best platform for news and views

ਸਬ ਜੇਲ ਦੇ ਕੈਦੀਆਂ ਨੂੰ ਆਟਾ-ਗੁੰਨਣ ਵਾਲੀ ਮਸ਼ੀਨ ਭੇਂਟ ਕੀਤੀ

Please Click here for Share This News

ਭਿੱਖੀਵਿੰਡ, 7 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਂਨ ਡਾ:ਐਸ.ਪੀ. ਸਿੰਘ ਉਬਰਾਏ ਵੱਲੋਂ ਸਮਾਜ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਤਹਿਤ ਸਬ ਜੇਲ ਪੱਟੀ ਦੇ ਕੈਦੀਆਂ ਤੇ ਹਵਾਲਾਤੀਆਂ ਦੀ ਸਹੂਲਤ ਲਈ ਉਹਨਾਂ ਨੂੰ ਆਟਾ-ਗੁੰਨਣ ਵਾਲੀ ਮਸ਼ੀਨ ਭੇਂਟ ਕੀਤੀ ਗਈ ਹੈ। ਇਹ ਜਾਣਕਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਟਿੱਕਾ ਤੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਖਹਿਰਾ ਨੇ ਦਿੱਤੀ ਤੇ ਆਖਿਆ ਕਿ ਜੇਲ ਵਿਚ ਆਟਾ ਗੂੰਨਣ ਲਈ ਪ੍ਰਬੰਧਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਤੋਂ ਡਾ:ਐਸ.ਪੀ ਸਿੰਘ ਉਬਰਾਏ ਨੂੰ ਜਾਣੂ ਕਰਵਾਇਆ ਗਿਆ ਤਾਂ ਟਰੱਸਟ ਵੱਲੋਂ ਭੇਜੀ ਮਸ਼ੀਨ ਨੂੰ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਟਿੱਕਾ, ਜਨਰਲ ਸਕੱਤਰ ਯਾਦਵਿੰਦਰ ਸਿੰਘ ਖਹਿਰਾ, ਬਲਾਕ ਪੱਟੀ ਇੰਚਾਰਜ ਵਜੀਰ ਸਿੰਘ ਪਾਰਸ ਵੱਲੋਂ ਜੇਲ ਦੇ ਸੁਪਰਡੈਂਟ ਹਰਪ੍ਰੀਤ ਸਿੰਘ ਦੇ ਸਪੁਰਦ ਕਰ ਦਿੱਤਾ ਗਿਆ, ਜਿਸ ‘ਤੇ ਜੇਲ ਪ੍ਰਸ਼ਾਸ਼ਨ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕੀਤਾ ਗਿਆ।

ਜੇਲ ਸੁਪਰਡੈਂਟ ਹਰਪ੍ਰੀਤ ਸਿੰਘ ਨੂੰ ਮਸ਼ੀਨ ਦਿੰਦੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਟਿੱਕਾ, ਜਨਰਲ ਸਕੱਤਰ ਯਾਦਵਿੰਦਰ ਸਿੰਘ ਖਹਿਰਾ ਆਦਿ।
Please Click here for Share This News

Leave a Reply

Your email address will not be published. Required fields are marked *