best platform for news and views

ਈ-ਆਫਿਸ ਲਾਗੂ ਕਰਨ ‘ਚ ਪੰਜਾਬ ਵਿੱਚ ‘ਬਰਨਾਲਾ’ ਪਹਿਲੇ ਸਥਾਨ ‘ਤੇ

Please Click here for Share This News

ਬਰਨਾਲਾ, 9ਸਤੰਬਰ(ਰਾਕੇਸ ਗੋਇਲ)- ਜ਼ਿਲਾ ਪ੍ਰਸ਼ਾਸਨ ਬਰਨਾਲਾ ਦੇ ਲਗਾਤਾਰ ਯਤਨਾਂ ਸਦਕਾ ਡੀ.ਸੀ. ਦਫ਼ਤਰ ਬਰਨਾਲਾ ਨੇ ਈ-ਆਫਿਸ ਲਾਗੂ ਕਰਨ ਵਿੱਚ ਪੰਜਾਬ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰ ਲਿਆ ਹੈ। ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਉਹਨਾਂ ਇਹ ਮੁਕਾਮ ਕੇਵਲ 3-4 ਮਹੀਨਿਆਂ ‘ਚ ਜ਼ਿਲਾ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ ਅਤੇ ਸਟਾਫ ਦੀ ਮਿਹਨਤ ਕਾਰਨ ਪ੍ਰਾਪਤ ਕੀਤਾ ਹੈ। ਐੱਨ.ਆਈ.ਸੀ. ਬਰਨਾਲਾ ਦੀ ਤਕਨੀਕੀ ਟੀਮ ਨੇ ਵੀ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ ਹੈ।
ਈ-ਆਫਿਸ ਪ੍ਰਸ਼ਾਸਨਿਕ ਸੁਧਾਰ ਵਿਭਾਗ, ਪੰਜਾਬ ਵੱਲੋਂ ਚੁੱਕਿਆ ਗਿਆ ਇੱਕ ਸ਼ਲਾਘਾਯੋਗ ਕਦਮ ਹੈ, ਜਿਸ ਰਾਹੀਂ ਆਮ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨਿਕ ਢਾਂਚਾ ਮੁਹੱਈਆਂ ਕਰਵਾਇਆ ਜਾ ਸਕਦਾ ਹੈ। ਈ-ਆਫਿਸ ਇੱਕ ਅਜਿਹਾ ਸਿਸਟਮ ਹੈ ਜਿਸ ਨੂੰ ਲਾਗੂ ਕਰਨ ਨਾਲ ਡਾਕ ਦੇ ਪਰੰਪਰਾਗਤ ਮੈਨੂਅਲ ਸਿਸਟਮ ਨੂੰ ਆਨਲਾਈਨ ਸਿਸਟਮ ਨਾਲ ਬਦਲਿਆ ਜਾ ਸਕਦਾ ਹੈ। ਈ-ਆਫਿਸ ਪ੍ਰੋਜੈਕਟ ਜ਼ਰੀਏ ਸਰਕਾਰੀ ਡਾਟਾ ਦੀ ਸੁਰੱਖਿਆ ਵੀ ਯਕੀਨੀ ਹੋ ਜਾਂਦੀ ਹੈ ਅਤੇ ਕਾਗਜ ਦੀ ਬਰਬਾਦੀ, ਸਮੇਂ ਦੀ ਬਰਬਾਦੀ, ਹਰ ਬਰਾਂਚ ਅਤੇ ਦਫ਼ਤਰ ‘ਚ ਵੱਖ-ਵੱਖ ਰਜਿਸਟਰਾਂ ਦੀ ਲੋੜ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਹੁਣ ਬਿਨੈਕਾਰ ਆਪਣੀ ਅਰਜੀ ਦੀ ਰਸੀਦ ਐਸ.ਐਮ.ਐਸ. ਰਾਹੀਂ ਵੀ ਪ੍ਰਾਪਤ ਕਰ ਸਕਣਗੇ।
ਜ਼ਿਲਾ ਬਰਨਾਲਾ ਮਈ ਦੇ ਮਹੀਨੇ ‘ਚ 100 ਫਾਈਲਾਂ ਨਾਲ ਪੰਜਾਬ ‘ਚ ਆਖਰੀ ਸਥਾਨ ‘ਤੇ ਸੀ ਅਤੇ ਜਲੰਧਰ ਜ਼ਿਲਾ 1783 ਫਾਈਲਾਂ ਨਾਲ ਪੰਜਾਬ ‘ਚ ਪਹਿਲੇ ਸਥਾਨ ‘ਤੇ ਸੀ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦੀ ਲਗਾਤਾਰ ਨਿਗਰਾਨੀ ਅਤੇ ਰੋਜਾਨਾ ਰੀਵਿਊ ਨਾਲ ਡੀ.ਸੀ. ਦਫ਼ਤਰ ਬਰਨਾਲਾ ਦੀਆਂ 14 ਸ਼ਾਖਾਵਾਂ ਨੂੰ ਕਾਗਜ ਰਹਿਤ ਕੀਤਾ ਜਾ ਚੁੱਕਾ ਹੈ ਅਤੇ ਇੰਨ੍ਹਾਂ ਬਰਾਂਚਾਂ ‘ਚ ਡਾਕ ਨੂੰ ਕੇਵਲ ਆਨਲਾਈਨ ਭੇਜਿਆ ਅਤੇ ਪ੍ਰਾਪਤ ਕੀਤਾ ਜਾਂਦਾ ਹੈ। ਜ਼ਿਲਾ ਬਰਨਾਲਾ ਇਸ ਸਮੇਂ 2488 ਈ-ਫਾਇਲਾਂ ਬਣਾ ਚੁੱਕਾ ਹੈ ਅਤੇ ਪੰਜਾਬ ‘ਚ ਪਹਿਲੇ ਸਥਾਨ ਤੇ ਹੈ। ਪਿਛਲੇ ਚਾਰ ਮਹੀਨਿਆਂ ‘ਚ 2372 ਈ-ਫਾਈਲਾਂ ਬਣਾਈਆਂ ਗਈਆਂ ਹਨ ਜੋ ਕਿ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚੋਂ ਸਭ ਤੋਂ ਜਿਆਦਾ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਇਹ ਵੀ ਦੱਸਿਆ ਕਿ ਈ-ਆਫਿਸ ਲਾਗੂ ਕਰਨ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਬਰਨਾਲਾ ਸ. ਮਨਕੰਵਲ ਸਿੰਘ ਚਹਿਲ ਅਤੇ ਜ਼ਿਲਾ ਸੂਚਨਾ ਅਤੇ ਵਿਗਿਆਨ ਅਫ਼ਸਰ ਸ਼੍ਰੀ ਨੀਰਜ ਗਰਗ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿੰਨ੍ਹਾਂ ਨੇ ਇਸ ਪ੍ਰੋਜੈਕਟ ਦੀ ਪ੍ਰਗਤੀ ਨੂੰ ਰੋਜਾਨਾ ਤੌਰ ਤੇ ਰੀਵਿਊ ਕੀਤਾ। ਡਿਪਟੀ ਕਮਿਸ਼ਨਰ ਬਰਨਾਲਾ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਸਮੂਹ ਡੀ.ਸੀ. ਦਫ਼ਤਰ ਅਤੇ ਜ਼ਿਲੇ ਦੇ ਹੋਰ ਮੁੱਖ ਮਹਿਕਮਿਆਂ ‘ਚ ਈ-ਆਫਿਸ ਨੂੰ ਪੂਰੀ ਤਰ੍ਹਾਂ ਲਾਗੂ ਕਰਵਾ ਕੇ ਆਮ ਜਨਤਾ ਨੂੰ 21ਵੀਂ ਸਦੀ ਦਾ ਪ੍ਰਸ਼ਾਸਨਿਕ ਢਾਂਚਾ ਮੁਹੱਈਆ ਕਰਵਾਉਣਾ ਹੈ ਅਤੇ ਮਿਹਨਤ ਨਾਲ ਹਾਸਲ ਕੀਤੇ ਗਏ ਇਸ ਮੁਕਾਮ ਨੂੰ ਬਰਕਰਾਰ ਰੱਖਣਾ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਈ-ਡਿਸਟ੍ਰਿਕਟ ਪ੍ਰੋਜੈਕਟ ਨੂੰ ਲਾਗੂ ਕਰਨ ‘ਚ ਪਹਿਲਾਂ ਹੀ ਸਭ ਤੋਂ ਘੱਟ ਪੈਡੈਂਸੀ ਕਾਰਨ ਪਹਿਲੇ ਸਥਾਨ ਤੇ ਹੈ। ਸ਼੍ਰੀ ਥੋਰੀ ਨੇ ਕਿਹਾ ਕਿ ਈ-ਆਫਿਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਹੁਣ ਕੋਈ ਵੀ ਕਰਮਚਾਰੀ/ਅਫ਼ਸਰ ਪਿਛਲੀ ਤਾਰੀਖ ਵਿੱਚ ਡਾਕ ਸਾਇਨ ਨਹੀਂ ਕਰ ਸਕੇਗਾ ਜੋ ਕਿ ਸਿਸਟਮ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਲੈ ਕੇ ਆਵੇਗਾ।

Please Click here for Share This News

Leave a Reply

Your email address will not be published. Required fields are marked *