best platform for news and views

ਉਂਨਟਾਰੀਓ ਫ਼ਰੈਂਡਜ਼ ਕਲੱਬ ਕੈਨੇਡਾ ਵੱਲੋਂ ਹਾਸ-ਰਸ ਸੰਮੇਲਨ ਵੈਬੀਨਾਰ ਬੇਹੱਦ ਕਾਮਯਾਬ ਰਿਹਾ

Please Click here for Share This News

Toranto
ਉਂਨਟਾਰੀਓ ਫ਼ਰੈਂਡਜ਼ ਕਲੱਬ ਪ੍ਰਧਾਨ ਰਵਿੰਦਰ ਸਿੰਘ ਕੰਗ ਵੱਲੋਂ 4 ਅਪ੍ਰੈਲ ਦਿਨ ਐਤਵਾਰ 10 ਵਜੇ ਸਵੇਰੇ ਕੈਨੇਡਾ ਸਮਾਂ ਤੇ ਭਾਰਤ ਸ਼ਨੀਵਾਰ ਸ਼ਾਮੀਂ 7.30 ਵਜੇ ਹਾਸ-ਰਸ ਸੰਮੇਲਨ ਦਾ ਆਯੋਜਨ ਕੀਤਾ ਗਿਆ ਜੋ ਕਿ ਬੇਹੱਦ ਕਾਮਯਾਬ ਰਿਹਾ । ਦੇਸ਼ਾਂ ਵਿਦੇਸ਼ਾਂ ਤੋਂ ਮੈਂਬਰਜ਼ ਨੇ ਇਸ ਵੈਬੀਨਾਰ ਵਿੱਚ ਸ਼ਾਮੂਲੀਅਤ ਕੀਤੀ । ਮੈਂਬਰਜ਼ ਦੀ ਹਾਜ਼ਰੀ ਬਹੁਤਾਤ ਗਿਣਤੀ ਵਿੱਚ ਸੀ । ਮੀਟਿੰਗ ਵਿੱਚ ਓ ਐਫ ਸੀ ਪ੍ਰਧਾਨ ਸ : ਰਵਿੰਦਰ ਸਿੰਘ ਕੰਗ , ਚੇਅਰਮੈਨ ਸ : ਅਜੈਬ ਸਿੰਘ ਚੱਠਾ , ਵੂਮੈਨ ਵਿੰਗ ਦੀ ਸਰਪ੍ਰਸਤ ਰਮਿੰਦਰ ਵਾਲੀਆ , ਵੂਮੈਨ ਵਿੰਗ ਪ੍ਰਧਾਨ ਕੁਲਵੰਤ ਕੌਰ ਚੰਨ ਤੇ ਸਾਰੇ ਕਾਰਜਕਾਰਨੀ ਮੈਂਬਰਜ਼ ਵੀ ਉਪਸਥਿਤ ਸੀ । ਸ: ਤਰਲੋਕ ਸਿੰਘ ਚੁੱਘ ਐਡਵਾਈਜ਼ਰ ਜੀ ਦੇ ਮੀਟਿੰਗ ਵਿੱਚ ਉਪਸਥਿਤ ਹੋਣ ਨਾਲ ਤੇ ਉਹਨਾਂ ਦੇ ਹਾਸ-ਰਸ ਚੁਟਕਲੇ ਤੇ ਹਾਸ-ਰਸ ਭਰੀਆਂ ਗੱਲਾਂ ਸੁਣ ਕੋਈ ਵੀ ਹੱਸੇ ਬਿਨਾ ਨਹੀਂ ਰਹਿ ਸਕਦਾ ਜੋ ਕਿ ਸੱਭ ਦਾ ਮਨ ਮੋਹ ਲੈਂਦੀਆਂ ਹਨ । ਪ੍ਰਧਾਨ ਰਵਿੰਦਰ ਸਿੰਘ ਕੰਗ ਨੇ ਸੱਭ ਮੈਂਬਰਜ਼ ਨੂੰ ਜੀ ਆਇਆ ਕਹਿੰਦਿਆਂ ਹੋਇਆਂ ਜਨਰਲ ਸਕੱਤਰ ਤੇ ਹੋਸਟ ਡਾ: ਅਮਨਪ੍ਰੀਤ ਕੌਰ ਕੰਗ ਨੂੰ ਮੀਟਿੰਗ ਸ਼ੁਰੂ ਕਰਨ ਲਈ ਕਿਹਾ । ਅਮਨਪ੍ਰੀਤ ਕੰਗ ਨੇ ਪ੍ਰਧਾਨ ਸਾਹਿਬ , ਚੇਅਰਮੈਨ ਸਾਹਿਬ , ਵੂਮੈਨ ਵਿੰਗ ਸਰਪ੍ਰਸਤ , ਵੂਮੈਨ ਵਿੰਗ ਪ੍ਰਧਾਨ ਤੇ ਐਡਵਾਈਜ਼ਰ ਨੂੰ ਜੀ ਆਇਆ ਕਹਿ ਕੇ ਹਾਸ-ਰਸ ਸੰਮੇਲਨ ਦੀ ਸ਼ੁਰੂਆਤ ਕਰਦੇ ਹੋਏ ਕ੍ਰਮਵਾਰ ਮੈਂਬਰਜ਼ ਨੂੰ ਬੁਲਾਇਆ ਜਿਹਨਾਂ ਨੇ ਹਾਸ-ਰਸ ਤੇ ਕਹਾਣੀ , ਵਿਅੰਗ , ਕਵਿਤਾ , ਗੀਤ , ਤੇ ਚੁਟਕਲੇ ਸੁਣਾ ਕੇ ਮਾਹੋਲ ਨੂੰ ਰੰਗੀਨ ਬਣਾ ਦਿੱਤਾ । ਬਹੁਤ ਮੈਂਬਰਜ਼ ਨੇ ਆਪਣੀ ਹੱਡਬੀਤੀ ਤੇ ਹਾਸ-ਰਸ ਸੰਬੰਧੀ ਵਿਅੰਗ , ਕਹਾਣੀ , ਚੁਟਕਲੇ , ਗੀਤ ਤੇ ਕਵਿਤਾ ਸੁਣਾਏ । ਜਿਹਨਾਂ ਦੇ ਨਾਮ ਇਸ ਤਰਾਂ ਹਨ । 1 )ਕੈਲਾਸ਼ ਠਾਕੁਰ :- ਕੁੱਤੇ ਦੀ ਵੱਢੀ 2) ਡਾ: ਰਵਿੰਦਰ ਕੌਰ ਭਾਟੀਆ :- ਕੁੱਛੜ , ਠੰਡ ਤੇ ਜੀਭ 3 ) ਕੁਲਵਿੰਦਰ ਵਿਰਕ :- ਕੱਟੜਤਾ ਤੇ ਵਜ਼ਨ 4 ) ਗੁਰਪ੍ਰੀਤ ਗੇਂਦੂ :- ਤੰਦੂਰ ਵਾਲੀ ਰੋਟੀ 5 ) ਤਰਲੋਕ ਸਿੰਘ ਚੁੱਘ 6 ) ਮੀਤਾ ਖੰਨਾ 7 ) -ਪ੍ਰਿੰ : ਹਰਜਿੰਦਰ ਕੌਰ ਸੱਧਰ :- ਹੱਦ ਹੋ ਗਈ 8 ) ਦੀਪ ਰੱਤੀ :- ਪੈਸੇ ਵਾਲੇ ਲੋਕ
1 ) ਕੁਲਵੰਤ ਕੌਰ ਚੰਨ :- ਮੇਰੇ ਸੱਜਣਾਂ ਮੇਰੇ ਚੰਨਾ ਕੋਈ ਨਹੀਂ ਹੈ ਤਮੰਨਾ 2 )ਗੁਰਦੀਸ਼ ਕੌਰ ਗਰੇਵਾਲ ਵਿਅੰਗ :- ਕਵੀ ਦੀ ਪਤਨੀ 3 ) ਆਸ਼ਾ ਸ਼ਰਮਾ :- ਚੁਟਕਲੇ 4 ) ਡਾ : ਸਤਿੰਦਰਜੀਤ ਕੌਰ ਬੁੱਟਰ :- ਵਿਅੰਗ :- ਕੱਲਾ ਬਹਿ ਕੇ ਰੋ ਲੈਣਾ ਆ 5 ) ਕੁਲਵਿੰਦਰ ਕੌਰ ਕੋਮਲ :- ਐਸ ਟੀ ਡੀ ਦਾ ਮੁੰਡਾ ਆਇਆ 6 ) ਤਰਲੋਕ ਸਿੰਘ ਚੁੱਘ :- ਚੁਟਕਲੇ ( ਆਉ ਹੱਸੀਏ ) 7 ) ਗੁਰਪ੍ਰੀਤ ਸਿੰਘ ਪ੍ਰੀਤ ਸਹੋਤਾ :- ਵਰਣ-ਮਾਲਾ ਤੇ ਹਾਸ-ਰਸ ਗੀਤ 8 ) ਸਰਦੂਲ ਸਿੰਘ ਭੱਲਾ :- ਚੁਟਕਲੇ 9 ) ਅਮਨਦੀਪ ਕੌਰ ਜਲੰਧਰੀ :- ਗੀਤ
10 ) ਵੀਨਾ ਬਟਾਲਵੀ :- ਕਵਿਤਾ ( ਕਰੋਨਾ ਦੀ ਯਾਤਰਾ ) 11) ਅਮਨਪ੍ਰੀਤ ਕੌਰ ਕੰਗ :- ਗੀਤ ( ਬਦਲੀ ਤਾਂ ਮੈਨੇ ਚਾਲ ਨੀ ਜ਼ਿੰਦੇ ਦੇਖ ਨਿਮਾਣੇ ਦਾ ਹਾਲ ਨੀ ਜ਼ਿੰਦੇ ) 12 ) ਸਰਦੂਲ ਸਿੰਘ ਭੱਲਾ :- ਗੀਤ :- ਚੰਦਰਾ ਕਰੋਨਾ ਮੇਰੇ ਹਾਣੀਆਂ । ਇਹਨਾਂ ਸੱਭਨਾਂ ਦੇ ਹਾਸ-ਰਸ ਸੰਬੰਧੀ ਵਿਅੰਗ , ਕਹਾਣੀ , ਗੀਤ , ਕਵਿਤਾ , ਚੁਟਕਲੇ ਸੁਣ ਕੇ ਹਰ ਇਕ ਮੈਂਬਰਜ਼ ਦੇ ਚਿਹਰੇ ਖਿੜੇ ਹੋਏ ਸਨ । ਆਖੀਰ ਵਿੱਚ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਤੇ ਵੂਮੈਨ ਵਿੰਗ ਦੀ ਪ੍ਰਧਾਨ ਰਮਿੰਦਰ ਵਾਲੀਆ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਰਪ੍ਰਸਤ
ਵੂਮੈਨ ਵਿੰਗ ਓ ਐਫ਼ ਸੀ
ਮੀਡੀਆ ਡਾਇਰੈਕਟਰ
ਓ ਐਫ ਸੀ ।


Please Click here for Share This News

Leave a Reply

Your email address will not be published. Required fields are marked *