਵਿਅਕਤੀਗਤ ਹਿੱਤਾਂ ਮੁਕਾਬਲੇ ਪਾਰਟੀ ਹਿੱਤ ਵੱਧ ਅਹਿਮ ਹੋਣੇ ਚਾਹੀਦੇ ਹਨ ਅਤੇ ਸਾਰਿਆਂ ਉਮੀਦਵਾਰਾਂ ਨੂੰ ਇਕ ਪਰਿਵਾਰ-ਇਕ ਟਿਕਟ ਦੇ ਨਿਯਮ ਦਾ ਸਖ਼ਤੀ ਪਾਲਣ ਕਰਦਿਆਂ, ਉਨ੍ਹਾਂ ਦੇ ਜਿੱਤਣ ਦੀ ਕਾਬਲਿਅਤ ਦੇ ਅਧਾਰ ‘ਤੇ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ‘ਚ ਅਨੁਸ਼ਾਸਨ ਦੇ ਮਾਮਲੇ ‘ਚ ਕਿਸੇ ਵੀ ਤਰ੍ਹਾਂ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਚੋਣ ਪ੍ਰੀਕ੍ਰਿਆ ‘ਚ ਆਪਣੀ ਨਾਮਜ਼ਦਗੀ ਵਾਪਿਸ ਲੈਣ ਲਈ ਰਾਜੀ ਹੋਣ ਵਾਲਿਆਂ ਦਾ ਧੰਨਵਾਦ ਪ੍ਰਗਟਾਉਂਦਿਆਂ, ਉਨ੍ਹਾਂ ਨੂੰ ਪਾਰਟੀ ਦੇ ਵਫਾਦਾਰ ਸਿਪਾਹੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਾਰਿਆਂ ਦਾ ਫਰਜ਼ ਹੈ ਕਿ ਉਹ ਹਾਈ ਕਮਾਂਡ ਦੀਆਂ ਨੀਤੀਆਂ ਤੇ ਨਿਰਦੇਸ਼ਾਂ ਦਾ ਪਾਲਣ ਕਰਨ।
Please Click here for Share This News

Leave a Reply

Your email address will not be published. Required fields are marked *