best platform for news and views

ਈ-ਸਟੈਂਪ ਪੇਪਰ ਦੀ ਸਹੂਲਤ ਸ਼ੁਰੂ

Please Click here for Share This News

ਸੰਗਰੂਰ, 14 ਸਤੰਬਰ (ਮਹੇਸ਼ ਜਿੰਦਲ)- ਪੰਜਾਬ ਸਰਕਾਰ ਵੱਲੋਂ ਸੰਗਰੂਰ ਦੇ ਟਾਈਪ 1 ਸੇਵਾ ਕੇਂਦਰ ਵਿਚ ਈ-ਸਟੈਂਪ ਪੇਪਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਸੇਵਾ ਕੇਂਦਰ ਵਿਖੇ ਈ-ਸਟੈਂਪ ਪੇਪਰ ਮਿਲਣ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਦੀ ਖੱਜਲ ਖ਼ੁਆਰੀ ਘਟੇਗੀ ਕਿਉਂਕਿ ਹੁਣ ਬੈਂਕਾਂ ਦੇ ਨਾਲ-ਨਾਲ ਸੇਵਾ ਕੇਂਦਰ ਰਾਹੀਂ ਵੀ ਈ-ਸਟੈਂਪ ਲਏ ਜਾ ਸਕਣਗੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਤਹਿਸੀਲ ਦਫ਼ਤਰ ਵਿਖੇ ਰਜਿਸਟਰੀ ਕਰਾਉਣ ਵਾਲੇ ਲੋਕਾਂ ਨੂੰ ਹੁਣ ਈ-ਸਟੈਂਪ ਪੇਪਰ ਲੈਣ ਲਈ ਬਾਹਰ ਨਹੀਂ ਜਾਣਾ ਪਵੇਗਾ ਸਗੋਂ ਸੇਵਾ ਕੇਂਦਰ ਤੋਂ ਹੀ ਈ-ਸਟੈਂਪ ਪੇਪਰ ਮਿਲਣ ਲੱਗ ਪਏ ਹਨ | ਡਿਪਟੀ ਕਮਿਸ਼ਨਰ ਸ਼੍ਰੀ ਵਿਰਕ ਨੇ ਦੱਸਿਆ ਕਿ ਇਸ ਸੁਵਿਧਾ ਸਦਕਾ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੋਵੇਗੀ ਅਤੇ ਕੰਮ ਵੀ ਬਿਨਾ ਦੇਰੀ ਤੋਂ ਹੋ ਸਕਣਗੇ | ਉਨ੍ਹਾਂ ਦੱਸਿਆ ਕਿ ਕੇਵਲ ਇਕ ਫਾਰਮ ਭਰ ਕੇ ਦੇਣ ਤੋਂ ਬਾਅਦ ਅਦਾਇਗੀ ਪਿੱਛੋਂ ਈ-ਸਟੈਂਪ ਪੇਪਰ ਖ਼ਰੀਦ ਸਕਣਗੇ ਅਤੇ ਸਿਰਫ਼ ਦਸ ਰੁਪਏ ਹੀ ਜ਼ਿਆਦਾ ਦੇਣੇ ਪੈਣਗੇ | ਉਨ੍ਹਾਂ ਦੱਸਿਆ ਕਿ 20 ਹਜ਼ਾਰ ਅਤੇ ਇਸ ਤੋਂ ਵੱਧ ਰਾਸ਼ੀ ਦੀ ਫ਼ੀਸ ਲਈ ਈ-ਸਟੈਂਪ ਪੇਪਰ ਲਾਗੂ ਕੀਤਾ ਗਿਆ ਹੈ ਅਤੇ ਲੋਕਾਂ ਦੀ ਸਹੂਲਤ ਲਈ ਵੱਖਰਾ ਕਾਊਟਰ ਸਥਾਪਤ ਕੀਤਾ ਗਿਆ ਹੈ |

Please Click here for Share This News

Leave a Reply

Your email address will not be published. Required fields are marked *