ਬਰਨਾਲਾ, 12 ਸਤੰਬਰ(ਰਾਕੇਸ਼ ਗੋਇਲ)- ਭਾਰਤ ਸਰਕਾਰ ਦੇ ਡੀ.ਓ.ਪੀ.ਟੀ. ਵਿਭਾਗ ਦੇ ਸਹਿਯੋਗ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸਨ, ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਜ਼ਿਲਾ ਬਰਨਾਲਾ ਦੇ ਮਿਤੀ 31-03-2013 ਤੋਂ ਬਾਅਦ ਭਰਤੀ ਹੋਏ ਗਰੁੱਪ-ਬੀ (ਨਾਨ-ਗਜਟਿਡ) ਅਤੇ ਗਰੁੱਪ-ਸੀ ਕਰਮਚਾਰੀਆਂ ਦਾ ਸਿਖਲਾਈ ਪ੍ਰੋਗਰਾਮ ਮਿਤੀ 21-08-2017 ਤੋਂ ਆਰੰਭ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਘਣਸ਼ਿਆਮ ਥੋਰੀ, ਆਈ.ਏ.ਐੱਸ. ਵੱਲੋਂ ਕੀਤੀ ਗਈ ਸੀ। ਇਸ ਪ੍ਰੋਗਰਾਮ ਵਿੱਚ ਕਰਮਚਾਰੀਆਂ ਨੂੰ ਜੈਨਰਿਕ ਅਤੇ ਡੂਮੇਨ ਵਿਸ਼ਿਆਂ ਤੇ ਵੱਖ-ਵੱਖ ਵਿਸ਼ਾ-ਮਾਹਿਰਾਂ ਵੱਲੋਂ ਭਰਭੂਰ ਜਾਣਕਾਰੀ/ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਸਾਇਟ ਵਿਜੀਟ ਨਸ਼ਾ ਛਡਾਓ ਕੇਂਦਰ, ਸਿਵਲ ਹਸਪਤਾਲ ਬਰਨਾਲਾ ਅਤੇ ਨਿਸ਼ਕਾਮ ਸੇਵਾ ਸੋਸਾਇਟੀ (ਐੱਨ.ਜੀ.ਓ.) ਦੀ ਕਰਵਾਈ ਗਈ ਅਤੇ ਕਰਮਚਾਰੀਆਂ ਦਾ ਖੂਨਦਾਨ ਕੈਂਪ ਵੀ ਅਰੁਣ ਮੈਮੋਰੀਅਲ ਹਾਲ, ਪਿੰਡ-ਸੰਘੇੜਾ (ਬਰਨਾਲਾ) ਵਿਖੇ ਲਗਵਾਇਆ ਗਿਆ। ਇਸ ਪ੍ਰੋਗਰਾਮ ਨਾਲ ਕਰਮਚਾਰੀਆਂ ਦੇ ਵਿਵਹਾਰਕ ਵਤੀਰੇ ਵਿੱਚ ਵਾਧਾ ਹੋਇਆ, ਦਫ਼ਤਰੀ ਕੰਮਕਾਜ, ਐਕਟਾਂ ਅਤੇ ਰੂਲਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੋਈ ਹੈ।
ਸਮਾਪਤੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ, ਪੀ.ਸੀ.ਐੱਸ., ਪੁੱਜੇ, ਉਨਾਂ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਤੋਂ ਮਿਲੀ ਜਾਣਕਾਰੀ ਦਾ ਸਭ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ, ਕਿਉਂ ਜੋ ਇਨਾਂ ਟਰੇਨਿੰਗਾਂ ਪ੍ਰੋਗਰਾਮਾ ਨਾਲ ਸਾਨੂੰ ਮਿਲੀ ਜਾਣਕਾਰੀ ਨਾਲ ਸਾਡੀਆਂ ਦਫ਼ਤਰੀ ਕਾਰਜਕੁਸ਼ਤਾਵਾਂ ਵਿੱਚ ਵਾਧਾ ਹੁੰਦਾ ਹੈ। ਉਨਾਂ ਵੱਲੋਂ ਮਗਸੀਪਾ ਦਾ ਇਸ ਸਿਖਲਾਈ ਪ੍ਰੋਗਰਾਮ ਕਰਾਉਣ ਲਈ ਧੰਨਵਾਦ ਕੀਤਾ ਗਿਆ ਅਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਵੀ ਏਦਾਂ ਦੇ ਸਿਖਲਾਈ ਪ੍ਰੋਗਰਾਮ ਹੁੰਦੇ ਰਹਿਣਗੇ। ਉਨਾਂ ਵੱਲੋਂ ਭਾਗੀਦਾਰਾਂ ਨੂੰ ਪਾਰਟੀਸੀਪੇਸ਼ਨ ਸਰਟੀਫੀਕੇਟ ਅਤੇ ਕੋਰਸ ਸਮੱਗਰੀ ਦੀਆਂ ਸੀਡੀਆਂ ਦਿੱਤੀਆਂ ਗਈਆ।
ਇਸ ਤੋਂ ਪਹਿਲਾਂ ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ, ਖੇਤਰੀ ਕੇਂਦਰ, ਪਟਿਆਲਾ ਜੀ ਵੱਲੋਂ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ, ਪੀ.ਸੀ.ਐੱਸ., ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ ਜੀ ਦਾ ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ