best platform for news and views

“ਉਭਾਵਾਲ ਨੇੜੇ ਸਕੂਲ ਬੱਸ ਪਲਟਣ ਨਾਲ ਅੱਧੀ ਦਰਜਨ ਬੱਚੇ ਜ਼ਖ਼ਮੀ

Please Click here for Share This News
ਸੰਗਰੂਰ, ਬਲਵਿੰਦਰ ਸਿੰਘ ਸਰਾਂ
ਇਥੋਂ ਨੇਡ਼ਲੇ ਪਿੰਡ ਉਭਾਵਾਲ ਕੋਲ ਇੱਕ ਸਕੂਲ ਬੱਸ ਪਲਟ ਜਾਣ ਕਾਰਨ ਡਰਾਈਵਰ, ਕੰਡਕਟਰ ਅਤੇ ਕਰੀਬ ਅੱਧੀ ਦਰਜਨ ਬੱਚੇ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਹ ਬੱਸ ਛੁੱਟੀ ਮਗਰੋਂ ਬਾਅਦ ਦੁਪਹਿਰ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ।
ਇਹ ਹਾਦਸਾ ਪਿੰਡ ਉਭਾਵਾਲ ਅਤੇ ਕਿਲਾਭਰੀਆਂ ਦੇ ਵਿਚਕਾਰ ਲਿੰਕ ਸੜਕ ’ਤੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਅਤੇ ਸਕੂਲ ਪ੍ਰਬੰਧਕ ਤੁਰੰਤ ਹਾਦਸੇ ਵਾਲੀ ਥਾਂ ਅਤੇ ਸਿਵਲ ਹਸਪਤਾਲ ਪੁੱਜੇ। ਜਾਣਕਾਰੀ ਅਨੁਸਾਰ ਇੱਥੇ ਉਭਾਵਾਲ ਰੋਡ ਸਥਿਤ ਰਿਸ਼ੀ ਪਬਲਿਕ ਸਕੂਲ ਦੀ ਬੱਸ ਛੁੱਟੀ ਮਗਰੋਂ ਲੌਂਗੋਵਾਲ ਨੇੜਲੇ ਪਿੰਡਾਂ ਦੇ ਬੱਚਿਆਂ ਨੂੰ ਛੱਡਣ ਜਾ ਰਹੀ ਸੀ। ਜਿਉਂ ਹੀ ਬੱਸ ਪਿੰਡ ਉਭਾਵਾਲ ਅਤੇ ਕਿਲਾਭਰੀਆਂ ਦੇ ਵਿਚਕਾਰ ਪੁੱਜੀ ਤਾਂ ਬੱਸ ਅੱਗੇ ਕੋਈ ਮੋਟਰਸਾਈਕਲ ਸਵਾਰ ਆ ਗਿਆ। ੳੁਸਨੂੰ ਬਚਾਉਂਦਿਆਂ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ’ਚ ਬੱਸ ਡਰਾਈਵਰ ਕਾਕਾ ਸਿੰਘ, ਕੰਡਕਟਰ ਗੁਰਲਾਲ ਸਿੰਘ, ਸਕੂਲੀ ਬੱਚੇ ਗੋਬਿੰਦਰ ਸਿੰਘ (10), ਲਾਡੀ ਸਿੰਘ (15), ਸਿਕੰਦਰ ਸਿੰਘ (11), ਰਾਜਵੀਰ ਕੌਰ (10) ਵਾਸੀਆਨ ਕਿਲਾਭਰੀਆਂ ਅਤੇ ਸੁਮਨਪ੍ਰੀਤ ਕੌਰ (10) ਵਾਸੀ ਮੰਡੇਰ ਕਲਾਂ ਜ਼ਖ਼ਮੀ ਹੋ ਗਏ ਹਨ। ਦੋ ਜ਼ਖ਼ਮੀ ਬੱਚਿਆਂ ਨੂੰ ਲੌਂਗੋਵਾਲ ਵਿੱਚ ਮੁੱਢਲੀ ਮੈਡੀਕਲ ਸਹਾਇਤਾ ਦੇਣ ਮਗਰੋਂ ਘਰ ਭੇਜ ਦਿੱਤਾ ਗਿਆ ਹੈ। ਜ਼ਖ਼ਮੀ ਬੱਚੇ ਲਾਡੀ ਸਿੰਘ ਨੇ ਦੱਸਿਆ ਕਿ ਬੱਸ ਪਲਟਣ ਨਾਲ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਸੀ, ਜਿਸ ਰਾਹੀਂ ਉਹ ਬਾਹਰ ਨਿਕਲੇ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਵੀ ਬੱਚਿਆਂ ਨੂੰ ਬਾਹਰ ਕੱਢਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਰੂ ਸ਼ਰਮਾ ਨੇ ਦੱਸਿਆ ਕਿ ਬੱਸ ਵਿੱਚ ਕਰੀਬ 20 ਬੱਚੇ ਸਵਾਰ ਸਨ, ਜਿਨ੍ਹਾਂ ’ਚੋਂ 4-5 ਬੱਚਿਆਂ ਦੇ ਸੱਟਾਂ ਲੱਗੀਆਂ ਹਨ ਅਤੇ ਬਾਕੀ ਸਾਰੇ ਬੱਚੇ ਠੀਕ ਹਨ। ਥਾਣਾ ਲੌਂਗੋਵਾਲ ਦੇ ਮੁਖੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
Please Click here for Share This News

Leave a Reply

Your email address will not be published. Required fields are marked *