ਉਂਨਟਾਰੀਓ ਫ਼ਰੈਂਡਜ਼ ਕਲੱਬ ਵੱਲੋਂ ਮਿਨੀ ਕਹਾਣੀ ਤੇ ਸੰਗੀਤਕ ਮਹਿਫ਼ਲ 21 ਮਾਰਚ ਦਿਨ ਐਤਵਾਰ ਨੂੰ 10 ਵਜੇ ਕੈਨੇਡਾ ਸਮਾਂ ਸਵੇਰ ਓ ਐਫ਼ ਸੀ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਵੱਲੋਂ ਆਯੋਜਨ ਕੀਤਾ ਗਿਆ । ਮੈਂਬਰਜ਼ ਦੀ ਭਰਵੀਂ ਹਾਜ਼ਰੀ ਸੀ । ਪ੍ਰਧਾਨ ਕੰਗ ਜੀ ਨੇ ਮੈਂਬਰਜ਼ ਨੂੰ ਜੀ ਆਇਆ ਕਿਹਾ ਤੇ ਮੀਟਿੰਗ ਹੋਸਟ ਤੇ ਸਭਾ ਦੀ ਜਨਰਲ ਸਕੱਤਰ ਅਮਨਪ੍ਰੀਤ ਕੌਰ ਕੰਗ ਨੂੰ ਮੀਟਿੰਗ ਸ਼ੁਰੂ ਕਰਨ ਲਈ ਕਿਹਾ । ਇਸ ਵਾਰ ਦੀ ਕਹਾਣੀ ਮੀਟਿੰਗ ਵਿੱਚ ਪਹਿਲਾਂ ਡਾ : ਅਮਨਪ੍ਰੀਤ ਕੌਰ ਕੰਗ ਤੇ ਫਿਰ ਤਰਸੇਮ ਗੋਪੀ ਕਾ ਜੀ ਨੇ ਹੋਸਟ ਦੀ ਜ਼ੁੰਮੇਵਾਰੀ ਨੂੰ ਬਾਖੂਬੀ ਨਿਭਾਇਆ । ਅਮਨਪ੍ਰੀਤ ਕੰਗ ਨੇ ਓ ਐਫ਼ ਸੀ ਪ੍ਰਧਾਨ ਰਵਿੰਦਰ ਸਿੰਘ ਕੰਗ , ਚੇਅਰਮੈਨ ਸ : ਅਜੈਬ ਸਿੰਘ ਚੱਠਾ , ਰਮਿੰਦਰ ਵਾਲੀਆ ਸਰਪ੍ਰਸਤ ਵੂਮੈਨ ਵਿੰਗ ਤੇ ਮੀਡੀਆ ਡਾਇਰੈਕਟਰ ਓ ਐਫ ਸੀ , ਕੁਲਵੰਤ ਕੌਰ ਚੰਨ ਪ੍ਰਧਾਨ ਵੂਮੈਨ ਵਿੰਗ ਓ ਐਫ ਸੀ ਇਹਨਾਂ ਨੂੰ ਜੀ ਆਇਆ ਕਿਹਾ ਤੇ ਕਹਾਣੀ ਮੀਟਿੰਗ ਸ਼ੁਰੂ ਕਰਦੇ ਹੋਏ ਕਹਾਣੀਕਾਰਾਂ ਨੂੰ ਵਾਰੀ ਸਿਰ ਕਹਾਣੀ ਪੜ੍ਹਣ ਲਈ ਕਿਹਾ 1 ) ਡਾ: ਇੰਦਰਪਾਲ ਕੌਰ :-ਤਿੰਨ ਗੁਣਾ ਲਾਭ 2 ) ਗੋਲਡੀ ਸਿੰਘ :- ਦੋ ਟੁੱਟੀਆਂ ਹੱਡੀਆਂ 3 ) ਵੀਨਾ ਬਟਾਲਵੀ 4 ) ਅਮਨਦੀਪ ਕੌਰ ਜਲੰਧਰੀ :- ਰੱਜੋ ਤਾਈ 5 ) ਅਮਨਪ੍ਰੀਤ ਕੰਗ :- ਹੱਕ ਦੀ ਕਮਾਈ 6 ) ਮਨਜੀਤ ਕੌਰ ਜੀਤ :- ਸ਼ਰਮਿੰਦਾ 7 ) ਬਲਬੀਰ ਸਿੰਘ ਬੱਬੀ :- ਕਿਸਾਨ ਮਜ਼ਦੂਰ ਏਕਤਾ 8 ) ਮਨਮੀਤ ਸਿੰਘ :- ਮੋਤ 9 ) ਕੁਲਬੀਰ ਸਿੰਘ ਕੰਗ ਲੈਕਚਰਾਰ :- ਨਿਕੰਮੀ ਕਹਾਣੀਆਂ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੇਸ਼ ਕੀਤੀਆਂ ਜੋ ਹਰ ਇਕ ਮੈਂਬਰਜ਼ ਨੇ ਬਹੁਤ ਧਿਆਨ ਨਾਲ ਸੁਣੀਆਂ । ਕਹਾਣੀ ਮੀਟਿੰਗ ਦੇ ਬਾਦ ਕਹਾਣੀਕਾਰਾਂ ਦੀ ਕਹਾਣੀ ਦਾ ਡਾ: ਨੈਬ ਸਿੰਘ ਮੰਡੇਰ ਵੱਲੋਂ ਵਿਸ਼ਲੇਸ਼ਣ ਕੀਤਾ ਜਾਂਦਾ ਹੈ । ਡਾ : ਨੈਬ ਸਿੰਘ ਮੰਡੇਰ ਕਹਾਣੀ ਵਿਸ਼ਲੇਸ਼ਣ ਵਿੱਚ ਬਹੁਤ ਮਾਹਿਰ ਹਨ ਤੇ ਬੇਹਤਰੀਨ ਤਰੀਕੇ ਨਾਲ ਕਹਾਣੀ ਵਿਸ਼ਲੇਸ਼ਣ ਕਰਦੇ ਹੋਏ ਮਿਨੀ ਕਹਾਣੀ ਦੀਆਂ ਬਾਰੀਕੀਆਂ ਦੇ ਬਾਰੇ ਵਿੱਚ ਵੀ ਦੱਸਦੇ ਰਹਿੰਦੇ ਹਨ । ਉਹਨਾਂ ਦਾ ਕਹਾਣੀ ਵਿਸ਼ਲੇਸ਼ਣ ਕਰਨ ਦਾ ਤਰੀਕਾ ਕਾਬਿਲੇ ਤਾਰੀਫ਼ ਹੈ । ਡਾ: ਨੈਬ ਸਿੰਘ ਮੰਡੇਰ ਨੇ ਮਿਨੀ ਕਹਾਣੀ ਦਾ ਵਿਸ਼ਲੇਸ਼ਣ ਕਰਦੇ ਹੋਏ ਆਪਣੇ ਬਹੁਤ ਹੀ ਖ਼ੂਬਸੂਰਤ ਵਿਚਾਰ ਸਾਂਝੇ ਕੀਤੇ । ਉਹਨਾਂ ਅਨੁਸਾਰ ਹੂਬਹੂ ਮਿਨੀ ਕਹਾਣੀ ਪੇਸ਼ ਕਰੋ ਤੇ ਉਹ ਮਿਆਰੀ ਕਹਾਣੀ ਹੁੰਦੀ ਹੈ । ਮਿਨੀ ਕਹਾਣੀ ਦਾ ਸਿਰਲੇਖ ਵੀ ਬੱਝਵਾਂ ਹੀ ਹੋਣਾ ਚਾਹੀਦਾ ਹੈ । ਰਚਨਾ ਗੁੰਦਵੇਂ ਸ਼ਬਦਾਂ ਵਿੱਚ ਹੋਣੀ ਚਾਹੀਦੀ ਹੈ ।
ਗੀਤ ਸੰਗੀਤ ਦੀ ਮਹਿਫ਼ਲ ਦਾ ਆਗਾਜ਼ ਕਾਮੇਡੀ ਕਿੰਗ ਸ : ਤਰਲੋਕ ਸਿੰਘ ਚੁੱਘ ਜੀ ਦੇ ਰੂਬਰੂ ਨਾਲ ਹੋਇਆ । ਉਹਨਾਂ ਚੁਟਕਲਾ , ਹਾਸ-ਰਸ ਗੱਲ ਸੁਣਾਉਂਦਿਆਂ ਕਿਹਾ ਕਿ ਪਤਨੀ ਕਹਿੰਦੀ ਕੀ ਮੈਂ ਤੁਹਾਨੂੰ ਸੁਪਨਿਆਂ ਵਿੱਚ ਆਉਂਦੀ ਹਾਂ ਕਹਿੰਦਾ ਮੈਂ ਹਨੂਮਾਨ ਚਾਲੀਸਾ ਪੜ੍ਹ ਕੇ ਸੌਂਦਾ ਹਾਂ । ਚੁੱਘ ਜੀ ਦੇ ਅਨੁਸਾਰ ਸਾਨੂੰ ਹਰ ਸਥਿਤੀ ਵਿੱਚ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਰੱਬ ਕੋਲ ਇਕ ਫ਼ਰਿਸ਼ਤਾ ਹੈ ਤੇ ਉਹ ਔਰਤ ਹੈ । ਚੁੱਘ ਜੀ ਦੇ ਚੁਟਕਲੇ ਤੇ ਹਸਾਉਣੀਆਂ ਗੱਲਾਂ ਸੁਣ ਕੇ ਹਰ ਕੋਈ ਮੁਸਕਰਾ ਪਿਆ ਤੇ ਹੱਸੇ ਬਿਨਾ ਨਹੀਂ ਰਹਿ ਸਕਿਆ । ਚੁੱਘ ਜੀ ਦੇ ਜੋਕਸ ਨੇ ਮਾਹੋਲ ਨੂੰ ਬਹੁਤ ਹੀ ਖ਼ੁ਼ਸ਼ ਗਵਾਰ ਬਣਾ ਦਿੱਤਾ ਤੇ ਹਰ ਇਕ ਨੇ ਉਹਨਾਂ ਦੇ ਸਭਾ ਵਿੱਚ ਆਉਣ ਦਾ ਦਿਲ ਖੋਲ ਕੇ ਸਵਾਗਤ ਕੀਤਾ । ਆਖੀਰ ਵਿੱਚ ਸੰਗੀਤਕ ਮਹਿਫ਼ਲ ਦਾ ਆਯੋਜਨ ਹੁੰਦਾ ਹੈ ਜੋ ਇਸ ਤਰਾਂ ਸੀ ।
ਗੀਤ ਸੰਗੀਤ ਦੀ ਮਹਿਫ਼ਲ :-
1 ) ਕੁਲਵੰਤ ਕੌਰ ਚੰਨ :- ਨੀ ਮੈਂ ਲੁੱਕ ਲੁੱਕ 2 )ਸੁਦੇਸ਼ ਨੂਰ :- ਆਜਾ ਮਾਲਣੇ ਨੀ ਅੱਜ ਸਿਹਰਾ ਬਣਾਈਏ । 3 ) ਗੁਰਜੀਤ ਅਜਨਾਲਾ :- ਔਕੜਾਂ ਦੇ ਪੱਖੋਂ ਹੁੰਦੇ ਜੋ ਸੂਰਮੇ 4 ) ਸ਼ਰਨਜੀਤ ਕੌਰ ਅਨਹਦ :- ਕੁੰਡੇ ਦੀ ਚੱਟਣੀ ਸੀ ਤੇ ਖੂੰਡੇ ਦਾ ਡਰ ਹੁੰਦਾ ਸੀ 5 ) ਪ੍ਰਭਜੀਤ ਧੀਮਾਨ :- ਕੁੜੀਏ ਕਿਸਮਤ ਲੜੀਏ ਤੈਨੂੰ ਐਨਾ ਪਿਆਰ ਦਿਆਂ , ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ ।
6 ) ਗੁਰਪ੍ਰੀਤ ਕੌਰ ਗੇਂਦੂ :- ਇਹਨਾਂ ਪੈੜਾਂ ਦਾ ਮੈਂ ਕੀ ਕਰਾਂ , ਇਹਨਾਂ ਮੈਨੂੰ ਬੜਾ ਸਤਾਇਆ 7 ) ਬੇਬੀ ਮ੍ਰਾਣਾਲਿਕਾ 8 ) ਅਮਨਪ੍ਰੀਤ ਕੌਰ ਕੰਗ :- ਮੇਰੇ ਵੱਲ ਜ਼ਰਾ ਤੱਕ ਵੇ ਮੇਰੇ ਹਾਣ ਦਿਆ ਬੇਲੀਆ । 9 ) ਤਰਸੇਮ ਗੋਪੀ ਕਾ :- ਜਿਹਨਾਂ ਜ਼ਿੰਦਗੀ ਵਿੱਚ ਕੀਤੀ ਏ ਮਿਹਨਤਾਂ ਦੀ ਕਮਾਈ ।
10 ) ਕੁਲਬੀਰ ਸਿੰਘ 11 ) ਗੁਰਪ੍ਰੀਤ ਪ੍ਰੀਤ ਸਹੋਤਾ :-ਅੱਜ ਮਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਜੀ ਕਰਦਾ । ਇਸ ਦੁਨੀਆਂ ਵਿੱਚ ਜਿੰਨੇ ਰਿਸ਼ਤੇ ਸੱਭ ਝੂਠੇ , 12 ) ਮਨਜੀਤ ਕੌਰ ਜੀਤ 13 ) ਰਜਿੰਦਰ ਕੌਰ :- ਢੋਲਾ ਮੇਰੇ ਜੀਵੇ ਢੋਲਾ 14 ) ਸ਼ਰਨਜੀਤ ਕੌਰ ਅਨਹਦ :- ਕਾਲਾ ਸ਼ਾਹ ਕਾਲਾ ਮੇਰਾ ਗੋਰਾ ਹੀ ਸਰਦਾਰ । ਗਿਆ । ਜਿਹਨਾ ਦੇ ਨਾਮ ਇਸ ਤਰਾਂ ਹਨ । ਹਰ ਇਕ ਸਿੰਗਰ ਨੇ ਆਪਣੀ ਪਿਆਰੀ ਤੇ ਮਿੱਠੀ ਅਵਾਜ਼ ਵਿੱਚ ਗੀਤ ਸੁਣਾ ਕੇ ਸੱਭ ਦੇ ਮਨਾ ਨੂੰ ਮੋਹ ਲਿਆ । ਸੰਗੀਤ ਸੁਣ ਕੇ ਤੇ ਵੈਸੇ ਵੀ ਰੂਹ ਤ੍ਰਿਪਤ ਹੋ ਜਾਂਦੀ ਹੈ । ਇਹਨਾਂ ਵੈਬੀਨਾਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਮੈਂਬਰਜ਼ ਸ਼ਿਰਕਤ ਕਰਦੇ ਹਨ । ਆਖੀਰ ਵਿੱਚ ਚੇਅਰਮੈਨ ਸ : ਅਜੈਬ ਸਿੰਘ ਚੱਠਾ ਤੇ ਰਮਿੰਦਰ ਵਾਲੀਆ ਸਰਪ੍ਰਸਤ ਵੂਮੈਨ ਵਿੰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਵਾਹਿਗੁਰੂ ਅੱਗੇ ਦੁਆ ਕਰਦੇ ਹਾਂ ਕਿ ਪ੍ਰਧਾਨ ਰਵਿੰਦਰ ਸਿੰਘ ਕੰਗ ਦੀ ਅਗਵਾਈ ਵਿੱਚ ਓ ਐਫ਼ ਸੀ ਦਿਨ ਦੁਗਣੀ ਤੇ ਰਾਤ ਚੋਗੁਣੀ ਤਰੱਕੀਆਂ ਕਰੇ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਰਪ੍ਰਸਤ
ਵੂਮੈਨ ਵਿੰਗ ਓ ਐਫ਼ ਸੀ
ਮੀਡੀਆ ਡਾਇਰੈਕਟਰ
ਓ ਐਫ਼ ਸੀ ।