ਪੁਲੀਸ ਥਾਣਾ ਭਿੱਖੀਵਿੰਡ ਦੇ ਐਸ ,ਐੱਚ ਓ ਸੁਖਚੈਨ ਸਿੰਘ ਪੰਨੂ ਦਾ ਤਬਾਦਲਾ ਹੋ ਜਾਣ ਤੇ ਉਨ੍ਹਾਂ ਦੀ ਥਾਂ ਨਿਯੁਕਤ ਹੋਏ ਪੁਲਿਸ ਥਾਣਾ ਭਿੱਖੀਵਿੰਡ ਦੇ ਐੱਸ ਐੱਚ ਓ ਚੰਦਰ ਭੂਸ਼ਣ ਨੇ ਥਾਣਾ ਭਿੱਖੀਵਿੰਡ ਵਿਖੇ ਪਹੁੰਚ ਕੇ ਆਪਣਾ ਅਹੁਦਾ ਸੰਭਾਲ ਲਿਆ !ਆਪਣਾ ਅਹੁਦਾ ਸੰਭਾਲਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਐਸ ਐਚ ਓ ਚੰਦਰ ਭੂਸ਼ਣ ਨੇ ਕਿਹਾ ਕਿ ਪੁਲੀਸ ਥਾਣਾ ਭਿੱਖੀਵਿੰਡ ਵਿਖੇ ਕੰਮ ਕਰਵਾਉਣ ਆਏ ਹਰ ਵਿਅਕਤੀ ਦਾ ਮਾਣ ਸਨਮਾਨ ਕੀਤਾ ਜਾਵੇਗਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉਂ ਨਾ ਹੋਵੇ, ਪਰ ਜਿਹੜਾ ਵਿਅਕਤੀ ਮਾਰੂ ਨਸ਼ਿਆਂ ਦਾ ਵਪਾਰ ਕਰਕੇ ਨੌਜਵਾਨ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰੇਗਾ ਉਸ ਨੂੰ ਫੜ ਕੇ ਜੇਲ ਦੀ ਸਲਾਖਾਂ ਵਿੱਚ ਬੰਦ ਵੀ ਕੀਤਾ ਜਾਵੇਗਾ ! ਉਨ੍ਹਾਂ ਨੇ ਭਿੱਖੀਵਿੰਡ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਪੰਜਾਬ ਪੁਲੀਸ ਨੂੰ ਸਹਿਯੋਗ ਦੇਣ ਤੇ ਦੁਕਾਨਾਂ ਦਾ ਸਾਮਾਨ ਸੀਮਤ ਜਗ੍ਹਾ ਤੇ ਰੱਖਣ ਤਾਂ ਜੋ ਦੂਸਰੇ ਕਿਸੇ ਵਿਅਕਤੀ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਟਰੈਫ਼ਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ! ਇਸ ਮੌਕੇ ਐਸ ਆਈ ਪੰਨਾ ਲਾਲ , ਏ ਐੱਸ ਆਈ ਸਲਵਿੰਦਰ ਸਿੰਘ ,ਮੁੱਖ ਮੁਨਸ਼ੀ ਗੁਰਭੇਜ ਸਿੰਘ , ਸਹਾਇਕ ਮੁਨਸ਼ੀ ਗੁਰਵਿੰਦਰ ਸਿੰਘ ,ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ !
ਫੋਟੋ ਕੈਪਸ਼ਨ :-ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਚੰਦਰ ਭੂਸ਼ਣ ਦੀ ਫਾਈਲ ਫੋਟੋ