best platform for news and views

ਈ.ਟੀ.ਟੀ ਅਧਿਆਪਕ ਯੂਨੀਅਨ ਬਲਾਕ ਭਿੱਖੀਵਿੰਡ ਦੀ ਹੋਈ ਚੋਣ

Please Click here for Share This News

ਭਿੱਖੀਵਿੰਡ 10 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਿੱਖਿਆ ਦੇ ਖੇਤਰ ਪ੍ਰਾਇਮਰੀ
ਸਿੱਖਿਆ ਨੂੰ ਸਮਰਪਿਤ ਈਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪੁਨਰਗਠਨ ਦੇ ਸੰਬੰਧ ‘ਚ
ਮੰਗਲਵਾਰ ਨੂੰ ਬਲਾਕ ਭਿੱਖੀਵਿੰਡ ਦੀਆਂ ਚੋਣਾਂ ਸੰਬੰਧੀ ਇਕ ਅਹਿਮ ਮੀਟਿੰਗ ਹੋਈ।
ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਈ.ਟੀ.ਟੀ ਅਧਿਆਪਕਾ ਨੇ ਭਾਗ ਲਿਆ ਤੇ ਰਣਜੀਤ ਸਿੰਘ
ਬਾਠ, ਨਵਰੂਪ ਸਿੰਘ ਝਬਾਲ, ਸਤਿੰਦਰ ਸਿੰਘ ਗੰਡੀਵਿੰਡ, ਗੁਰਲਾਲ ਸਿੰਘ ਪਹੂਵਿੰਡ, ਜਗਦੀਪ
ਸਿੰਘ ਆਦਿ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ। ਉਪਰੰਤ ਚੋਣ
ਕਮੇਟੀ ਚੇਅਰਮੈਂਨ ਸਤਿੰਦਰ ਸਿੰਘ ਤੇ ਸਮੁੱਚੀ ਕਮੇਟੀ ਨੇ ਬਲਾਕ ਭਿੱਖੀਵਿੰਡ ਯੂਨੀਅਨ ਦੀ
ਚੋਣ ਸੰਬੰਧੀ ਸਮੂਹ ਮੈਂਬਰਾਂ ਦੇ ਨਾਮਜਦ ਕਰਕੇ ਮਤਾ ਪੇਸ਼ ਕੀਤਾ ਗਿਆ, ਜੋ ਸਮੂਹ
ਅਧਿਆਪਕਾਂ ਤੇ ਚੋਣ ਕਮੇਟੀ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰਕੇ ਪਾਸ ਕੀਤਾ, ਜਿਸ ਵਿਚ
ਬਲਾਕ ਭਿੱਖੀਵਿੰਡ ਈ.ਟੀ.ਟੀ ਅਧਿਆਪਕ ਯੂਨੀਅਨ ਦੀ ਚੋਣ ਕਰਦਿਆਂ ਪ੍ਰਧਾਨ ਹਰਵਿੰਦਰ
ਸਿੰਘ, ਗੁਰਤੇਜ ਸਿੰਘ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਕੰਵਲਪ੍ਰੀਤ ਸਿੰਘ, ਮੀਤ
ਪ੍ਰਧਾਨ ਗੁਰਬਿੰਦਰ ਸਿੰਘ, ਖਜਾਨਚੀ ਗੁਰਸੇਵਕ ਸਿੰਘ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ,
ਜਥੇਬੰਦਕ ਸਕੱਤਰ  ਹਰਮਨਬੀਰ ਸਿੰਘ, ਸਕੱਤਰ ਗੋਰਵ ਸ਼ਰਮਾ, ਗੁਰਮੀਤ ਸਿੰਘ, ਤਾਲਮੇਲ
ਸਕੱਤਰ ਸਰਬਜੀਤ ਕੌਰ, ਜਸਬੀਰ ਕੌਰ, ਮੁੱਖ ਸਲਾਹਕਾਰ ਅਮ੍ਰਿਤ ਕੁਮਾਰ, ਜਿਲ੍ਹਾ ਕਮੇਟੀ
ਮੈਂਬਰ ਅਮਿਤ ਕੁਮਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸੁਖਜਿੰਦਰ ਸਿੰਘ, ਸੁਰਿੰਦਰ
ਭੁੱਲਰ, ਤਜਿੰਦਰ ਸਿੰਘ, ਨਵਨੀਤ ਸਿੰਘ, ਵਰਿੰਦਰ ਸਿੰਘ, ਪ੍ਰੇਮ ਸਿੰਘ, ਉਕਾਰ ਸਿੰਘ,
ਜਗਮੋਹਣ ਸਿੰਘ ਆਦਿ ਹਾਜਰ ਸਨ।


ਕੈਪਸ਼ਨ :- ਈ.ਟੀ.ਟੀ ਅਧਿਆਪਕ ਯੂਨੀਅਨ ਬਲਾਕ ਭਿੱਖੀਵਿੰਡ ਦੀ ਚੋਣ ਦੌਰਾਨ ਚੁਣੇ ਗਏ ਅਹੁਦੇਦਾਰ।

Please Click here for Share This News

Leave a Reply

Your email address will not be published. Required fields are marked *