best platform for news and views

ਇੱਥੇ ਮੰਡੀ ਹੈ ਕਲਾਕਾਰਾ ਦੀ……

Please Click here for Share This News
ਇੱਥੇ ਮੰਡੀ ਹੈ ਕਲਾਕਾਰਾ ਦੀ, ਇੱਥੇ ਤਰ੍ਹਾਂ – ਤਰ੍ਹਾਂ ਦੇ ਕਲਾਕਾਰ ਮਿਲਦੇ ਨੇ।
ਕੋਈ ਇਸ਼ਕ ਦਾ ਵਣਜਾਰਾ ਬਣੀਆਂ ਫਿਰੇ, ਕਈ ਬਿਮਾਰ ਹੋਏ ਦਿਲ ਦੇ ਨੇ।
ਅਲੱਗ ਅਲੱਗ ਕਲਾਕਾਰਾਂ ਦੇ ਵੱਖਰੇ ਵੱਖਰੇ ਰੇਟ ਨੇ।
ਵਿਆਹ ਦੇ  ਪ੍ਰੋਗਰਾਮਾਂ  ਦੀ  ਕਾਰਦੇ  ਇਹ  ਵੇਟ ਨੇ।
ਪਹਿਲਾਂ ਪੈਸੇ ਰੱਖਵਾ ਲੈਂਦੇ ਫੇਰ ਗਾਉਣ ਦੇ ਲਈ ਸਟੇਜਾਂ ਵੱਲ ਹਿਲਦੇ ਨੇ।
ਇੱਥੇ ਮੰਡੀ ਹੈ ਕਲਾਕਾਰਾਂ ਦੀ, ਇੱਥੇ ਤਰ੍ਹਾਂ ਤਰ੍ਹਾਂ ਦੇ ਕਲਾਕਾਰ ਮਿਲਦੇ ਨੇ।
ਪਹਿਲੇ ਸਮੇਂ ਕਲਾਕਾਰ ਵਿਰਲੇ ਵਿਰਲੇ ਹੁੰਦੇ ਸੀ ਅੱਜ ਕੱਲ ਕਲਾਕਾਰਾਂ ਦੀਆਂ ਲਾਈਨਾਂ ਲੱਗੀਆਂ ਨੇ।
ਫੇਸਬੁੱਕ ਜਾ ਯੂ –ਟੁਯੂਬ ਤੇ  ਆਪਣਾ  ਟੈਲੇੰਟ ਵਿਖੋਂਣ ਦੇ  ਲਈ  ਏਨਾ ਸੋਸ਼ਲ ਸਾਈਟਾਂ ਲੰਬੀਆਂ ਨੇ।
ਨਾ ਸੁਰ ਹੈ ਨਾ ਕਾਰਦੇ ਰਿਆਜ਼ ਨੇ।
ਚਿੜੀਆਂ ਨੂੰ ਦਬੋਚ ਵਾਲੇ ਬਾਜ਼ ਨੇ।
ਲੱਗੀ ਫਬੀ ਸੱਬ ਲਾਈ ਜਾਂਦੇ ਨੇ।
ਮੁੰਡੇ ਕੁੜੀਆਂ  ਵਗਾੜੀ ਜਾਂਦੇ ਨੇ।
ਸਾਰੇ ਇਕੋ ਵਰਗੇ ਨਹੀਂ ਹੁੰਦੇ ਕੁਜ਼ ਕੁ ਇੱਕ ਦੂਜੇ ਦੀ ਚੜਾਈ ਤੋਂ ਚਿੜਦੇ ਨੇ।
ਇੱਥੇ ਮੰਡੀ ਹੈ ਕਲਾਕਾਰਾਂ ਦੀ, ਇੱਥੇ ਤਰ੍ਹਾਂ – ਤਰ੍ਹਾਂ ਦੇ ਕਲਾਕਾਰ ਮਿਲਦੇ ਨੇ।
ਬੱਬੂ ਮਾਨ ਬਾਈ ਨੇ ਗੱਲ ਸਿਰੇ ਲਾਤੀ।
ਬਾਕੀ  ਕਲਾਕਾਰਾਂ  ਦੀ ਪੁੱਛ  ਚੁਕਾਤੀ।
ਚੰਗੀਆਂ ਦਾ ਉ ਕਰਦਾ  ਹੈ ਸਤਿਕਾਰ।
ਪੰਜਾਬੀ ਮਾਂ ਬੋਲੀ ਨੂੰ ਕਰਦਾ ਪਿਆਰ।
ਪੰਜਾਬ ਦੇ ਦਰਦ ਨੂੰ ਬਿਆਨ ਕਾਰਦਾ ਏ।
ਕਿਸੇ ਲੱਲੂ –ਪੰਜੂ ਕੋਲੋਂ  ਨਹੀਂ ਡਰਦਾ ਏ।
ਗਾਉਣਾ ਤੇ ਕੋਈ ਕਲਾਂ ਨਹੀਂ ਰਹਿ ਗਈ, ਗਾਵੀਏ ਸਟੇਜਾਂ ਉਤੇ ਕਿਲਦੇ ਨੇ।
ਇੱਥੇ ਮੰਡੀ ਹੈ ਕਲਾਕਾਰਾਂ ਦੀ, ਇੱਥੇ ਤਰ੍ਹਾਂ – ਤਰ੍ਹਾਂ ਦੇ  ਕਲਾਕਾਰ ਮਿਲਦੇ ਨੇ।
ਦੁਨੀਆਂ ਦੀਆਂ ਪੀੜਾ ਨੂੰ ਮਹਿਸੂਸ ਕਰ ਕੇ ਵੇਖੋ।
ਕਦੇ ਤਾ ਹਕ਼ ਸੱਚ ਦੇ ਲਈ ਤੁਸੀ ਲੜਕੇ ਤਾ ਦੇਖੋ।
ਰੋਮੈਂਟਿਕ ਗਾਣਿਆਂ ਤੇ ਰੋਮਾਂਸ ਨੇ ਕਾਰਦੇ ਨੇ।
ਫ਼ਿਲਮਾਂ ਦੇ  ਵਿਚ ਕੁੜੀਆਂ’ ਪਿੱਛੇ ਲੜਦੇ ਨੇ।
ਕਦੇ ਟਾਹਣੀ ਤੋਂ ਟੁੱਟੇ ਹੋਏ ਫੂਲ “ਬਿੱਕਰ ਸਰਾ” ਦੁਬਾਰਾ ਤੋਂ ਨਹੀਂ ਖਿੱਲਦੇ ਨੇ।
ਇੱਥੇ ਮੰਡੀ ਹੈ  ਕਲਾਕਾਰਾਂ ਦੀ, ਇੱਥੇ ਤਰ੍ਹਾਂ – ਤਰ੍ਹਾਂ ਦੇ ਕਲਾਕਾਰ ਮਿਲਦੇ ਨੇ।
ਵੱਲੋ:- ਬਿੱਕਰ ਸਰਾਂ
ਪਿੰਡ: ਮਲਕਪੁਰ, ਜਿਲ੍ਹਾ: ਜੀਂਦ (ਹਰਿਆਣਾ)
ਮੋ: 99965-22847
Please Click here for Share This News

Leave a Reply

Your email address will not be published. Required fields are marked *