ਉਂਨਟਾਰੀਓ ਫ਼ਰੈਂਡਜ਼ ਕਲੱਬ ਵੱਲੋਂ 7 ਮਾਰਚ 2021 ਦਿਨ ਐਤਵਾਰ ਸਵੇਰੇ 9.30 ਵਜੇ ਕੈਨੇਡਾ ਸਮਾਂ ਤੇ ਭਾਰਤ ਸ਼ਾਮ 8 ਵਜੇ ਮਿਨੀ ਕਹਾਣੀ ਜ਼ੂਮ ਮੀਟਿੰਗ ਦਾ ਆਯੋਜਨ ਓ ਐਫ਼ ਸੀ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਜੀ ਵੱਲੋਂ ਕੀਤਾ ਗਿਆ । ਸ : ਰਵਿੰਦਰ ਸਿੰਘ ਕੰਗ ਜੀ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆ ਕਹਿੰਦਿਆਂ ਹੋਇਆਂ ਉਹਨਾਂ ਨੇ ਸਭਾ ਦੀ ਜਨਰਲ ਸੈਕਟਰੀ ਡਾ: ਅਮਨਪ੍ਰੀਤ ਕੌਰ ਕੰਗ ਹੋਸਟ ਨੂੰ ਮੀਟਿੰਗ ਸ਼ੁਰੂ ਕਰਨ ਲਈ ਕਿਹਾ । ਅਮਨਪ੍ਰੀਤ ਕੰਗ ਨੇ ਪ੍ਰਧਾਨ ਸ : ਰਵਿੰਦਰ ਸਿੰਘ ਕੰਗ , ਚੇਅਰਮੈਨ ਸ : ਅਜੈਬ ਸਿੰਘ ਚੱਠਾ , ਸਰਪ੍ਰਸਤ ਵੂਮੈਨ ਵਿੰਗ ਰਮਿੰਦਰ ਵਾਲੀਆ ਤੇ ਪ੍ਰਧਾਨ ਵੂਮੈਨ ਵਿੰਗ ਕੁਲਵੰਤ ਕੌਰ ਚੰਨ ਦੀ ਉਪਸੱਥਿਤੀ ਬਾਰੇ ਮੈਂਬਰਜ਼ ਨੂੰ ਦਸਿਆ ਤੇ ਇਹਨਾਂ ਸੱਭ ਨੂੰ ਜੀ ਆਇਆ ਵੀ ਕਿਹਾ । ਅਮਨਪ੍ਰੀਤ ਕੰਗ ਹੋਸਟ ਦੀ ਜ਼ੁੰਮੇਵਾਰੀ ਬੇਹਤਰੀਨ ਤਰੀਕੇ ਨਾਲ ਨਿਭਾਉਂਦੇ ਹਨ । ਅਮਨ ਕੰਗ ਨੇ ਕਹਾਣੀਕਾਰਾਂ ਨੂੰ ਆਪਣੀ ਕਹਾਣੀ 5 ਮਿੰਟ ਵਿੱਚ ਸੁਨਾਉਣ ਲਈ ਕਿਹਾ । ਹਰ ਕਹਾਣੀਕਾਰ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ 5 ਮਿੰਟ ਵਿੱਚ ਆਪਣੀ ਕਹਾਣੀ ਨੂੰ ਪੇਸ਼ ਕੀਤਾ , ਜਿਹਨਾਂ ਦੇ ਨਾਮ ਤੇ ਕਹਾਣੀ ਦੇ ਨਾਮ ਇਸ ਤਰਾਂ ਹਨ । ਸ: ਸਰਦੂਲ ਸਿੰਘ ਭੱਲਾ :- ਦੇਸ਼ ਪਿਆਰ , ਕੈਲਾਸ਼ ਠਾਕੁਰ :- ਮੈਂ ਦਰੋਪਦੀ ਨਹੀਂ , ਡਾ: ਰਵਿੰਦਰ ਕੌਰ ਭਾਟੀਆ :- ਮੈਂ ਪੰਜਾਬੀ , ਡਾ: ਸਤਿੰਦਰਜੀਤ ਕੌਰ ਬੁੱਟਰ :- ਚੋਰੀ , ਕੁਲਵੰਤ ਘੋਲੀਆ :- ਚੋਭਾਂ ਤੇ ਮੋਨਿਕਾ ਲਿਖਾਰੀ :- ਅਨਜੰਮੀ ਧੀ । ਇਹਨਾਂ ਸੱਭ ਨੇ 5 ਮਿੰਟ ਵਿੱਚ ਖ਼ੂਬਸੂਰਤ ਅੰਦਾਜ਼ ਵਿੱਚ ਕਹਾਣੀ ਨੂੰ ਪੇਸ਼ ਕੀਤਾ । ਡਾਕਟਰ ਨੈਬ ਸਿੰਘ ਮੰਡੇਰ ਨੇ ਕਿਹਾ ਵਿਸ਼ਲੇਸ਼ਣ ਕਰਦਿਆਂ ਮਿਨੀ ਕਹਾਣੀ ਦੀ ਵਿਧਾ ਦੇ ਬਾਰੇ ਵਿੱਚ ਦੱਸਿਆ ਕਿ ਮਿਨੀ ਕਹਾਣੀ ਵਿੱਚ ਪੱਲ ਛਿੰਨ ਦੀ ਘਟਨਾ ਦਾ ਵਿਸਥਾਰ ਹੁੰਦਾ ਹੈ । ਮਿਨੀ ਕਹਾਣੀ ਨੂੰ ਹਮੇਸ਼ਾਂ ਗੁੰਦਵੇਂ ਸ਼ਬਦਾਂ ਵਿੱਚ ਹੀ ਪੇਸ਼ ਕਰਨਾ ਚਾਹੀਦਾ ਹੈ । ਮਿਨੀ ਕਹਾਣੀ ਦੀਆਂ ਹੋਰ ਬਾਰੀਕੀਆਂ ਦੇ ਬਾਰੇ ਵੀ ਦੱਸਿਆ । ਸ : ਰਵਿੰਦਰ ਸਿੰਘ ਕੰਗ ਜੋ ਕਿ ਅੰਤਰਰਾਸ਼ਟਰੀ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਧਾਨ ਵੀ ਨੇ ਉਹਨਾਂ ਦੇ ਉਚੇਚੇ ਯਤਨਾਂ ਸਦਕਾ ਮਿਨੀ ਕਹਾਣੀ ਕਿਤਾਬ ਵੀ ਜਲਦੀ ਤਿਆਰ ਹੋ ਕੇ ਆ ਰਹੀ ਹੈ । ਇਸ ਸੰਦਰਭ ਵਿੱਚ ਪ੍ਰਧਾਨ ਰਵਿੰਦਰ ਸਿੰਘ ਕੰਗ ਜੀ ਮਹੀਨੇ ਵਿੱਚ 2 ਜ਼ੂਮ ਮੀਟਿੰਗ ਕਰਕੇ ਮਿਨੀ ਕਹਾਣੀ ਵੈਬੀਨਾਰ ਦਾ ਆਯੋਜਨ ਕਰਦੇ ਹਨ । ਮਿਨੀ ਕਹਾਣੀ ਮੀਟਿੰਗ ਵਿੱਚ ਕੰਗ ਸਰ ਇਹ ਵੀ ਦੇਖਣਾ ਚਾਹੁੰਦੇ ਹਨ ਕਿ ਮੈਂਬਰਜ਼ ਦੀ ਮਿਨੀ ਕਹਾਣੀ ਸੁਨਾਉਣ ਦੀ ਕੀ ਕਲਾ ਹੋਣੀ ਚਾਹੀਦੀ ਹੈ । ਸੱਭ ਤੋਂ ਵਧੀਆ ਤਰੀਕੇ ਨਾਲ ਕਹਾਣੀ ਸੁਨਾਉਣ ਵਾਲੇ ਕਹਾਣੀਕਾਰ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਏਗਾ । ਇਸ ਨਾਲ ਹੋਰ ਕਹਾਣੀਕਾਰ ਵੀ ਉਤਸਾਹਿਤ ਹੋ ਕੇ ਵਧੀਆ ਤਰੀਕੇ ਨਾਲ ਕਹਾਣੀ ਪੇਸ਼ ਕਰ ਸਕਣਗੇ ।ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਨੇ ਵੀ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਜੀ ਦੇ ਇਹਨਾਂ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਨੇ । ਸ : ਅਜੈਬ ਸਿੰਘ ਚੱਠਾ ਜੀ ਵੀ ਹਰ ਵਾਰ ਇਕ ਨਵੇਂ ਵਿਸ਼ੇ ਨੂੰ ਲੈ ਕੇ ਵੈਬੀਨਾਰ ਕਰ ਰਹੇ ਹਨ ਤੇ ਕਾਨਫ਼ਰੰਸਾਂ ਰਾਹੀਂ ਵੀ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਵੀ ਕਰ ਰਹੇ ਹਨ । ਸੰਗੀਤ ਸਾਡੀ ਰੂਹ ਦੀ ਖ਼ੁਰਾਕ ਹੁੰਦੀ ਹੈ , ਇਹ ਮਾਨਣਾ ਹੈ ਪ੍ਰਧਾਨ ਰਵਿੰਦਰ ਸਿੰਘ ਕੰਗ ਜੀ ਦਾ ਤੇ ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਮੀਟਿੰਗ ਦੇ ਬਾਦ ਸੰਗੀਤਕ ਮਹਿਫ਼ਲ ਦਾ ਆਯੋਜਨ ਵੀ ਕੀਤਾ ਜਾਂਦਾ ਹੈ । ਗੀਤ ਸੰਗੀਤ ਪੇਸ਼ ਕਰਨ ਵਾਲੇ ਗੀਤਕਾਰਾਂ ਦੇ ਨਾਮ ਤੇ ਗੀਤ ਦੇ ਨਾਮ ਇਸ ਤਰਾਂ ਹਨ :-
ਬਲਬੀਰ ਕੌਰ ਰਾਏਕੋਟੀ ਗ਼ਜ਼ਲ :- ਸ਼ਿੱਦਤ ਭਰਕੇ ਪਿਆਰ ਮੁਹੱਬਤ ਦਿਲ ਤੋਂ ਨਾਲ ਲਿਆਵਾਂ ਮੈਂ।
ਗੁੰਮ ਗਈ ਹੈ ਜਿਹੜੀ ਰੌਣਕ਼ ਫਿਰ ਤੋਂ ਭਾਲ ਲਿਆਵਾਂ ਮੈਂ , ਡਾ :- ਰਵਿੰਦਰ ਕੌਰ ਭਾਟੀਆ :- ਮੈਂ ਤੇ ਲਾ ਲਿਆ ਏ ਤੇਰੇ ਨਾਲ ਨੇਹੁੰ ਸੱਜਣਾਂ ,
ਕੁਲਵੰਤ ਕੌਰ ਚੰਨ :- ਅਸੀਂ ਨਾਦਾਨ ਤੇ ਇੰਨੇ ਭੋਲੇ ..ਸੱਭ ਕੁਝ ਲੁੱਟ ਕੇ ਲੈ ਗਏ , ਗੁਰਪ੍ਰੀਤ ਸਿੰਘ ਸਹੋਤਾ :- ਵਰਣ-ਮਾਲਾ ( ਪੈਂਤੀ ਅੱਖਰੀ ) ਤੇ ਗੀਤ , ਰਣਜੀਤ ਕੌਰ ਅਰੋੜਾ :- ਸਾਰੀ ਰਾਤ ਤੇਰਾ ਤੱਕਦੀ ਆਂ ਰਾਹ ਤਾਰਿਆ ਤੋਂ ਪੁੱਛ ਚੰਨ ਵੇ ( ਸੁਰਿੰਦਰ ਕੌਰ ) ਸੁਦੇਸ਼ ਨੂਰ :- ਚਿੱਠੀ :- ਚਿੱਠੀ ਜਾਈ ਮੇਰੇ ਸੱਜਣਾਂ ਦੇ ਕੋਲ ਨੀ , ਦੱਸ ਵੈਰੀਆ ਵੇ ਸਾਡੇ ਕੋਲੋਂ ਕੀ ਹੋ ਗਿਆ ਕਸੂਰ ਵੇ , ਡਾ: ਹਰਜੀਤ ਸਿੰਘ ਸੱਧਰ :- ਕਿਉਂ ਨਾ ਪੂਜਾਂ ਮਾਂ ਬੋਲੀ ਜਿਸਨੇ ਦਿੱਤੀਆਂ ਲੋਰੀਆਂ , ਸੁਖਵਿੰਦਰ ਅਨਹਦ :- ਸਫ਼ਰ ਜ਼ਿੰਦਗੀ ਦਾ ਤੇਰੇ ਨਾਲ ਲੋਚਦੇ ਹਾਂ , ਡਾ : ਅਮਨਪ੍ਰੀਤ ਕੌਰ ਕੰਗ :- ਉੱਡਦਾ ਵੇ ਜਾਵੀਂ ਕਾਵਾਂ
ਕੁਲਵੰਤ ਕੌਰ ਚੰਨ :- ਮੇਰਾ ਕੀ ਕਸੂਰ ਚੰਨਾ
ਸਰਨਜੀਤ ਕੌਰ ਅੱਨਹਦ :- ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਖਦਾ ਆਈਂ ਵੇ ਚੀਰੇ ਵਾਲਿਆ । ਇਹਨਾਂ ਸੱਭ ਨੇ ਆਪਣੀ ਪਿਆਰੀ ਤੇ ਮਿੱਠੀ ਅਵਾਜ਼ ਵਿੱਚ ਗੀਤ ਸੁਣਾ ਕੇ ਸੱਭ ਦੇ ਮਨਾ ਨੂੰ ਮੋਹ ਲਿਆ ।ਦੇਸ਼ਾਂ ਵਿਦੇਸ਼ਾਂ ਤੋਂ ਮੈਂਬਰਜ਼ ਨੇ ਵੈਬੀਨਾਰ ਵਿੱਚ ਸ਼ਿਰਕਤ ਕੀਤੀ । ਹਮੇਸ਼ਾਂ ਵਾਂਗ ਬਹੁਤ ਭਰਵੀਂ ਹਾਜ਼ਰੀ ਮੈਂਬਰਜ਼ ਦੀ ਰਹੀ । ਆਖਿਰ ਵਿੱਚ ਚੇਅਰਮੈਨ ਸ : ਅਜੈਬ ਸਿੰਘ ਚੱਠਾ ਨੇ ਮੈਂਬਰਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਮੈਂਬਰਜ਼ ਆਪਣੇ ਆਪਣੇ ਤਰੀਕੇ ਨਾਲ ਬਹੁਤ ਵਧੀਆ ਕੰਮ ਕਰ ਰਹੇ ਹਨ । ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਜੀ ਨੇ ਵੀ ਕਿਹਾ ਕਿ ਇਸੇ ਲਈ ਕਾਰਜਕਾਰਨੀ ਮੈਂਬਰਜ਼ ਦਾ ਸੰਗਠਨ ਕੀਤਾ ਹੈ ਤੇ ਉਹਨਾਂ ਮੈਂਬਰਜ਼ ਨੂੰ ਹੀ ਇਸ ਵਿੱਚ ਲਿਆ ਹੈ ਜੋ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ । ਸ ਅਜੈਬ ਸਿੰਘ ਚੱਠਾ ਤੇ ਸਭਾ ਦੀ ਵੂਮੈਨ ਵਿੰਗ ਦੀ ਸਰਪ੍ਰਸਤ ਰਮਿੰਦਰ ਵਾਲੀਆ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ । ਮਿਨੀ ਕਹਾਣੀ ਜ਼ੂਮ ਮੀਟਿੰਗ ਬਹੁਤ ਕਾਮਯਾਬ ਰਹੀ । ਪ੍ਰਬੰਧਕ ਤੇ ਮੈਂਬਰਜ਼ ਵਧਾਈ ਦੇ ਪਾਤਰ ਹਨ । ਸ਼ਾਲਾ ! ਓ ਐਫ਼ ਸੀ ਪ੍ਰਧਾਨ ਰਵਿੰਦਰ ਸਿੰਘ ਕੰਗ ਦੀ ਅਗਵਾਈ ਵਿੱਚ ਦਿਨ ਦੋਗੁਣੀ ਰਾਤ ਚੋਗੁਣੀ ਤੱਰਕੀਆਂ ਕਰੇ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਰਪ੍ਰਸਤ
ਵੂਮੈਨ ਵਿੰਗ ਓ ਐਫ਼ ਸੀ
ਮੀਡੀਆ ਡਾਇਰੈਕਟਰ ਓ ਐਫ ਸੀ ।